ਸਰੀਰ ਦੀ ਸੋਜ ਤੋਂ ਹੋ ਪ੍ਰੇਸ਼ਾਨ ਤਾਂ ''ਜੌਂ ਦੇ ਪਾਣੀ'' ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਰਾਹਤ

Saturday, Oct 30, 2021 - 05:58 PM (IST)

ਸਰੀਰ ਦੀ ਸੋਜ ਤੋਂ ਹੋ ਪ੍ਰੇਸ਼ਾਨ ਤਾਂ ''ਜੌਂ ਦੇ ਪਾਣੀ'' ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਰਾਹਤ

ਨਵੀਂ ਦਿੱਲੀ- ਸੋਜ ਸਰੀਰ ਦੇ ਕਈ ਹਿੱਸਿਆਂ ਵਿੱਚ ਹੋ ਸਕਦੀ ਹੈ। ਸਰੀਰ ਵਿੱਚ ਸੋਜ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਸੋਜ ਦੀ ਸਮੱਸਿਆ ਹੋਣ ਤੇ ਰੋਗੀ ਦੀ ਚਮੜੀ ਰੁੱਖੀ ਹੋ ਜਾਂਦੀ ਹੈ। ਕਮਜ਼ੋਰੀ , ਜ਼ਿਆਦਾ ਪਿਆਸ ਲੱਗਦੀ ਹੈ ਅਤੇ ਬੁਖ਼ਾਰ ਵੀ ਹੋ ਸਕਦਾ ਹੈ। ਸਰੀਰ ਵਿੱਚ ਸੋਜ ਕਈ ਬਿਮਾਰੀਆਂ ਦੇ ਕਾਰਨ ਹੋ ਸਕਦੀ ਹੈ। ਦਿਲ ਦੀ ਬਿਮਾਰੀ ਵਿੱਚ ਸੋਜ ਹੱਥਾਂ ਤੇ ਹੁੰਦੀ ਹੈ ਅਤੇ ਲੀਵਰ ਦੀ ਸਮੱਸਿਆ ਹੋਣ ਤੇ ਸੋਜ ਢਿੱਡ ਤੇ ਹੁੰਦੀ ਹੈ। ਇਸ ਤੋਂ ਇਲਾਵਾ ਕਿਡਨੀ ਦੀ ਬੀਮਾਰੀ ਵਿੱਚ ਸੋਜ ਚਿਹਰੇ ਤੇ ਹੁੰਦੀ ਹੈ ਅਤੇ ਮਹਿਲਾਵਾਂ ਦੀ ਮਾਸਿਕ ਧਰਮ ਦੀ ਸਮੱਸਿਆ ਹੋਣ ਤੇ ਮੂੰਹ, ਹੱਥ ਅਤੇ ਪੈਰਾਂ ਤੇ ਸੋਜ ਹੁੰਦੀ ਹੈ।
ਸੋਜ ਹੋਣਾ ਕੋਈ ਲਾਇਲਾਜ ਬੀਮਾਰੀ ਨਹੀਂ ਹੈ। ਇਸ ਸੋਜ ਨੂੰ ਅਸੀਂ ਕਈ ਘਰੇਲੂ ਨੁਸਖਿਆਂ ਦੇ ਨਾਲ ਘੱਟ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਘਰੇਲੂ ਨੁਸਖ਼ੇ। ਜਿਸ ਨਾਲ ਅਸੀਂ ਸਰੀਰ ਦੇ ਹਰ ਅੰਗ ਦੀ ਸੋਜ ਨੂੰ ਘੱਟ ਕਰ ਸਕਦੇ ਹਾਂ।
ਸੋਜ ਘੱਟ ਕਰਨ ਲਈ ਘਰੇਲੂ ਉਪਾਅ
ਹਲਦੀ ਵਾਲਾ ਦੁੱਧ
ਇਕ ਗਿਲਾਸ ਗਰਮ ਦੁੱਧ ਵਿੱਚ ਹਲਦੀ ਦਾ ਪਾਊਡਰ ਅਤੇ ਪੀਸੀ ਹੋਈ ਮਿਸ਼ਰੀ ਮਿਲਾ ਕੇ ਰੋਜ਼ਾਨਾ ਪੀਣ ਨਾਲ ਸੋਜ ਕੁਝ ਦਿਨਾਂ ਵਿਚ ਠੀਕ ਹੋ ਜਾਂਦੀ ਹੈ।

ਹਲਦੀ ਵਾਲਾ ਦੁੱਧ' ਪੀਣ ਨਾਲ ਮਜ਼ਬੂਤ ਹੁੰਦੀਆਂ ਹਨ ਹੱਡੀਆਂ, ਚਿਹਰੇ 'ਤੇ ਵੀ ਆਵੇ ਚਮਕ
ਸਰ੍ਹੋਂ ਦਾ ਤੇਲ ਅਤੇ ਲਾਲ ਮਿਰਚ
ਸਰ੍ਹੋਂ ਦੇ ਤੇਲ ਵਿੱਚ ਲਾਲ ਮਿਰਚ ਮਿਲਾ ਕੇ ਥੋੜ੍ਹਾ ਗਰਮ ਕਰ ਲਓ। ਜਦੋਂ ਇਹ ਤੇਲ ਉਬਲਣ ਲੱਗ ਜਾਵੇ ਤਾਂ ਇਸ ਨੂੰ ਛਾਣ ਲਓ ਅਤੇ ਸੋਜ ਵਾਲੀ ਜਗ੍ਹਾ ਤੇ ਲੇਪ ਲਗਾ ਲਓ। ਇਸ ਤਰ੍ਹਾਂ ਕਰਨ ਨਾਲ ਸੋਜ ਜਲਦੀ ਠੀਕ ਹੋ ਜਾਂਦੀ ਹੈ।

ਰਿਕਾਰਡ ਮਹਿੰਗਾਈ 'ਤੇ ਸਰ੍ਹੋਂ ਦਾ ਤੇਲ, ਬਾਕੀ ਤੇਲ ਦੀਆਂ ਕੀਮਤਾਂ 'ਚ ਵੀ ਆਇਆ ਉਛਾਲ
ਗੁੜ ਅਤੇ ਸੁੰਢ ਦਾ ਪਾਊਡਰ
ਪੁਰਾਣੇ ਗੁੜ ਦੇ ਨਾਲ ਸੁੰਡ ਦਾ ਪਾਊਡਰ ਮਿਲਾ ਕੇ ਖਾਣ ਨਾਲ ਕੁਝ ਦਿਨਾਂ ਵਿਚ ਸੋਜ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
ਲੂਣ ਦੀ ਸਿਕਾਈ
ਲੂਣ ਨੂੰ ਗਰਮ ਕਰਕੇ ਕੱਪੜੇ ਵਿੱਚ ਲਪੇਟ ਲਓ ਅਤੇ ਸੋਜ ਵਾਲੀ ਜਗ੍ਹਾ ਤੇ ਇਸ ਦੀ ਸਿਕਾਈ ਕਰੋ। ਇਸ ਨਾਲ ਸੋਜ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਵੇਗੀ।

Salt had more value than gold in ancient times – Know why! | Science News |  Zee News
ਅਨਾਨਾਸ ਦਾ ਰਸ
ਸਰੀਰ ਵਿੱਚ ਕਿਸੇ ਵੀ ਅੰਗ 'ਚ ਸੋਜ ਹੈ ਤਾਂ ਅਨਾਨਾਸ ਦੇ ਜੂਸ ਦੀ ਵਰਤੋਂ ਕਰੋ। ਰੋਜ਼ਾਨਾ ਇਸ ਦੇ ਜੂਸ ਦੀ ਵਰਤੋਂ ਕਰਨ ਨਾਲ ਹੱਥਾਂ ਪੈਰਾਂ ਦੀ ਸੋਜ ਬਹੁਤ ਜਲਦ ਠੀਕ ਹੋ ਜਾਵੇਗੀ।

ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਅਨਾਨਾਸ ਦਾ ਜੂਸ
ਅੰਜੀਰ ਦਾ ਰਸ ਅਤੇ ਜੌਂ ਦਾ ਆਟਾ
ਅੰਜੀਰ ਦੇ ਰਸ ਵਿੱਚ ਜੌਂ ਦਾ ਬਾਰੀਕ ਪੀਸਿਆ ਹੋਇਆ ਆਟਾ ਮਿਲਾ ਕੇ ਪੀਣ ਨਾਲ ਸੋਜ ਆਸਾਨੀ ਨਾਲ ਦੂਰ ਹੋ ਜਾਂਦੀ ਹੈ।

ਅੰਜੀਰ ਫ਼ਲ ਖਾ ਕੇ ਰੱਖੋ ਆਪਣੇ-ਆਪ ਨੂੰ ਸਿਹਤਮੰਦ
ਖਜੂਰ ਅਤੇ ਕੇਲਾ
ਰੋਜ਼ਾਨਾ ਖਜੂਰ ਅਤੇ ਕੇਲੇ ਦੀ ਵਰਤੋਂ ਕਰਨ ਨਾਲ ਸੋਜ ਬਿਲਕੁਲ ਠੀਕ ਹੋ ਜਾਂਦੀ ਹੈ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਕੁਝ ਹੀ ਦਿਨਾਂ ਵਿਚ ਸੋਜ਼ ਉਤਰ ਜਾਵੇਗੀ।

How to have barley (Jau) water for weight loss - Times of India
ਜੌਂ ਦਾ ਪਾਣੀ
ਇਕ ਲੀਟਰ ਪਾਣੀ ਵਿੱਚ ਇੱਕ ਕੱਪ ਜੌਂ ਉਬਾਲ ਲਓ ਅਤੇ ਫਿਰ ਇਸ ਨੂੰ ਠੰਡਾ ਕਰਕੇ ਪੀਂਦੇ ਰਹੋ ਸੋਜ ਘਟਣ ਲੱਗਦੀ ਹੈ। ਇਸ ਨੁਸਖ਼ੇ ਨੂੰ ਲਗਾਤਾਰ ਅਪਣਾਓ, ਇਸ ਨਾਲ ਸੋਜ ਘੱਟ ਹੋ ਜਾਵੇਗੀ ।


author

Aarti dhillon

Content Editor

Related News