ਰਾਸ਼ੀਫਲ: ਜਨਰਲ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ

Thursday, Aug 13, 2020 - 03:21 AM (IST)

ਮੇਖ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਿਸੇ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ, ਕੰਮਕਾਜੀ ਮੋਰਚੇ ’ਤੇ ਹਰ ਪੱਖੋਂ ਪਲਾਨਿੰਗ ਚੰਗਾ ਨਤੀਜਾ ਦੇਵੇਗੀ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ’ਚ ਖੁਸ਼ਦਿਲੀ ਰਹੇਗੀ, ਧਿਆਨ ਰੱਖੋ ਕਿ ਸਵਛੰਦ ਹੁੰਦੇ ਮਨ ਕਰ ਕੇ ਆਪ ਕਿਸੇ ਮੁਸ਼ਕਲ ’ਚ ਨਾ ਫਸ ਜਾਓ।

ਮਿਥੁਨ- ਜਾਇਜ਼ ਅਤੇ ਨਾਜਾਇਜ਼ ਦੋਨੋਂ ਤਰ੍ਹਾਂ ਦੇ ਖਰਚਿਅਾਂ ਦਾ ਜ਼ੋਰ, ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ।

ਕਰਕ- ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਵਾਲਾ, ਯਤਨ ਕਰਨ ’ਤੇ ਆਪ ਦਾ ਕੋਈ ਕੰਮਕਾਜੀ ਕੰਮ ਜਾਂ ਯਤਨ ਕੁਝ ਅੱਗੇ ਵਧ ਸਕਦਾ ਹੈ, ਮਾਣ ਯਸ਼ ਦੀ ਪ੍ਰਾਪਤੀ।

ਸਿੰਘ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਕਿਸੇ ਸਰਕਾਰੀ ਪ੍ਰੋਗਰਾਮ ’ਚ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਵੱਡੇ ਲੋਕ ਮਿਹਰਬਾਨ,ਸਾਫਟ, ਕੰਸੀਡ੍ਰੇਟ ਰਹਿਣਗੇ।

ਕੰਨਿਆ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਸ਼ੁਭ ਕੰਮਾਂ ’ਚ ਧਿਆਨ, ਜਨਰਲ ਤੌਰ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਤੁਲਾ- ਪੇਟ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੋਵੇਗੀ, ਕਿਸੇ ’ਤੇ ਲੋੜ ਤੋਂ ਵੱਧ ਭਰੋਸਾ ਕਰ ਲੈਣ ’ਤੇ ਆਪ ਦੀਆਂ ਮੁਸ਼ਕਲਾਂ-ਮੁਸੀਬਤਾਂ ਵੱਧ ਸਕਦੀਅਾਂ ਹਨ।

ਬ੍ਰਿਸ਼ਚਕ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦਾ ਜ਼ਿਆਦਾ ਲਿਹਾਜ਼ ਕਰਨਗੇ।

ਧਨ- ਇੰਪੋਰਟ-ਐਕਸਪੋਰਟ, ਸਮੁੰਦਰੀ ਅਤੇ ਪੈਟ੍ਰੋਲੀਅਮ ਵਸਤਾਂ, ਰੰਗ ਰੋਗਨ ਅਤੇ ਰਸਾਇਣਾਂ ਦਾ ਕੰਮ ਕਰਨ ਵਾਲਿਆਂ ਦਾ ਿਕਸੇ ਨਾ ਕਿਸੇ ਮੁਸ਼ਕਲ ਨਾਲ ਵਾਸਤਾ ਰਹਿ ਸਕਦਾ ਹੈ।

ਮਕਰ- ਜਨਰਲ ਸਿਤਾਰਾ ਮਜ਼ਬੂਤ, ਕੰਮਕਾਜੀ ਮੋਰਚੇ ’ਤੇ ਬਿਹਤਰੀ ਹੋਵੇਗੀ, ਯਤਨ ਕਰਨ ’ਤੇ ਕਿਸੇ ਸਕੀਮ ਲਈ ਭੱਜ-ਦੌੜ ਚੰਗਾ ਨਤੀਜਾ ਦੇ ਸਕਦੀ ਹੈ।

ਕੁੰਭ- ਕਿਸੇ ਉਲਝੇ ਰੁਕੇ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਮਾਣ-ਯਸ਼ ਦੀ ਪ੍ਰਾਪਤੀ, ਆਪ ਆਪਣੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਕਰ ਸਕੋਗੇ।

ਮੀਨ- ਕੰਮਕਾਜੀ ਪਾਰਟਨਰ ਹਰ ਫਰੰਟ ’ਤੇ ਆਪ ਨੂੰ ਸੁਪੋਰਟ ਕਰਨਗੇ ਅਤੇ ਆਪ ਦੇ ਹਰ ਸੁਝਾਅ ’ਤੇ ਇਤਫਾਕ ਕਰਨਗੇ, ਆਪ ਅੱਗ ਠਹਿਰ ਨਾ ਸਕਣਗੇ।

13 ਅਗਸਤ 2020, ਵੀਰਵਾਰ ਭਾਦੋਂ ਵਦੀ ਤਿੱਥੀ ਨੌਮੀ (ਦੁਪਹਿਰ 12.59 ਤਕ) ਅਤੇ ਮਗਰੋਂ ਿਤੱਥੀ ਦਸ਼ਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮੀਨ ’ਚ

ਬੁੱੱਧ ਕਰਕ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ 1942, ਮਿਤੀ 22 (ਸਾਉਣ), ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 22,, ਨਕਸ਼ੱਤਰ : ਰੋਹਿਣੀ (13 ਅਗਸਤ ਦਿਨ ਰਾਤ ਅਤੇ ਅਗਲੇ ਦਿਨ (14 ਅਗਸਤ) ਸਵਰੇ 5.22 ਤਕ) ਯੋਗ : ਧਰੁਵ (ਸਵੇਰੇ 9.50 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ),ਭਦਰਾ ਸ਼ੁਰੂ ਹੋਵੇਗੀ (13-14 ਮੱਧ ਰਾਤ 1.30 ’ਤੇ) ਦਿਸ਼ਾ ਸ਼ੂਲ : ਦੱਖਣ ਅਤੇ ਆਗੇਨਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਨੰਦ ਉਤਸਵ(ਗੋਕੁਲ, ਮਥੁਰਾ), ਗੁਗਾਨੌਮੀ, ਮੇਲਾ ਗੁੱਗਾ ਨੌਮੀ (ਬਿਲਾਸਪੁਰ), ਮੇਲਾ ਗੁੱਗਾ ਜ਼ਾਹਿਰਪੀਰ (ਨਕੋਦਰ), ਮੇਲਾ ਗੁੱਗਾ ਮੜੀ (ਸ਼੍ਰੀ ਗੰਗਾ ਨਗਰ, ਰਾਜਸਥਾਨ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News