ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

07/22/2022 2:25:38 AM

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕਾਰੋਬਾਰੀ ਭੱਜਦੌੜ ਤਾਂ ਰਹੇਗੀ ਪਰ ਮਨ ਕੁਝ ਅਸ਼ਾਂਤ-ਟੈਂਸ ਅਤੇ ਪ੍ਰੇਸ਼ਾਨ ਰਹੇਗਾ, ਸੁਭਾਅ ’ਚ ਕੁਝ ਚਿੜਚਿੜਾਪਨ ਰਹੇਗਾ।

ਬ੍ਰਿਖ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਇਸ ਲਈ ਫਾਇਨੈਂਸ਼ੀਅਲ ਫਰੰਟ ’ਤੇ ਪੂਰੀ ਚੌਕਸੀ ਵਰਤੋ।

ਮਿਥੁਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਸੰਤਾਨ ਪੱਖੋਂ ਕਿਸੇ ਸਮੇਂ ਟੈਨਸ਼ਨ ਪ੍ਰੇਸ਼ਾਨੀ ਰਹਿਣ ਦਾ ਡਰ।

ਕਰਕ : ਕਿਸੇ ਅਫਸਰ ਦੇ ਰੁਖ ’ਚ ਕੁਝ ਸਖਤੀ -ਨਾਰਾਜ਼ਗੀ ਦਿਸੇਗੀ, ਇਸ ਲਈ ਕੋਈ ਵੀ ਸਰਕਾਰੀ ਕੰਮ-ਉਹ ਅਦਾਲਤੀ ਹੋਵੇ ਜਾਂ ਤਹਿਸੀਲ ਨਾਲ ਜੁੜਿਆ ਕੋਈ ਕੰਮ ਹੋਵੇ, ਹੱਥ ’ਚ ਨਾ ਲਓ।

ਸਿੰਘ : ਧਾਰਮਿਕ ਕੰਮਾਂ ’ਚ ਨਾ ਤਾਂ ਰੁਚੀ ਹੋਵੇਗੀ ਅਤੇ ਨਾ ਹੀ ਕਥਾ-ਵਾਰਤਾ, ਭਜਨ ਕੀਰਤਨ ’ਚ ਜੀਅ ਲੱਗੇਗਾ, ਕਿਸੇ ਨਾ ਕਿਸੇ ਪੇਚੀਦਗੀ ਨਾਲ ਵਾਸਤਾ ਰਹੇਗਾ।

ਕੰਨਿਆ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਅਤੇ ਅਪਸੈੱਟ ਜਿਹਾ ਰਹੇਗਾ, ਕਿਸੇ ਨਾਲ ਵੀ ਕੋਈ ਡੀਲ ਸੋਚ ਵਿਚਾਰ ਕੇ ਹੀ ਕਰੋ।

ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਪੂਰੀ ਅਹਿਤਿਆਤ ਰੱਖਣ ਦੇ ਬਾਵਜੂਦ ਵੀ ਪਤੀ-ਪਤਨੀ ਰਿਸ਼ਤਿਆਂ ’ਚ ਕੁੜੱਤਣ, ਨਾਰਾਜ਼ਗੀ ਪੈਦਾ ਹੋਣ ਦਾ ਡਰ।

ਬ੍ਰਿਸ਼ਚਕ : ਵਿਰੋਧੀ ਆਪ ਦਾ ਜ਼ਰਾ ਵੀ ਲਿਹਾਜ਼ ਨਾ ਕਰਨਗੇ, ਸਗੋਂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡ ਸਕਦੇ ਹਨ, ਨੁਕਸਾਨ ਦਾ ਵੀ ਡਰ।

ਧਨ : ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜਦੌੜ ਜ਼ਿਆਦਾ ਫਰੂਟਫੁਲ ਨਾ ਹੋਵੇਗੀ, ਧਾਰਮਿਕ ਕੰਮਾਂ ’ਚ ਧਿਆਨ ਨਾ ਲੱਗੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਬੇ-ਨਤੀਜਾ ਰਹਿ ਸਕਦੀ ਹੈ, ਮਾਣ-ਸਨਮਾਨ ਨੂੰ ਵੀ ਠੇਸ ਲੱਗਣ ਦਾ ਡਰ ਰਹੇਗਾ, ਵੈਸੇ ਤੇਜ ਪ੍ਰਭਾਵ ਰਹੇਗਾ।

ਕੁੰਭ : ਉਤਸ਼ਾਹ ਹਿੰਮਤ ਅਤੇ ਕੰਮਕਾਜੀ ਭੱਜਦੌੜ ਤਾਂ ਰਹੇਗੀ ਪਰ ਉਸ ਦਾ ਕੋਈ ਖਾਸ ਨਤੀਜਾ ਨਾ ਮਿਲੇਗਾ, ਵੈਸੇ ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਮੀਨ : ਸਿਤਾਰਾ ਕਾਰੋਬਾਰੀ ਕੰਮਾਂ ਲਈ ਤਾਂ ਸਹੀ ਹੈ ਪਰ ਫਿਰ ਵੀ ਕੋਈ ਕੰਮਕਾਜੀ ਯਤਨ ਲਾਇਟਲੀ ਨਾ ਕਰੋ, ਜਿਹੜਾ ਵੀ ਯਤਨ ਕਰੋ, ਗੰਭੀਰਤਾ ਨਾਲ ਕਰੋ।

22 ਜੁਲਾਈ 2022, ਸ਼ੁੱਕਰਵਾਰ

ਸਾਉਣ ਵਦੀ ਤਿੱਥੀ ਨੌਮੀ (ਸਵੇਰੇ 9.33 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮੇਖ ’ਚ

ਮੰਗਲ ਮੇਖ ’ਚ

ਬੁੱਧ ਕਰਕ ’ਚ

ਗੁਰੂ ਮੀਨ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਸਾਉਣ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 31 (ਹਾੜ੍ਹ), ਹਿਜਰੀ ਸਾਲ 1443, ਮਹੀਨਾ : ਜ਼ਿਲਹਿਜ, ਤਰੀਕ : 22, ਸੂਰਜ ਉਦੇ ਸਵੇਰੇ 5.42 ਵਜੇ, ਸੂਰਜ ਅਸਤ ਸ਼ਾਮ 7.26 ਵਜੇ (ਜਲੰਧਰ ਟਾਈਮ) ਨਕਸ਼ੱਤਰ : ਭਰਣੀ (ਸ਼ਾਮ 4.25 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਸ਼ੂਲ (ਦੁਪਹਿਰ 12.30 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮੇਖ ਰਾਸ਼ੀ ’ਤੇ (ਰਾਤ 11.02 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਰਾਤ 10.31 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News