ਮੁਲਤਾਨੀ ਮਿੱਟੀ ਦਿਵਾਉਂਦੀ ਹੈ ਪਿੱਤ ਤੋਂ ਰਾਹਤ, ਜਾਣੋ ਹੋਰ ਵੀ ਘਰੇਲੂ ਨੁਸਖ਼ੇ

Sunday, Jun 19, 2022 - 05:48 PM (IST)

ਮੁਲਤਾਨੀ ਮਿੱਟੀ ਦਿਵਾਉਂਦੀ ਹੈ ਪਿੱਤ ਤੋਂ ਰਾਹਤ, ਜਾਣੋ ਹੋਰ ਵੀ ਘਰੇਲੂ ਨੁਸਖ਼ੇ

ਨਵੀਂ ਦਿੱਲੀ- ਗਰਮੀਆਂ ਦੇ ਮੌਸਮ 'ਚ ਪਸੀਨੇ ਦੀ ਵਜ੍ਹਾ ਨਾਲ ਪਿੱਤ ਹੋਣਾ ਆਮ ਗੱਲ ਹੈ। ਇਸ ਦਾ ਜ਼ਿਆਦਾ ਅਸਰ ਛੋਟੇ ਬੱਚਿਆਂ ਉੱਪਰ ਪੈਂਦਾ ਹੈ। ਧੁੱਪ 'ਚ ਖੇਡਣ ਨਾਲ ਬੱਚਿਆਂ ਦੇ ਮੱਥੇ 'ਤੇ, ਪਿੱਠ ਅਤੇ ਗਰਦਨ 'ਤੇ ਪਿੱਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵੱਡੇ ਲੋਕਾਂ ਨੂੰ ਵੀ ਇਸ ਸਮੱਸਿਆ ਨਾਲ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਸ ਨਾਲ ਸਰੀਰ 'ਤੇ ਜਲਨ ਅਤੇ ਖਾਰਸ਼ ਸ਼ੁਰੂ ਹੋ ਜਾਂਦੀ ਹੈ। ਇਸ ਲਈ ਲੋਕ ਟੈਲਕਮ ਪਾਊਡਰ ਦਾ ਇਸਤੇਮਾਲ ਕਰਦੇ ਹਨ ਪਰ ਇਸ ਦਾ ਅਸਰ ਕੁਝ ਦੇਰ ਤੱਕ ਹੀ ਰਹਿੰਦਾ ਹੈ। ਇਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਕੁਝ ਘਰੇਲੂ ਨੁਸਖ਼ੇ ਵੀ ਆਪਣਾ ਸਕਦੇ ਹੋ।  
ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ 'ਚ ਕਪੂਰ ਪੀਸ ਕੇ ਮਿਲਾਓ ਅਤੇ ਨਹਾਉਣ ਤੋਂ ਪਹਿਲਾਂ ਇਸ ਨੂੰ ਪਿੱਤ ਉੱਪਰ ਲਗਾਓ। ਰੋਜ਼ਾਨਾਂ ਦਿਨ 'ਚ 2 ਵਾਰ ਇਸ ਨਾਲ ਸਰੀਰ ਦੀ ਮਾਲਸ਼ ਕਰਨ ਨਾਲ ਪਿੱਤ ਠੀਕ ਹੋ ਜਾਂਦੀ ਹੈ। 

PunjabKesari
ਮਹਿੰਦੀ ਦਾ ਲੇਪ
ਪਿੱਤ ਦੀ ਸਮੱਸਿਆ ਨੂੰ ਤੁਰੰਤ ਖਤਮ ਕਰਨ ਲਈ ਮਹਿੰਦੀ ਦਾ ਲੇਪ ਬਣਾ ਕੇ ਪਿੱਤ ਵਾਲੀ ਜਗ੍ਹਾ ਉਪਰ ਲਗਾ ਦਿਓ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਿੱਤ ਠੀਕ ਹੋ ਜਾਵੇਗੀ। ਇਸ ਦੇ ਇਲਾਵਾ ਨਹਾਉਣ ਵਾਲੇ ਪਾਣੀ 'ਚ ਮਹਿੰਦੀ ਦੇ ਪੱਤੇ ਪੀਸ ਕੇ ਪਾ ਲਓ ਅਤੇ ਫਿਰ ਉਸ ਪਾਣੀ ਨਾਲ ਨਹਾਉਣ ਨਾਲ ਰਾਹਤ ਮਿਲੇਗੀ। 

PunjabKesari
ਦੇਸੀ ਘਿਓ
ਸਰੀਰ ਉਪਰ ਪਿੱਤ ਹੋਣ 'ਤੇ ਗਾਂ ਜਾਂ ਮੱਝ ਦੇ ਸ਼ੁੱਧ ਘਿਓ ਨਾਲ ਸਰੀਰ ਦੀ ਮਾਲਸ਼ ਕਰੋ। 
ਨਿੰਮ
ਨਿੰਮ ਦੀਆਂ ਕੁੱਝ ਪੱਤੀਆਂ ਨੂੰ ਪਾਣੀ 'ਚ ਉਬਾਲੋ ਅਤੇ ਠੰਡਾ ਕਰੋ। ਇਸ ਦੇ ਪਾਣੀ ਨਾਲ ਨਹਾਉਣ ਨਾਲ ਪਿੱਤ ਠੀਕ ਹੋ ਜਾਂਦੀ ਹੈ।
ਮੁਲਤਾਨੀ ਮਿੱਟੀ
ਪਿੱਤ ਹੋਣ 'ਤੇ ਸਰੀਰ 'ਤੇ ਮੁਲਤਾਨੀ ਮਿੱਟੀ ਦਾ ਲੇਪ ਬਣਾ ਕੇ ਲਗਾਉਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਨਾਲ ਕੁਝ ਹੀ ਦਿਨਾਂ 'ਚ ਪਿੱਤ ਦੀ ਸਮੱਸਿਆ ਠੀਕ ਹੋ ਜਾਂਦੀ ਹੈ। 


author

Aarti dhillon

Content Editor

Related News