ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਸ਼ਾਮ ਤੱਕ ਖਰਚਿਆਂ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ

Sunday, Jan 18, 2026 - 03:47 AM (IST)

ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਸ਼ਾਮ ਤੱਕ ਖਰਚਿਆਂ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ

ਮੇਖ : ਜਨਰਲ ਤੌਰ ’ਤੇ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਵੀ ਆਪ ਅੱਗੇ ਠਹਿਰਨ ਦੀ ਦੀ ਹਿੰਮਤ ਨਾ ਰੱਖਣਗੇ।
ਬ੍ਰਿਖ : ਸਿਤਾਰਾ ਸ਼ਾਮ ਤੱਕ ਪੇਟ ਦੇ ਮਾਮਲੇ ’ਚ ਕਮਜ਼ੋਰ, ਮਨ ਵੀ ਡਿਸਟਰਬ ਅਤੇ ਡਾਵਾਂਡੋਲ ਜਿਹਾ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਮਿਥੁਨ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ, ਫਿਰ ਬਾਅਦ ’ਚ  ਸਮਾਂ ਵਿਪਰੀਤ ਹਾਲਾਤ ਬਣਾ ਸਕਦਾ।
ਕਰਕ : ਸਿਤਾਰਾ ਸ਼ਾਮ ਤੱਕ ਮੁਸ਼ਕਿਲਾਂ ਅਤੇ ਕੰਪਲੀਕੇਟ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਆਪ ਆਪ ਨੂੰ ਹਰ ਕੰਮ ਆਸਾਨ ਦਿਸੇਗਾ।
ਸਿੰਘ : ਸਿਤਾਰਾ ਸ਼ਾਮ ਤੱਕ ਬਿਹਤਰ, ਹਰ ਫਰੰਟ ’ਤੇ  ਆਪ ਦੀ ਧਾਕ ਅਤੇ ਦਨਦਨਾਹਟ ਬਣੀ ਰਹੇਗੀ ਪਰ ਬਾਅਦ ’ਚ ਸਮਾਂ ਟੈਨਸ਼ਨ- ਪ੍ਰੇਸ਼ਾਨੀ ਰੱਖੇਗਾ।
ਕੰਨਿਆ : ਜਨਰਲ ਸਿਤਾਰਾ ਮਜ਼ਬੂਤ, ਆਪ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ ਰਹੋਗੇ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਤੁਲਾ : ਸ਼ਾਮ ਤੱਕ ਕੰਮਕਾਜੀ ਭੱਜਦੌੜ-ਵਿਅਸਤਤਾ ਰਹੇਗੀ, ਅਰਥ ਦਸ਼ਾ ਵੀ ਸੰਤੋਖਜਨਕ ਰਹੇਗੀ ਪਰ ਬਾਅਦ ’ਚ ਸਫਲਤਾ ਦਾ ਸਕੋਪ ਵਧੇਗਾ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤੱਕ ਆਮਦਨ ਵਾਲਾ, ਕਾਰੋਬਾਰੀ ਪਲਾਨਿੰਗ ਅਤੇ ਟੂਰਿੰਗ ਲਾਭ ਦੇਵੇਗੀ ਫਿਰ ਬਾਅਦ ’ਚ ਵੀ ਬਿਹਤਰੀ ਵਾਲਾ ਸਮਾਂ ਰਹੇਗਾ।
ਧਨ : ਕਾਰੋਬਾਰੀ ਮੋਰਚੇ ’ਤੇ ਆਪ ਦੀਅਾਂ ਕੋਸ਼ਿਸ਼ਾਂ ਅਤੇ ਭੱਜਦੌੜ ਚੰਗਾ ਨਤੀਜਾ ਦੇਣਗੀਆਂ, ਸਕੀਮਾਂ ਪ੍ਰੋਗਰਾਮ ਵੀ ਸਿਰੇ ਚੜ੍ਹਨਗੇ।
ਮਕਰ : ਸਿਤਾਰਾ ਸ਼ਾਮ ਤੱਕ ਖਰਚਿਆਂ ਅਤੇ ਝਮੇਲਿਆਂ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ।
ਕੁੰਭ : ਸਿਤਾਰਾ ਸ਼ਾਮ ਤੱਕ ਵਪਾਰ ਕਾਰੋਬਾਰ ’ਚ ਲਾਭ ਵਾਲਾ ਪਰ ਬਾਅਦ ’ਚ  ਸਮਾਂ ਵਿਪਰੀਤ ਹਾਲਾਤ ਬਣਾਉਣ ਵਾਲਾ ਬਣੇਗਾ।
ਮੀਨ : ਸਿਤਾਰਾ ਸ਼ਾਮ ਤੱਕ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਯਤਨ ਸਿਰੇ ਚੜ੍ਹਨਗੇ।

18 ਜਨਵਰੀ 2026, ਐਤਵਾਰ
ਮਾਘ ਵਦੀ ਤਿੱਥੀ ਮੱਸਿਆ (18-19 ਮੱਧ ਰਾਤ 1.22 ਤੱਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ          ਮਕਰ  ’ਚ 
ਚੰਦਰਮਾ       ਧਨ ’ਚ 
ਮੰਗਲ         ਮਕਰ ’ਚ
 ਬੁੱਧ           ਮਕਰ  ’ਚ 
 ਗੁਰੂ          ਮਿਥੁਨ ’ਚ 
 ਸ਼ੁੱਕਰ        ਮਕਰ   ’ਚ 
 ਸ਼ਨੀ         ਮੀਨ ’ਚ
 ਰਾਹੂ         ਕੁੰਭ ’ਚ                                                     
 ਕੇਤੂ          ਸਿੰਘ ’ਚ  

ਬਿਕ੍ਰਮੀ ਸੰਮਤ : 2082, ਮਾਘ ਪ੍ਰਵਿਸ਼ਟੇ 5 ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 28 (ਪੋਹ), ਹਿਜਰੀ ਸਾਲ 1447, ਮਹੀਨਾ : ਰਜਬ, ਤਰੀਕ : 28, ਸੂਰਜ ਉਦੇ ਸਵੇਰੇ 7.30 ਵਜੇ, ਸੂਰਜ ਅਸਤ : ਸ਼ਾਮ 5.46 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਖਾੜਾ (ਸਵੇਰੇ 10.14 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਖਾੜਾ, ਯੋਗ : ਹਰਸ਼ਣ (ਰਾਤ 9.11 ਤੱਕ) ਅਤੇ ਮਗਰੋਂ ਯੋਗ ਵਜਰ । ਚੰਦਰਮਾ : ਧਨ ਰਾਸ਼ੀ ’ਤੇ (ਸ਼ਾਮ 4.41 ਤੱਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਮਾਘ (ਪੌਨੀ) ਮੱਸਿਆ, ਤੀਰਥ ਸਨਾਨ ਮਹਾਤਮ (ਹਰਿਦੁਆਰ ਅਤੇ ਸ਼੍ਰੀ ਪ੍ਰਯਾਗਰਾਜ ਆਦਿ।)
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News