ਕਿਤੇ ਤੁਹਾਡੇ ਲਈ ਵੀ ਲੀਚੀ ਦਾ ਸੇਵਨ ਨੁਕਸਾਨਦਾਇਕ ਤਾਂ ਨਹੀਂ, ਇਕ ਵਾਰ ਜ਼ਰੂਰ ਪੜ੍ਹੋ ਇਹ ਖ਼ਬਰ

Thursday, Aug 25, 2022 - 04:19 PM (IST)

ਕਿਤੇ ਤੁਹਾਡੇ ਲਈ ਵੀ ਲੀਚੀ ਦਾ ਸੇਵਨ ਨੁਕਸਾਨਦਾਇਕ ਤਾਂ ਨਹੀਂ, ਇਕ ਵਾਰ ਜ਼ਰੂਰ ਪੜ੍ਹੋ ਇਹ ਖ਼ਬਰ

ਨਵੀਂ ਦਿੱਲੀ : ਗਰਮੀਆਂ ਵਿਚ ਲੀਚੀ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਲੀਚੀ ਵਿਚ ਵਿਟਾਮਿਨ ਬੀ-6, ਸੀ, ਰਾਈਬੋਫਲੇਵਿਨ, ਨਿਆਸੀਨ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ ਅਤੇ ਮੈਂਗਨੀਜ਼ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਵਿਚ ਫਾਈਬਰ, ਪੌਲੀਫੇਨੌਲਿਕ ਵੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਜਿੱਥੇ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੇ ਹਨ, ਉੱਥੇ ਹੀ ਇਨ੍ਹਾਂ ਦਾ ਸੇਵਨ ਨੁਕਸਾਨਦਾਇਕ ਵੀ ਸਾਬਿਤ ਹੁੰਦਾ ਹੈ। ਇਸ ਲਈ ਅੱਜ ਅਸੀਂ ਲੀਚੀ ਤੋਂ ਹੋਣ ਵਾਲੇ ਅਜਿਹੇ ਨੁਕਸਾਨ ਬਾਰੇ ਜਾਣਨ ਜਾ ਰਹੇ ਹਾਂ।

ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਹੈ ਨੁਕਸਾਨਦੇਹ - ਜ਼ਿਆਦਾ ਮਾਤਰਾ ਵਿਚ ਲੀਚੀ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵਿਚ ਅਚਾਨਕ ਕਮੀ ਆ ਸਕਦੀ ਹੈ, ਜਿਸ ਕਾਰਨ ਚੱਕਰ ਆਉਣਾ, ਸੁਸਤੀ ਅਤੇ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈ ਰਹੇ ਹੋ ਤਾਂ ਤੁਹਾਨੂੰ ਲੀਚੀ ਨੂੰ ਧਿਆਨ ਨਾਲ ਲੈਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - 'ਯੂਰਿਕ ਐਸਿਡ' ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖ਼ਾ, ਨਹੀਂ ਪਵੇਗੀ ਦਵਾਈ ਦੀ ਲੋੜ

ਐਲਰਜੀ ਹੋਣ 'ਤੇ ਨੁਕਸਾਨ - ਲੀਚੀ ਦੇ ਸੇਵਨ ਨਾਲ ਕੁਝ ਐਲਰਜੀ ਹੋ ਸਕਦੀ ਹੈ ਜਿਵੇਂ ਕਿ ਖੁਜਲੀ, ਛਪਾਕੀ (ਚਮੜੀ ਦੇ ਧੱਫੜ), ਬੁੱਲ੍ਹਾਂ ਦੀ ਸੋਜ ਅਤੇ ਸਾਹ ਚੜ੍ਹਨਾ। ਇਸ ਲਈ ਜੇਕਰ ਕਿਸੇ ਨੂੰ ਪਹਿਲਾਂ ਹੀ ਕਿਸੇ ਤਰ੍ਹਾਂ ਦੀ ਫੂਡ ਐਲਰਜੀ ਹੈ ਤਾਂ ਉਸ ਨੂੰ ਲੀਚੀ ਨਹੀਂ ਖਾਣੀ ਚਾਹੀਦੀ।

ਸ਼ੂਗਰ ਰੋਗੀਆਂ ਲਈ ਨੁਕਸਾਨਦੇਹ - ਲੀਚੀ ਦੇ ਸੇਵਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਹੈ ਤੇ ਉਹ ਲੀਚੀ ਖਾਂਦਾ ਹੈ, ਤਾਂ ਉਸ ਨੂੰ ਆਪਣੀ ਬਲੱਡ ਸ਼ੂਗਰ ਦੀ ਵੀ ਨਿਗਰਾਨੀ ਕਰਨੀ ਚਾਹੀਦੀ ਹੈ।

ਗਰਭਵਤੀ ਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਲਈ ਨੁਕਸਾਨਦੇਹ - ਲੀਚੀ ਖਾਣਾ ਗਰਭਵਤੀ ਜਾਂ ਦੁੱਧ ਪਿਆਉਣ ਵਾਲੀਆਂ ਔਰਤਾਂ ਲਈ ਵੀ ਹਾਨੀਕਾਰਕ ਸਾਬਿਤ ਹੋ ਸਕਦਾ ਹੈ।।

ਸਰਜਰੀ ਤੋਂ ਬਾਅਦ ਨਾ ਖਾਓ ਲੀਚੀ - ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਲੀਚੀ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰ ਸਕਦਾ ਹੈ। ਇਸ ਲਈ ਸਰਜਰੀ ਦੌਰਾਨ ਅਤੇ ਬਾਅਦ ਵਿਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਕੁਝ ਸਮੱਸਿਆ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਰੋਜ਼ਾਨਾ ਦੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਵਿਟਾਮਿਨ-ਏ ਨਾਲ ਭਰਪੂਰ ਇਹ ਚੀਜ਼ਾਂ, ਹੱਡੀਆਂ ਅਤੇ ਦੰਦ ਹੋਣਗੇ ਮਜ਼ਬੂਤ

ਲੀਚੀ ਖਾਣ ਨਾਲ ਹੋਣ ਵਾਲੇ ਫਾਇਦੇ -

• ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ, ਜਿਸ ਕਾਰਨ ਸਰਦੀ-ਜ਼ੁਕਾਮ ਵੀ ਘੱਟ ਹੁੰਦਾ ਹੈ।

• ਇਸ ਨਾਲ ਚਿਹਰੇ ਦੇ ਦਾਗ-ਧੱਬੇ ਨੂੰ ਦੂਰ ਹੁੰਦੇ ਹਨ ਅਤੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।

• ਲੀਚੀ ਵਿਚ ‘ਫਾਇਬਰ’ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜਿਸ ਨਾਲ  ਹਾਜਮਾ ਤੰਦਰੁਸਤ ਰਹਿੰਦਾ ਹੈ ਅਤੇ ਕਬਜ਼, ਜਲਣ ਤੇ ਅਪੱਚ ਵਰਗੇ ਰੋਗ ਠੀਕ ਹੁੰਦੇ ਹਨ। 

• ਇਹ ਔਰਤਾਂ ਨੂੰ ਛਾਤੀ ਦਾ ਕੈਂਸਰ ਹੋਣ ਤੋਂ ਵੀ ਬਚਾਉਂਦਾ ਹੈ।

• ਜੇਕਰ ਖੂਨ ਦੀ ਕਮੀ ਹੈ ਤਾਂ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਖੂਨ ਵਿਚ ਵਾਧਾ ਹੁੰਦਾ ਹੈ।

• ਇਸ ਵਿਚ ਮੌਜੂਦ ‘ਪੋਟਾਸ਼ਿਅਮ’ਦਿਲ ਨੂੰ ਤੰਦਰੁਸਤ ਰੱਖਦਾ ਹੈ।

• ਇਸ ਨੂੰ ਖਾਣ ਨਾਲ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ, ਜਿਸ ਕਰਕੇ ਮੋਟਾਪਾ ਵੀ ਨਹੀਂ ਆਉਂਦਾ।

• ਇਸ ਨਾਲ ਹੱਡੀਆਂ ਦੀਆਂ ਬੀਮਾਰੀਆਂ ਰੋਕਣ ਵਿਚ ਮਦਦ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸਰੀਰ ਲਈ ਰਾਮਬਾਣ ਹੈ ‘ਕਾਲੀ ਮਿਰਚ’, ਯੂਰਿਕ ਐਸਿਡ ਸਣੇ ਇਨ੍ਹਾਂ ਬਿਮਾਰੀਆਂ ਨੂੰ ਰੱਖੇ ਦੂਰ


author

sunita

Content Editor

Related News