ਖੀਰੇ ਸਣੇ ਇਹ ਘਰੇਲੂ ਨੁਸਖ਼ੇ ਕਰਦੇ ਨੇ ਅੱਖਾਂ ਦੀ ਸੋਜ ਨੂੰ ਘੱਟ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
Saturday, Feb 27, 2021 - 05:34 PM (IST)
ਨਵੀਂ ਦਿੱਲੀ—ਅੱਖਾਂ ਵਿਚੋਂ ਪਾਣੀ ਆਉਣਾ ਇਕ ਨਾਰਮਲ ਗੱਲ ਹੈ ਪਰ ਜੇਕਰ ਇਹ ਅੱਖਾਂ ਵਿਚੋਂ ਪਾਣੀ ਬਿਨਾਂ ਕਿਸੇ ਕਾਰਨ ਆਉਂਦਾ ਰਹੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਤਾਂ ਉਸ ਸਮੇਂ ਅੱਖਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ। ਅੱਖਾਂ ਵਿਚ ਕਮਜ਼ੋਰੀ ਹੋਣ ਕਾਰਨ ਇਸ ਤਰ੍ਹਾਂ ਹੁੰਦਾ ਹੈ ਜਾਂ ਫਿਰ ਸੱਟ ਲੱਗਣ ਕਾਰਨ ਵੀ ਅੱਖਾਂ ਚੋਂ ਪਾਣੀ ਆ ਸਕਦਾ ਹੈ। ਇਸ ਦੇ ਨਾਲ-ਨਾਲ ਅੱਖਾਂ ਵਿਚ ਸੋਜ ਅਤੇ ਜਲਨ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਅੱਖਾਂ ਵਿਚ ਦਰਦ ਅਤੇ ਧੁੰਦਲਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲਓ।
ਅੱਖਾਂ ਵਿਚੋਂ ਪਾਣੀ ਆਉਣ ਦੀ ਸਮੱਸਿਆ ਹੋਣ ਤੇ ਅਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹਾਂ। ਇਨ੍ਹਾਂ ਨੁਸਖ਼ਿਆਂ ਨਾਲ ਅਸੀਂ ਆਪਣੀ ਤਕਲੀਫ਼ ਨੂੰ ਕੁਝ ਸਮੇਂ ਲਈ ਕੰਟਰੋਲ ਕਰ ਸਕਦੇ ਹਾਂ ਪਰ ਜੇਕਰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਅੱਖਾਂ ਨੂੰ ਕਰੋ ਸੇਕ
ਅੱਖਾਂ ਦੀ ਸਮੱਸਿਆ ਹੋਣ ਤੇ ਤੁਸੀਂ ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਗ੍ਰੀਨ ਟੀ ਬੈਗ ਨੂੰ ਥੋੜੇ ਸਮੇਂ ਗਰਮ ਪਾਣੀ 'ਚ ਰੱਖੋ ਅਤੇ ਬਾਅਦ ਵਿਚ ਉਸ ਨਾਲ ਅੱਖਾਂ ਨੂੰ ਸੇਕ ਕਰੋ। ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
ਲੂਣ ਦਾ ਪਾਣੀ
ਪਾਣੀ ਅਤੇ ਲੂਣ ਦਾ ਇਸਤੇਮਾਲ ਅੱਖਾਂ ਵਿਚੋਂ ਪਾਣੀ, ਖੁਜਲੀ ਅਤੇ ਜਲਣ ਤੋਂ ਰਾਹਤ ਦਿਵਾਉਂਦਾ ਹੈ। ਇਸ ਦੇ ਲਈ ਇਕ ਗਿਲਾਸ ਪਾਣੀ ਵਿਚ ਇਕ ਛੋਟਾ ਚਮਚਾ ਲੂਣ ਮਿਲਾ ਕੇ ਸਾਫ਼ ਕੱਪੜੇ ਨਾਲ ਸੇਕ ਕਰੋ। ਲੂਣ ਦਾ ਪਾਣੀ ਐਂਟੀ-ਬੈਕਟੀਰੀਅਲ ਹੁੰਦਾ ਹੈ। ਇਸ ਨਾਲ ਅੱਖਾਂ ਸਾਫ਼ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਅੱਖਾਂ ਦੀ ਮਸਾਜ
ਅੱਖਾਂ ਦੀ ਸਮੱਸਿਆ ਹੁਣ ਤੇ ਕੈਸਟਰ ਆਇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਅੱਖਾਂ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਦੇ ਲਈ ਰੂੰ ਨੂੰ ਤੇਲ ਵਿਚ ਡੁਬੋ ਲਓ ਅਤੇ ਹੱਥਾਂ ਨਾਲ ਨਿਚੋੜਨ ਤੋਂ ਬਾਅਦ ਅੱਖਾਂ ਤੇ ਰੱਖ ਲਓ। ਬਾਅਦ ਵਿਚ ਅੱਖਾਂ ਤੇ ਤੇਲ ਦੀ ਮਸਾਜ ਕਰੋ।
ਪਿੱਪਲ ਦੇ ਪੱਤਿਆਂ ਦਾ ਪਾਣੀ
ਅੱਖਾਂ ਦੀਆਂ ਸਮੱਸਿਆਵਾਂ ਹੋਣ ਤੇ ਪਿੱਪਲ ਦੇ ਪੱਤਿਆਂ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਇਸ ਪਾਣੀ ਨਾਲ ਅੱਖਾਂ ਨੂੰ ਧੋ ਲਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ ਅਤੇ ਅੱਖਾਂ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ।
ਨਾਰੀਅਲ ਦਾ ਤੇਲ
ਇਸ ਦੇ ਲਈ ਤੁਸੀਂ ਅੱਖਾਂ 'ਤੇ ਨਾਰੀਅਲ ਦਾ ਤੇਲ ਲਗਾਓ। ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ। ਨਾਰੀਅਲ ਦਾ ਤੇਲ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਉਂਦਾ ਹੈ।
ਬੇਕਿੰਗ ਸੋਡਾ
ਜੇ ਤੁਹਾਡੀਆਂ ਅੱਖਾਂ ਵਿਚ ਪਾਣੀ ਆਉਣ ਦੀ ਸਮੱਸਿਆ ਹੈ ਤਾਂ ਇਸ ਨੂੰ ਬੇਕਿੰਗ ਸੋਡਾ ਦੂਰ ਕਰ ਸਕਦਾ ਹੈ। ਇਸ ਲਈ ਇਕ ਚਮਚ ਬੇਕਿੰਗ ਸੋਡੇ ਨੂੰ ਇਕ ਕੱਪ ਪਾਣੀ ਵਿਚ ਮਿਲਾ ਲਓ ਅਤੇ ਇਸ ਨਾਲ ਦਿਨ ਵਿਚ ਤਿੰਨ ਵਾਰ ਅੱਖਾਂ ਨੂੰ ਸਾਫ਼ ਕਰੋ। ਅੱਖਾਂ ਵਿਚੋਂ ਪਾਣੀ ਆਉਣਾ ਬੰਦ ਹੋ ਜਾਵੇਗਾ।
ਸ਼ਹਿਦ
ਅੱਖਾਂ ਵਿਚੋਂ ਪਾਣੀ ਆਉਣ ਕਾਰਨ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ ਅਤੇ ਇਸ ਨਾਲ ਅੱਖਾਂ 'ਚ ਸੋਜ ਆ ਜਾਂਦੀ ਹੈ। ਇਸ ਨੂੰ ਠੀਕ ਕਰਨ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਗਰਮ ਪਾਣੀ ਵਿਚ ਸ਼ਹਿਦ ਮਿਲਾ ਕੇ ਅੱਖਾਂ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
ਲੌਂਗਾਂ ਦਾ ਤੇਲ
ਲੌਂਗਾਂ ਦਾ ਤੇਲ ਅੱਖਾਂ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ। ਇਸ ਨਾਲ ਅੱਖਾਂ 'ਚੋਂ ਬੈਕਟੀਰੀਆ ਦੂਰ ਹੋ ਜਾਂਦੇ ਹਨ। ਲੌਂਗ ਦੇ ਤੇਲ 'ਚ ਐਂਟੀ-ਸੈਪਟਿਕ ਗੁਣ ਪਾਏ ਜਾਂਦੇ ਹਨ। ਲੌਂਗਾਂ ਨੂੰ ਪਾਣੀ ਵਿਚ ਮਿਲਾ ਲਓ ਅਤੇ ਇਸ ਨੂੰ ਅੱਖਾਂ ਤੇ ਲਗਾਓ।
ਖੀਰਾ
ਅੱਖਾਂ ਵਿਚ ਸੋਜ ਅਤੇ ਪਾਣੀ ਆਉਣ ਦੇ ਨਾਲ ਜੇਕਰ ਦਰਦ ਹੋ ਰਿਹਾ ਹੈ ਤਾਂ ਖੀਰੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਖੀਰੇ ਨੂੰ ਕੱਟ ਕੇ ਕੁਝ ਸਮਾਂ ਅੱਖਾਂ ਤੇ ਰੱਖੋ। ਇਸ ਨਾਲ ਅੱਖਾਂ ਨੂੰ ਆਰਾਮ ਮਿਲੇਗਾ ਅਤੇ ਦਰਦ ਘੱਟ ਹੋ ਜਾਵੇਗਾ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਆਲੂ
ਆਲੂ ਦੀ ਮਦਦ ਨਾਲ ਤੁਸੀਂ ਅੱਖਾਂ ਵਿਚੋਂ ਪਾਣੀ ਆਉਣ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਆਲੂ ਇਕ ਐਸਟ੍ਰੀਜੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਅੱਖਾਂ ਦੀ ਖਾਰਸ਼ ਦੂਰ ਹੁੰਦੀ ਹੈ। ਜੇ ਤੁਹਾਡੀਆਂ ਅੱਖਾਂ ਵਿਚੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਤਾਂ ਆਲੂ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਦੇ ਲਈ ਆਲੂ ਨੂੰ ਕੱਟ ਕੇ ਫਰਿੱਜ ਵਿਚ ਰੱਖੋ ਅਤੇ ਬਾਅਦ ਵਿਚ ਆਪਣੀਆਂ ਅੱਖਾਂ ਤੇ ਕੁਝ ਸਮਾਂ ਰੱਖੋ ।
ਦੁੱਧ
ਅੱਖਾਂ ਵਿਚੋਂ ਪਾਣੀ ਆਉਣ ਦੀ ਸਮੱਸਿਆ ਦੂਰ ਕਰਨ ਲਈ ਠੰਡਾ ਦੁੱਧ ਵਿਚ ਰੂੰ ਭਿਉਂ ਕੇ ਅੱਖਾਂ ਤੇ ਲਗਾਓ। ਠੰਡਾ ਦੁੱਧ ਅੱਖਾਂ ਤੇ ਲਗਾਉਣ ਨਾਲ ਅੱਖਾਂ ਦੀ ਸੋਜ, ਜਲਣ ਅਤੇ ਅੱਖਾਂ ਵਿਚੋਂ ਪਾਣੀ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।