ਸਰਦੀ ਦੇ ਮੌਸਮ ''ਚ ਬੀਮਾਰੀਆਂ ਤੋਂ ਰਹਿਣਾ ਹੈ ਦੂਰ ਤਾਂ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ''ਲਸਣ'' ਸਣੇ ਇਹ ਚੀਜ਼ਾਂ
Saturday, Sep 24, 2022 - 05:44 PM (IST)
ਨਵੀਂ ਦਿੱਲੀ-ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਮੌਸਮ 'ਚ ਸਾਨੂੰ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਤੁਹਾਡੀ ਇਮਿਊਨਿਟੀ ਬੂਸਟ ਹੋ ਸਕੇ। ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ 'ਚ ਗਰਮ ਚੀਜ਼ਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ ਤਾਂ ਜੋ ਤੁਹਾਡਾ ਸਰੀਰ ਠੰਡ ਤੋਂ ਬਚ ਸਕੇ ਅਤੇ ਤੁਸੀਂ ਬੀਮਾਰੀਆਂ ਤੋਂ ਦੂਰ ਰਹਿ ਸਕੋ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਅਜਿਹੀ ਖੁਰਾਕ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਠੰਡ 'ਚ ਖਾਣ ਨਾਲ ਸਰਦੀ ਦੀ ਪਰੇਸ਼ਾਨੀ ਦੂਰ ਕੀਤੀ ਜਾ ਸਕਦੀ ਹਾਂ। ਆਓ ਜਾਣਦੇ ਹਾਂ ਕਿ ਅਜਿਹੀ ਹੀ ਕੁਝ ਹੈਲਦੀ ਖੁਰਾਕ ਦੇ ਬਾਰੇ 'ਚ...
ਲਸਣ ਦਾ ਕਰੋ ਸੇਵਨ
ਸਵੇਰੇ ਖਾਲੀ ਢਿੱਢ ਲਸਣ ਦੇ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਇਸ ਗੱਲ ਤੋਂ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੋਵੋਗੇ। ਸਰਦੀਆਂ 'ਚ ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਸਣ ਦਾ ਤੁਰੀਆਂ ਨੂੰ ਚਬਾਓ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਇਮਿਊਨਿਟੀ ਬੂਸਟ ਕਰ ਸਕਦਾ ਹੈ। ਨਾਲ ਹੀ ਤੁਹਾਨੂੰ ਸੰਕਰਮਣ ਤੋਂ ਵੀ ਸੁਰੱਖਿਅਤ ਰੱਖਦਾ ਹੈ।
ਦਹੀਂ ਹੈ ਜ਼ਰੂਰੀ
ਹਮੇਸ਼ਾ ਅਸੀਂ ਲੋਕ ਇਹ ਮੰਨਦੇ ਹਾਂ ਕਿ ਠੰਡ 'ਚ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਰ ਅਜਿਹਾ ਬਿਲਕੁੱਲ ਵੀ ਨਹੀਂ ਹੈ। ਠੰਡ 'ਚ ਦਹੀਂ ਦਾ ਸੇਵਨ ਕਰਨਾ ਚਾਹੀਦਾ। ਇਹ ਤੁਹਾਨੂੰ ਲਗਭਗ 20 ਫੀਸਦੀ ਬੀਮਾਰੀਆਂ ਤੋਂ ਦੂਰ ਰੱਖ ਸਕਦਾ ਹੈ। ਦਹੀਂ 'ਚ ਮੌਜੂਦ ਚੰਗੇ ਬੈਕਟੀਰੀਅਲ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਕੇ ਠੰਡ ਤੋਂ ਤੁਹਾਨੂੰ ਸੁਰੱਖਿਅਤ ਰੱਖਦਾ ਹੈ।
ਖੱਟੇ ਫ਼ਲਾਂ ਦਾ ਸੇਵਨ
ਠੰਡ 'ਚ ਖੱਟੇ ਫ਼ਲਾਂ ਦਾ ਸੇਵਨ ਕਰੋ। ਖੱਟੇ ਫ਼ਲਾਂ ਦੇ ਸੇਵਨ ਨਾਲ ਇਮਿਊਨਿਟੀ ਬੂਸਟ ਹੋ ਸਕਦੀ ਹੈ। ਇਸ ਸੀਜ਼ਨ 'ਚ ਤੁਸੀਂ ਆਪਣੀ ਖੁਰਾਕ 'ਚ ਅਮਰੂਦ, ਸੰਤਰਾ, ਅੰਗੂਰ ਅਤੇ ਪਾਈਨਐਪਲ ਵਰਗੇ ਫ਼ਲਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡੀ ਇਮਿਊਨ ਪਾਵਰ ਬੂਸਟ ਹੁੰਦੀ ਹੈ, ਜੋ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ।
ਸ਼ਕਰਕੰਦੀ ਹੈ ਲਾਹੇਵੰਦ
ਠੰਡ 'ਚ ਬ੍ਰੇਕਫਾਸਟ ਦੇ ਰੂਪ 'ਚ ਤੁਸੀਂ ਸ਼ਕਰਕੰਦੀ ਦਾ ਸੇਵਨ ਕਰ ਸਕਦੇ ਹੋ। ਸ਼ਕਰਕੰਦੀ ਦੇ ਸੇਵਨ ਨਾਲ ਤੁਸੀਂ ਠੰਡ ਦੌਰਾਨ ਓਵਰਈਟਿੰਗ ਤੋਂ ਬਚ ਸਕਦੇ ਹੋ। ਇਸ ਦੇ ਲਈ ਤੁਸੀਂ ਸ਼ਕਰਕੰਦੀ ਨੂੰ ਉਬਾਲ ਕੇ ਇਸ 'ਚ ਕਾਲਾ ਲੂਣ ਅਤੇ ਦਾਲਚੀਨੀ ਪਾਊਡਰ ਮਿਕਸ ਕਰਕੇ ਖਾਓ। ਇਸ ਨਾਲ ਤੁਹਾਡੀ ਸਿਹਤ ਨੂੰ ਕਾਫ਼ੀ ਲਾਭ ਪਹੁੰਚੇਗਾ।