ਮਕਰ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

Thursday, Jul 16, 2026 - 05:07 AM (IST)

ਮਕਰ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਆਪ ਦੀ ਭੱਜਦੌੜ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ’ਚ ਉਭਰ ਰਹੀ ਕਿਸੇ ਰੁਕਾਵਟ ਮੁਸ਼ਕਲ ਨੂੰ ਹਟਾਉਣ ’ਚੋਂ ਹੈਲਪਫੁੱਲ ਹੋ ਸਕਦੀ ਹੈ।
ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਿੰਮਤੀ-ਉਤਸ਼ਾਹੀ ਰੱਖੇਗਾ, ਕੰਮਕਾਜੀ ਤੌਰ ’ਤੇ ਬਹੁਤ ਐਕਟਿਵ ਰੱਖੇਗਾ, ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਮਿਥੁਨ : ਇੰਪੋਰਟ-ਐਕਸਪੋਰਟ ਅਤੇ ਮੈਨ ਪਾਵਰ ਬਾਹਰ ਭਿਜਵਾਉਣ ਅਤੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਕਰਕ : ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।
ਸਿੰਘ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ  ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਨੁਕਸਾਨ ਦਾ ਵੀ ਡਰ।
ਕੰਨਿਆ : ਡ੍ਰਿੰਕਸ, ਕੈਮੀਕਲਜ਼, ਰੰਗ-ਰੋਗਨ, ਪੈਟ੍ਰੋਲੀਅਮ ਅਤੇ ਸੀ. ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰਹੇਗਾ।
ਤੁਲਾ : ਕਿਸੇ ਅਫਸਰ ਦੇ ਨਰਮ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਸ਼ਚਕ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਅਤੇ ਪੇਚੀਦਗੀ ਹਟੇਗੀ।
ਧਨ : ਸਿਤਾਰਾ ਪੇਟ ਲਈ ਕਮਜ਼ੋਰ, ਪਾਣੀ ਦੀ ਵਰਤੋਂ ਸੀਮਾ ’ਚ ਹੀ ਕਰੋ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਤਬੀਅਤ ’ਚ ਖੁਸ਼ੀ ਅਤੇ ਜ਼ਿੰਦਾਦਿਲੀ ਰਹੇਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਰਹੇਗਾ।
ਕੁੰਭ : ਸ਼ਰਾਰਤੀ ਅਤੇ ਵਿਰੋਧੀ ਆਪ ਨੂੰ ਕਿਸੇ ਨਾ ਕਿਸੇ ਮੁਸ਼ਕਲ ਅਤੇ ਝਮੇਲੇ ’ਚ ਫਸਾਉਣ ਲਈ ਕੋਸ਼ਿਸ਼ਾਂ ’ਚ ਲੱਗੇ ਰਹਿਣਗੇ।
ਮੀਨ : ਜਨਰਲ ਸਿਤਾਰਾ ਸਟ੍ਰਾਂਗ, ਧਾਰਮਿਕ ਅਤੇ ਸਾਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ।

16 ਜੁਲਾਈ 2026, ਵੀਰਵਾਰ
ਹਾੜ੍ਹ ਸੁਦੀ ਤਿੱਥੀ ਦੂਜ (ਸਵੇਰੇ 8.54 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਮਿਥੁਨ ’ਚ 
ਚੰਦਰਮਾ     ਕਰਕ ’ਚ 
ਮੰਗਲ       ਬ੍ਰਿਖ ’ਚ
ਬੁੱਧ          ਮਿਥੁਨ ’ਚ 
ਗੁਰੂ         ਕਰਕ ’ਚ 
ਸ਼ੁੱਕਰ       ਸਿੰਘ ’ਚ 
ਸ਼ਨੀ        ਮੀਨ ’ਚ
ਰਾਹੂ        ਕੁੰਭ ’ਚ                                                     
ਕੇਤੂ        ਸਿੰਘ ’ਚ
  
ਬਿਕ੍ਰਮੀ ਸੰਮਤ : 2083, ਹਾੜ੍ਹ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 25 (ਹਾੜ੍ਹ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 1, ਸੂਰਜ ਉਦੇ ਸਵੇਰੇ 5.38 ਵਜੇ, ਸੂਰਜ ਅਸਤ : ਸ਼ਾਮ 7.29ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਸ਼ਾਮ 7.53 ਤਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਸਿੱਧੀ (16-17 ਮੱਧ ਰਾਤ 1.23 ਤਕ) ਅਤੇ ਮਗਰੋਂ ਯੋਗ ਵਿਅਤੀਘਾਤ, ਚੰਦਰਮਾ : ਕਰਕ ਰਾਸ਼ੀ ’ਤੇ (ਸ਼ਾਮ 7.53 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 7.53 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ  ਵਜੇ ਤਕ, ਪੁਰਬ ਦਿਵਸ ਅਤੇ ਤਿਓਹਾਰ :ਰਥ ਯਾਤਰਾ ਉਤਸਵ, (ਸ਼੍ਰੀ ਜਗਨਨਾਥ ਪੁਰੀ, ਬ੍ਰਿਕਮੀ ਸਾਉਣ ਸੰਕ੍ਰਾਂਤੀ, ਸੂਰਜ ਰਾਤ 11.39 (ਜਲੰਧਰ ਟਾਈਮ) ’ਤੇ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਨਿਰਯਣ ਦਕਸ਼ਨਾਯਿਣ ਅਤੇ ਸਫਰ (ਮੁਸਲਿਮ) ਮਹੀਨਾ ਸ਼ੁਰੂ, ਮੇਲਾ ਨਾਗਰੀ (ਨੂਰਪੁਰ, ਕਾਂਗੜਾ)
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News