ਮੇਖ ਰਾਸ਼ੀ ਵਾਲਿਆਂ ਦੀ ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ਮਨੋਰਥਾਂ ’ਚ ਸਫਲਤਾ ਮਿਲੇਗੀ

Friday, Jul 08, 2022 - 02:08 AM (IST)

ਮੇਖ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ਮਨੋਰਥਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ ਸਦਭਾਅ ਸਹਿਯੋਗ ਬਣਿਆ ਰਹੇਗਾ।

ਬ੍ਰਿਖ : ਦੁਸ਼ਮਣ ਨੁਕਸਾਨ ਪਹੁੰਚਾਉਣ ਲਈ, ਹਰ ਦਾਅ ਖੇਡ ਸਕਦੇ ਹਨ,ਇਸ ਲਈ ਉਨ੍ਹਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਮਿਥੁਨ : ਸੰਤਾਨ ਦੇ ਸੁਪਰੋਟਿਵ ਰੁਖ ਕਰ ਕੇ ਆਪ ਦੀ ਕੋਈ ਲਟਕਦੀ ਚਲੀ ਆ ਰਹੀ ਮੁਸ਼ਕਲ ਸੁਲਝ ਸਕਦੀ ਹੈ, ਵਿਰੋਧੀ ਕਮਜ਼ੋਰ ਤੇਜਹੀਣ ਰਹਿਣਗੇ, ਸ਼ੁੱਭ ਕੰਮਾਂ ’ਚ ਧਿਆਨ।

ਕਰਕ : ਕਿਸੇ ਅਦਾਲਤੀ ਕੰਮ ਲਈ ਆਪ ਦੀ ਭੱਜਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ ਰਹੋਗੇ।

ਸਿੰਘ : ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਉਤਸ਼ਾਹ ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ ਪਰ ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰ ਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।

ਕੰਨਿਆ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਫੋਟੋ-ਵੀਡੀਓਗ੍ਰਾਫੀ, ਪ੍ਰਿੰਟਿੰਗ, ਪਬਲੀਕੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਪ੍ਰੋਗਰਾਮ ਬਣਾਓਗੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਬ੍ਰਿਸ਼ਚਕ : ਨਾ ਚਾਹੁੰਦੇ ਹੋਏ ਵੀ ਆਪ ਨੂੰ ਕਿਸੇ ਪੇਚੀਦਗੀ ਨਾਲ ਨਿਪਟਣਾ ਪੈ ਸਕਦਾ ਹੈ, ਲਿਖਣ-ਪੜ੍ਹਨ ਦਾ ਕੋਈ ਵੀ ਕੰਮ ਬੇ-ਧਿਆਨੀ ਨਾਲ ਨਾ ਕਰੋ।

ਧਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ , ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਪ੍ਰੇਸ਼ਾਨੀ ਹਟ ਸਕਦੀ ਹੈ, ਇੱਜ਼ਤਮਾਣ ਦੀ ਪ੍ਰਾਪਤੀ।

ਮਕਰ : ਕੋਈ ਵੀ ਸਰਕਾਰੀ ਕੰਮ ਅਨਮੰਨੇ ਜਾਂ ਬੁਝੇ ਮਨ ਨਾਲ ਨਾ ਕਰੋ ਕਿਉਂਕਿ ਸਿਤਾਰਾ ਕਿਸੇ ਸਰਕਾਰੀ ਕੰਮ ਨੂੰ ਉਲਝਾਉਣ ਵਾਲਾ ਹੈ।

ਕੁੰਭ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਕੰਮਕਾਜੀ ਸਕੀਮ ਸਿਰੇ ਚੜ੍ਹ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਮੀਨ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ’ਚ ਸੰਯਮ ਵਰਤਣਾ ਸਹੀ ਰਹੇਗਾ, ਧਾਰਮਿਕ ਕੰਮਾਂ ’ਚ ਧਿਆਨ, ਹਰ ਪੱਖੋਂ ਬਿਹਤਰੀ ਹੋਵੇਗੀ।

8 ਜੁਲਾਈ 2022, ਸ਼ੁੱਕਰਵਾਰ
ਹਾੜ੍ਹ ਸੁਦੀ ਤਿੱਥੀ ਨੌਮੀ (ਸ਼ਾਮ 6.26 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਤੁਲਾ ’ਚ

ਮੰਗਲ ਮੇਖ ’ਚ

ਬੁੱਧ ਮਿਥੁਨ ’ਚ

ਗੁਰੂ ਮੀਨ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਹਾੜ੍ਹ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 17 (ਹਾੜ੍ਹ), ਹਿਜਰੀ ਸਾਲ 1443, ਮਹੀਨਾ : ਜ਼ਿਲਹਿਜ, ਤਰੀਕ : 8, ਸੂਰਜ ਉਦੇ ਸਵੇਰੇ 5.34 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ) ਨਕਸ਼ੱਤਰ : ਚਿਤਰਾ (ਦੁਪਹਿਰ 12.14 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਵਾਤੀ, ਯੋਗ : ਸ਼ਿਵ (ਸਵੇਰੇ ਨੌਂ ਵਜੇ ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹ ਗੁਪਤ ਨਵਰਾਤਰੇ ਸਮਾਪਤ, ਮੇਲਾ ਕਸੀਰ ਭਵਾਨੀ (ਜੰਮੂ-ਕਸ਼ਮੀਰ), ਭਡਲੀ ਨੌਮੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Karan Kumar

Content Editor

Related News