ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

Monday, Jun 06, 2022 - 03:11 AM (IST)

ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ- ਵਿਜਈ ਰੱਖੇਗਾ, ਸ਼ਤਰੂ ਤੇਜਹੀਣ, ਪ੍ਰਭਾਵਹੀਣ ਰਹਿਣਗੇ।

ਬ੍ਰਿਖ : ਜ਼ਮੀਨੀ ਅਦਾਲਤੀ ਕੰਮ ਹੱਥ ’ਚ ਲੈਣ ਲਈ ਸਮਾਂ ਚੰਗਾ, ਵੱਡੇ ਲੋਕ ਆਪ ਦੀ ਗੱਲ ਧਿਆਨ, ਧੀਰਜ ਨਾਲ ਸੁਣਨਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਮਿਥੁਨ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਦੀ ਤਾਕਤ ਬਣੀ ਰਹੇਗੀ, ਕੰਮਕਾਜੀ ਕੋਸ਼ਿਸ਼ਾਂ ਬਿਹਤਰ ਨਤੀਜਾ ਦੇ ਸਕਦੀਅਾਂ ਹਨ, ਅਰਥ ਦਸ਼ਾ ਠੀਕ-ਠਾਕ।

ਕਰਕ : ਮਿੱਟੀ-ਰੇਤਾ-ਬਜਰੀ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਉਂਝ ਵੀ ਹਰ ਪੱਖੋਂ ਬਿਹਤਰੀ ਹੋਵੇਗੀ।

ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚੋਗੇ ਜਾਂ ਮਨ ਬਣਾਉਣਗੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

ਕੰਨਿਆ : ਧਿਆਨ ਰੱਖੋ ਕਿ ਉਲਝਣਾਂ ਕਰਕੇ ਆਪ ਦੀ ਸਾਰੀ ਪਲਾਨਿੰਗ ਉਖੜ ਵਿਗੜ ਨਾ ਜਾਵੇ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

ਤੁਲਾ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਰੁਕਿਆ, ਉਲਝਿਆ ਕਾਰੋਬਾਰੀ ਕੰਮ ਸਿਰੇ ਚੜ੍ਹ ਸਕਦਾ ਹੈ, ਆਪ ਕੰਮਕਾਜੀ ਤੌਰ ’ਤੇ ਉਤਸ਼ਾਹੀ ਬਣੇ ਰਹੋਗੇ।

ਬ੍ਰਿਸ਼ਚਕ : ਸਰਕਾਰੀ, ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰਾਂ ’ਚ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਧਨ : ਧਾਰਮਿਕ ਕੰਮਾਂ ’ਚ ਸ਼ਾਮਲ ਹੋਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀ ਲੱਗੇਗਾ।

ਮਕਰ : ਸਿਹਤ ਬਾਰੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ, ਕਿਉਂਕਿ ਸਿਹਤ ’ਚ ਕੁਝ ਨਾ ਕੁਝ ਗੜਬੜੀ ਰਹਿ ਸਕਦੀ ਹੈ, ਆਪਣੇ ਸਾਮਾਨ ਦਾ ਵੀ ਧਿਆਨ ਰੱਖੋ।

ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ, ਫੈਮਿਲੀ ਫਰੰਟ ’ਤੇ ਪੈਠ ਅਤੇ ਤਾਲਮੇਲ ਬਣਿਆ ਰਹੇਗਾ, ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ।

ਮੀਨ : ਸ਼ਤਰੂ ਉਭਰਦੇ, ਸਿਮਟਦੇ ਅਤੇ ਆਪ ਦੇ ਖਿਲਾਫ ਆਪਣੀਆਂ ਸ਼ਰਾਰਤਾਂ ’ਚ ਲੱਗੇ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ।

6 ਜੂਨ 2022, ਸੋਮਵਾਰ

ਜੇਠ ਸੁਦੀ ਤਿਥੀ ਛੱਠ (ਸਵੇਰੇ 6.40 ਤੱਕ) ਅਤੇ ਮਗਰੋਂ ਤਿਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਸਿੰਘ ’ਚ

ਮੰਗਲ ਮੀਨ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੇਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 16 (ਜੇਠ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 5, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.26 ਵਜੇ (ਜਲੰਧਰ ਟਾਈਮ) ਨਕਸ਼ੱਤਰ : ਮਘਾ (6-7 ਮੱਧ ਰਾਤ 2.26 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਹਰਸ਼ਣ (6-7 ਮੱਧ ਰਾਤ 4.52 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), 6-7 ਮੱਧ ਰਾਤ 2.26 ਤੱਕ ਜੰਮੇ ਬੱਚੇ ਨੂੰ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News