ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ
Sunday, Aug 29, 2021 - 03:18 AM (IST)

ਮੇਖ : ਟੀਚਿੰਗ, ਕੋਚਿੰਗ, ਕੰਸਲਟੈਂਸੀ, ਸਟੇਸ਼ਨਰੀ, ਪ੍ਰਿੰਟਿੰਗ ਦਾ ਕੰਮ ਕਰਨ ਵਾਲਿਆ ਨੂੰ ਆਪਣੇ ਕਾਰੋਬਾਰੀ ਕੰਮਾਂ ’ਚ ਲਾਭ ਮਿਲੇਗਾ, ਹਰ ਪੱਖੋਂ ਬਿਹਤਰੀ ਹੋਵੇਗੀ।
ਬ੍ਰਿਖ : ਵਪਾਰਕ ਕੰਮਾਂ ’ਚ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਇੱਜ਼ਤ ਵਧੇਗੀ।
ਮਿਥੁਨ : ਸਿਤਾਰਾ ਨੁਕਸਾਨ ਅਤੇ ਧਨ ਹਾਨੀ ਵਾਲਾ, ਇਸ ਲਈ ਲੈਣ-ਦੇਣ ਦੇ ਕੰਮਾਂ ’ਚ ਅਹਿਤਿਆਤ ਵਰਤੋਂ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਾਓ।
ਮਿਥੁਨ : ਸਿਤਾਰਾ ਨੁਕਸਾਨ ਅਤੇ ਧਨ ਹਾਨੀ ਵਾਲਾ, ਇਸ ਲਈ ਲੈਣ-ਦੇਣ ਦੇ ਕੰਮਾਂ ’ਚ ਅਹਿਤਿਆਤ ਵਰਤੋਂ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਾਓ।
ਕਰਕ : ਸਿਤਾਰਾ ਧਨ ਲਾਭ ਵਾਲਾ, ਕਿਸੇ ਕਾਰੋਬਾਰੀ ਕੰਮ ਲਈ ਆਪ ਦੀ ਭੱਜਦੌੜ ਚੰਗਾ ਰਿਜ਼ਲਟ ਦੇਵੇਗੀ, ਮਾਣ–ਸਨਮਾਨ ਦੀ ਪ੍ਰਾਪਤੀ।
ਸਿੰਘ : ਰਾਜ ਦਰਬਾਰ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰੀ ਸੁਣਵਾਈ ਹੋਵੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
ਕੰਨਿਆ : ਧਾਰਮਿਕ ਕੰਮਾਂ ਨੂੰ ਕਰਨ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਹਾਲਾਤ ਬਿਹਤਰ ਰਹਿਣਗੇ।
ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਚਾਹੀਦਾ ਹੈ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖੋ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੀ ਗੱਲ ਧਿਆਨ ਨਾਲ ਸੁਣਨਗੇ ਅਤੇ ਸਾਫਟ- ਕੰਸੀਡ੍ਰੇਟ ਬਣੇ ਰਹਿਣਗੇ।
ਧਨ : ਕਿਸੇ ਸਟ੍ਰਾਂਗ ਵਿਰੋਧੀ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ।
ਮਕਰ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਮਦਦ ਕਰੇਗੀ, ਉਦੇਸ਼ ਮਨੋਰਥ ਹੱਲ ਹੋਣਗੇ, ਜਨਰਲ ਤੌਰ ’ਤੇ ਅਾਪ ਹਰ ਪੱਖੋਂ ਪ੍ਰਭਾਵੀ ਰਹੋਗੇ।
ਕੁੰਭ : ਕਿਸੇ ਅਦਾਲਤੀ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮੀਨ : ਕਿਸੇ ਮਿੱਤਰ ਸਾਥੀ ਦੀ ਮਦਦ ਨਾਲ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਕੰਮਕਾਜੀ ਸਾਥੀ ਵੀ ਕੋ-ਆਪਰੇਟ ਕਰਨਗੇ।
29 ਅਗਸਤ 2021, ਐਤਵਾਰ ਭਾਦੋਂ ਵਦੀ ਤਿਥੀ ਸਪਤਮੀ (ਰਾਤ 11.26 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮੇਖ ’ਚ
ਮੰਗਲ ਸਿੰਘ ’ਚ
ਬੁੱੱਧ ਕੰਨਿਆ ’ਚ
ਗੁਰੂ ਕੁੰਭ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਭਾਦੋਂ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ :1943, ਮਿਤੀ :7(ਭਾਦੋਂ), ਹਿਜਰੀ ਸਾਲ 1443, ਮਹੀਨਾ : ਮੁਹੱਰਰਮ ਤਰੀਕ : 20, ਸੂਰਜ ਉਦੇ ਸਵੇਰੇ 6.06 ਵਜੇ, ਸੂਰਜ ਅਸਤ ਸ਼ਾਮ 6.51 ਵਜੇ (ਜਲੰਧਰ ਟਾਈਮ) ਨਕਸ਼ੱਤਰ : ਕ੍ਰਿਤਿਕਾ (ਪੂਰਾ ਦਿਨ ਰਾਤ), ਯੋਗ : ਧਰੁਵ (ਸਵੇਰੇ 6.44 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮੇਖ ਰਾਸ਼ੀ ’ਤੇ (ਸਵੇਰੇ 10.20 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 10.12 ਤੱਕ),ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਚੋਂ ਛੇ ਵਜੇ ਤੱਕ। ਪੁਰਬ ਦਿਵਸ ਅਤੇ ਤਿਉਹਾਰ : ਸ਼ੀਤਲਾ ਸਪਤਮੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ,381 ਮੋਤਾ ਸਿੰਘ ਨਗਰ, ਜਲੰਧਰ)