''ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ, ਇਰਾਦਿਆਂ ’ਚ ਮਿਲੇਗੀ ਸਫਲਤਾ''

06/27/2022 3:06:42 AM

ਮੇਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਸੈਰ ਸਪਾਟਾ, ਪ੍ਰਿੰਟਿੰਗ, ਪਬਲੀਕੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਕੰਮਕਾਜੀ ਕੰਮਾਂ ’ਚ ਬਿਹਤਰੀ ਹੋਵੇਗੀ।

ਬ੍ਰਿਖ : ਅਰਥ ਦਸ਼ਾ ਅਤੇ ਕਾਰੋਬਾਰੀ ਦਸ਼ਾ ਚੰਗੀ, ਮਜ਼ਬੂਤ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਆਪਣੇ ਸਵਛੰਦ ਹੁੰਦੇ ਮਨ ’ਤੇ ਕਾਬੂ ਰੱਖਣਾ ਜ਼ਰੂਰੀ।

ਮਿਥੁਨ : ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ, ਇਸ ਲਈ ਕਿਸੇ ਵੀ ਨਵੇਂ ਪ੍ਰੋਗਰਾਮ ਨੂੰ ਹੱਥ ’ਚ ਨਹੀਂ ਲੈਣਾ ਚਾਹੀਦਾ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।

ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਬਿਹਤਰੀ ਦੇ ਰਸਤੇ ਖੋਲ੍ਹਣ ਵਾਲਾ ਪਰ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।

ਸਿੰਘ : ਸਫਲਤਾ ਸਾਥ ਦੇਵੇਗੀ, ਵੱਡੇ ਲੋਕਾਂ ਦੇ ਸਾਫਟ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।

ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚੋਂ ਨਾ ਸਿਰਫ ਕੋਈ ਪੇਚੀਦਗੀ ਹਟੇਗੀ ਸਗੋਂ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਵੀ ਹੋਵੇਗੀ, ਵਿਰੋਧੀ ਕਮਜ਼ੋਰ ਰਹਿਣਗੇ।

ਤੁਲਾ : ਧਿਆਨ ਰੱਖੋ ਕਿ ਪੇਟ ’ਚ ਗੜਬੜੀ ਰਹਿਣ ਦਾ ਡਰ ਰਹੇਗਾ, ਨੁਕਸਾਨ ਦਾ ਡਰ, ਕਿਸੇ ’ਤੇ ਜ਼ਿਆਦਾ ਭਰੋਸਾ ਨਾ ਕਰੋ, ਉਂਝ ਅਰਥ ਦਸ਼ਾ ਠੀਕ-ਠਾਕ ਰਹੇਗੀ।

ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ, ਇਰਾਦਿਆਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ।

ਧਨ : ਨਾ ਚਾਹੁੰਦੇ ਹੋਏ ਵੀ ਆਪ ਨੂੰ ਵੈਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਆਪ ਪੂਰੀ ਤਰ੍ਹਾਂ ਸੁਚੇਤ ਰਹੋ, ਨੁਕਸਾਨ ਦਾ ਡਰ।

ਮਕਰ : ਸੰਤਾਨ ਦੇ ਸੁਪੋਰਟਿਵ ਰੁਖ ਕਰਕੇ ਆਪ ਦੀ ਕੋਈ ਸਮੱਸਿਆ, ਪ੍ਰੇਸ਼ਾਨੀ ਹੱਲ ਹੋ ਸਕਦੀ ਹੈ, ਮਾਣ-ਸਨਮਾਨ, ਪ੍ਰਤਿਸ਼ਠਾ ਬਣੀ ਰਹੇਗੀ।

ਕੁੰਭ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ ਰਹਿਣਗੇ, ਇੱਜ਼ਤ-ਮਾਣ ਦੀ ਪ੍ਰਾਪਤੀ।

ਮੀਨ : ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਬਣੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ ਪਰ ਕਿਸੇ ਉਲਝਣ-ਮੁਸ਼ਕਲ ਦੇ ਉਭਰਣ ਦਾ ਡਰ ਬਣਿਆ ਰਹੇਗਾ।

 

27 ਜੂਨ 2022, ਸੋਮਵਾਰ

ਹਾੜ੍ਹ ਵਦੀ ਤਿਥੀ ਚੌਦਸ (ਪੂਰਾ ਦਿਨ ਰਾਤ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮੀਨ ’ਚ (ਸਵੇਰੇ 5.39 ਤੱਕ)

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਹਾੜ੍ਹ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 6 (ਹਾੜ੍ਹ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 26, ਸੂਰਜ ਉਦੇ ਸਵੇਰੇ 5.29 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ) ਨਕਸ਼ੱਤਰ : ਰੋਹਿਣੀ (ਸ਼ਾਮ 4.02 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਸ਼ੂਲ (ਸਵੇਰੇ 6.47 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸ਼ਾਮ 4.40 ਤੱਕ) ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮਾਸਿਕ ਸ਼ਿਵਰਾਤਰੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News