ਜੇਕਰ ਨੀਂਦ ਦੌਰਾਨ ਆਉਂਦੀ ਹੈ ਰੁਕਾਵਟ ਤਾਂ 'ਪ੍ਰੋਸਟੇਟ ਕੈਂਸਰ' ਦਾ ਖ਼ਤਰਾ

Tuesday, Mar 05, 2024 - 02:29 PM (IST)

ਜੇਕਰ ਨੀਂਦ ਦੌਰਾਨ ਆਉਂਦੀ ਹੈ ਰੁਕਾਵਟ ਤਾਂ 'ਪ੍ਰੋਸਟੇਟ ਕੈਂਸਰ' ਦਾ ਖ਼ਤਰਾ

ਨਵੀਂ ਦਿੱਲੀ : ਅੱਧੀ ਰਾਤ ਨੂੰ ਜਿਨ੍ਹਾਂ ਮਰਦਾਂ ਦੀ ਨੀਂਦ ਵਿਚ ਰੁਕਾਵਟ ਆਉਂਦੀ ਹੈ, ਉਨ੍ਹਾਂ ਵਿਚ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ 20 ਫੀਸਦੀ ਤੱਕ ਵੱਧ ਜਾਂਦਾ ਹੈ। ਇਹ ਗੱਲ ਇਕ ਨਵੇਂ ਅਧਿਐਨ ’ਚ ਕਹੀ ਗਈ ਹੈ। ਇਹ ਖ਼ਤਰਾ ਉਨ੍ਹਾਂ ਲੋਕਾਂ ਲਈ ਹੋਰ ਵੀ ਵੱਧ ਹੈ, ਜੋ ਲਾਈਟਾਂ ਬੰਦ ਕਰਨ ਤੋਂ ਬਾਅਦ ਵੀ ਡੇਢ ਘੰਟੇ ਜਾਂ ਇਸ ਤੋਂ ਵੱਧ ਸਮੇਂ ਤਕ ਨਹੀਂ ਸੌਂਦੇ। ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਮੈਰੀਲੈਂਡ ਦੇ ਮਾਹਿਰਾਂ ਨੇ ਬ੍ਰਿਟੇਨ ਦੇ 30 ਹਜ਼ਾਰ ਤੋਂ ਵੱਧ ਮਰਦਾਂ ਦੇ ਅੰਕੜਿਆਂ ਦਾ ਅਧਿਐਨ ਕਰ ਕੇ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ਬਾਰੇ ਕੁਝ ਨਵੇਂ ਨਤੀਜੇ ਕੱਢੇ ਹਨ। ਇਸ ਦੇ ਨਤੀਜੇ ਨੈਸ਼ਨਲ ਇੰਸਟੀਚਿਊਟ ਦੇ ਜਰਨਲ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ।

ਵੱਡੀ ਉਮਰ ’ਚ 20 ਫੀਸਦੀ ਖਤਰਾ ਵੱਧ
ਅਧਿਐਨ ਮੁਤਾਬਕ ਜੋ ਲੋਕ ਰਾਤ ਦੀ ਨੀਂਦ ਟੁੱਟਣ ਤੋਂ ਬਾਅਦ 30 ਮਿੰਟ ਜਾਂ ਇਸ ਤੋਂ ਵੱਧ ਸਮੇਂ ਤੱਕ ਜਾਗਦੇ ਰਹਿੰਦੇ ਹਨ, ਉਨ੍ਹਾਂ ਦੀ ਉਮਰ ਵੱਧਣ ਦੇ ਨਾਲ ਪ੍ਰੋਸਟੇਟ ’ਚ ਟਿਊਮਰ ਹੋਣ ਦਾ ਖਤਰਾ 20 ਫੀਸਦੀ ਤਕ ਵੱਧ ਜਾਂਦਾ ਹੈ। ਇਹ ਖ਼ਤਰਾ ਸ਼ਰੀਰ ਦੀ ਜੈਵਿਕ ਘੜੀ ਦੀ ਸਰਕੇਡੀਅਨ ਲੈਅ ​​ਵਿਚ ਗੜਬੜੀ ਕਾਰਨ ਪੈਦਾ ਹੁੰਦਾ ਹੈ। ਇਸ ਕਾਰਨ ਮੇਲਾਟੋਨਿਨ ਹਾਰਮੋਨ ਦਾ ਪੱਧਰ ਘੱਟ ਜਾਂਦਾ ਹੈ। ਘੱਟ ਮੇਲਾਟੋਨਿਨ ਦਾ ਪੱਧਰ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ।

ਜੈਵਿਕ ਘੜੀ ਦੀ ਸਰਕੇਡੀਅਨ ਲੈਅ ​​’ਚ ਗੜਬੜੀ ਕਾਰਨ ਪੈਦਾ ਹੁੰਦਾ ਹੈ ਖ਼ਤਰਾ
ਪ੍ਰੋਸਟੇਟ ਕੈਂਸਰ ਦੇ ਲੱਛਣ

  • ਪਿਸ਼ਾਬ ਸ਼ੁਰੂ ਕਰਨ ’ਚ ਮੁਸ਼ਕਲ
  • ਵਾਰ-ਵਾਰ ਪਿਸ਼ਾਬ
  • ਪਿਸ਼ਾਬ ਅਤੇ ਵੀਰਜ ’ਚ ਖੂਨ ਆਉਣਾ
  • ਪਿਸ਼ਾਬ ਦੀ ਅਤਿ-ਤੇਜ਼ੀ
  • ਕਮਜ਼ੋਰ ਧਾਰ
  • ਅੰਡਕੋਸ਼ ’ਚ ਦਰਦ

author

sunita

Content Editor

Related News