ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੇ ਕੰਮਾਂ ''ਚ ਮਿਲੇਗਾ ਲਾਭ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Wednesday, Jul 15, 2026 - 03:43 AM (IST)
ਮੇਖ : ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕ ਸਾਫਟ ਰਹਿਣਗੇ, ਆਪ ਦੀ ਗੱਲ ਧੀਰਜ ਨਾਲ ਸੁਣਨਗੇ।
ਬ੍ਰਿਖ : ਜ਼ਰੂਰਤ ਪੈਣ ਅਤੇ ਮੰਗ ਕਰਨ ’ਤੇ ਵੱਡੇ ਲੋਕ ਮਦਦ ਲਈ ਤਿਆਰ ਮਿਲਣਗੇ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।
ਮਿਥੁਨ : ਡ੍ਰਿੰਕਸ, ਕੈਮੀਕਲਸ, ਥਿੰਦੀਆਂ ਵਸਤਾਂ, ਪੈਟ੍ਰੋਲੀਅਮ ਅਤੇ ਸੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਮਜ਼ਬੂਤ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮੂਡ ’ਚ ਖੁਸ਼ਦਿਲੀ ਅਤੇ ਜ਼ਿੰਦਾਦਿਲੀ ਰਹੇਗੀ।
ਸਿੰਘ : ਆਪਣੇ ਆਪ ਨੂੰ ਬੇਗਾਨੇ ਝਮੇਲਿਆਂ ਤੋਂ ਬਚਾ ਕੇ ਰੱਖੋ, ਕਿਉਂਕਿ ਆਪ ਕਿਸੇ ਨਾ ਕਿਸੇ ਝਮੇਲੇ ’ਚ ਫਸ ਸਕਦੇ ਹੋ।
ਕੰਨਿਆ : ਇੰਪੋਰਟ-ਐਕਸਪੋਰਟ ਅਤੇ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਤੁਲਾ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ ਰਹੇਗਾ, ਅਫਸਰ ਆਪ ਦਾ ਲਿਹਾਜ਼ ਕਰਨਗੇ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।
ਬ੍ਰਿਸ਼ਚਕ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ , ਭਜਨ ਕੀਰਤਨ, ਕਥਾ-ਵਾਰਤਾ ਸੁਣਨ ’ਚ ਜੀਅ ਲੱਗੇਗਾ।
ਧਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੀਮਾ ’ਚ ਕਰਨਾ ਚਾਹੀਦਾ, ਉਧਾਰੀ ’ਚ ਵੀ ਕੋਈ ਪੇਮੈਂਟ ਨਾ ਫਸਾਓ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ।
ਕੁੰਭ : ਕਿਸੇ ਸਟ੍ਰਾਂਗ ਸ਼ਤਰੂ ਦਾ ਟਕਰਾਵੀ ਮੂਡ, ਆਪ ਲਈ ਪ੍ਰੇਸ਼ਾਨੀਆਂ ਖੜ੍ਹੀ ਕਰਨ ਵਾਲਾ ਹੈ, ਅਹਿਤਿਆਤ ਵਰਤੋਂ।
ਮੀਨ :ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ ਅਤੇ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਆਪਣਾ ਰੋਲ ਨਿਭਾ ਸਕਦੀ ਹੈ।
15 ਜੁਲਾਈ 2026, ਬੁੱਧਵਾਰ
ਹਾੜ੍ਹ ਸੁਦੀ ਤਿੱਥੀ ਏਕਮ (ਪੂਰਵ ਦੁਪਹਿਰ 11.52 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ 'ਚ
ਬੁੱਧ ਮਿਥੁਨ 'ਚ
ਸ਼ਨੀ ਮੀਨ 'ਚ
ਚੰਦਰਮਾ ਕਰਕ 'ਚ
ਗੁਰੂ ਕਰਕ 'ਚ
ਰਾਹੂ ਕੁੰਭ 'ਚ
ਮੰਗਲ ਬ੍ਰਿਖ 'ਚ
ਸ਼ੁੱਕਰ ਸਿੰਘ 'ਚ
ਕੇਤੂ ਸਿੰਘ 'ਚ
ਬਿਕ੍ਰਮੀ ਸੰਮਤ : 2083, ਹਾੜ੍ਹ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 24 (ਹਾੜ੍ਹ), ਹਿਜਰੀ ਸਾਲ 1447, ਮਹੀਨਾ : ਮੁਹੱਰਮ, ਤਰੀਕ : 29, ਸੂਰਜ ਉਦੇ ਸਵੇਰੇ 5.38 ਵਜੇ, ਸੂਰਜ ਅਸਤ : ਸ਼ਾਮ 7.29ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੱਖ (ਰਾਤ 9.47 ਤਕ) ਅਤੇ ਮਗਰੋਂ ਕਸ਼ੱਤਰ ਅਸ਼ਲੇਖਾ, ਯੋਗ : ਹਰਸ਼ਣ (ਸਵੇਰੇ 8.05 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ: ਕਰਕ ਰਾਸ਼ੀ 'ਤੇ (ਪੂਰਾ ਦਿਨ ਰਾਤ), ਰਾਤ 9.47 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ: ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ, ਪੁਰਬ ਦਿਵਸ ਅਤੇ ਤਿਓਹਾਰ : ਹਾੜ੍ਹ ਸੁਦੀ ਪੱਖ ਅਤੇ ਹਾੜ੍ਹ ਗੁਪਤ ਨਵਰਾਤਰਾ ਸ਼ੁਰੂ, ਚੰਦਰ ਦਰਸ਼ਨ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
