ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖੇਗਾ ‘ਸ਼ਹਿਦ’, ਬਰਸਾਤੀ ਮੌਸਮ ’ਚ ਜ਼ਰੂਰ ਕਰੋ ਇਸ ਦੀ ਵਰਤੋਂ
Sunday, Aug 01, 2021 - 05:43 PM (IST)
ਨਵੀਂ ਦਿੱਲੀ- ਲੋਕਾਂ ਦਾ ਕਹਿਣਾ ਹੈ ਕਿ ਮਾਨਸੂਨ ਵਿੱਚ ਸਾਗ ਨਹੀਂ ਖਾਣਾ ਚਾਹੀਦਾ, ਦੁੱਧ ਅਤੇ ਦਹੀਂ ਨਹੀਂ ਖਾਣਾ ਚਾਹੀਦਾ ਪਰ ਸ਼ਾਇਦ ਹੀ ਕੋਈ ਤੁਹਾਨੂੰ ਦੱਸਦਾ ਹੈ ਕਿ ਮਾਨਸੂਨ ਵਿੱਚ ਕੀ ਖਾਣਾ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਮਾਨਸੂਨ ਵਿੱਚ ਕੀ ਖਾਣਾ ਚਾਹੀਦਾ ਹੈ ਜੋ ਹਰ ਉਮਰ ਦੇ ਲੋਕਾਂ ਲਈ ਲਾਭਦਾਇਕ ਹੈ। ਤੁਹਾਨੂੰ ਦੱਸ ਦਈਏ ਕਿ ਮਾਨਸੂਨ ਵਿੱਚ ਸ਼ਹਿਦ ਦਾ ਸੇਵਨ ਕਰਨਾ ਲਾਜ਼ਮੀ ਹੈ। ਇਸ ਦੀ ਵਰਤੋਂ ਬੱਚਿਆਂ, ਬਜ਼ੁਰਗਾਂ ਅਤੇ ਹਰ ਉਮਰ ਦੇ ਨੌਜਵਾਨਾਂ ਨੂੰ ਲਾਭ ਪਹੁੰਚਾਉਂਦੀ ਹੈ। ਸ਼ਹਿਦ ਇੱਕ ਅਜਿਹੀ ਚੀਜ਼ ਹੈ ਜੋ ਲਗਭਗ ਹਰ ਘਰ ਵਿੱਚ ਆਸਾਨੀ ਨਾਲ ਪਾਈ ਜਾਂਦੀ ਹੈ। ਸ਼ਹਿਦ ਨੂੰ ਨਾ ਸਿਰਫ ਸੁਪਰਫੂਡ ਕਿਹਾ ਜਾਂਦਾ ਹੈ, ਸਗੋਂ ਇਸ ਨੂੰ ਆਯੁਰਵੈਦਿਕ ਦਵਾਈ ਵੀ ਕਿਹਾ ਜਾਂਦਾ ਹੈ। ਇਸ ਲਈ ਆਓ ਜਾਣਦੇ ਹਾਂ ਸ਼ਹਿਦ ਦਾ ਸੇਵਨ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਇਹ ਸਿਹਤ ਲਈ ਕਿਵੇਂ ਲਾਭਦਾਇਕ ਹੈ।
ਇੰਝ ਕਰੋ ਸ਼ਹਿਦ ਦੀ ਵਰਤੋਂ
ਹਰ ਸਵੇਰ ਗਰਮ ਪਾਣੀ ਵਿੱਚ ਇੱਕ ਚਮਚਾ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਦੋ ਚਮਚੇ ਸ਼ਹਿਦ ਵਿੱਚ ਇੱਕ ਚਮਚ ਅਦਰਕ ਦਾ ਰਸ ਮਿਲਾਓ ਅਤੇ ਇਸ ਦਾ ਸੇਵਨ ਕਰੋ।
ਤੁਸੀਂ ਕੋਸੇ ਦੁੱਧ ਵਿੱਚ ਇੱਕ ਚਮਚਾ ਸ਼ਹਿਦ ਮਿਲਾ ਕੇ ਰੋਜ਼ਾਨਾ ਇਸ ਦਾ ਸੇਵਨ ਕਰ ਸਕਦੇ ਹੋ।
ਰੋਜ਼ਾਨਾ ਇੱਕ ਤੋਂ ਦੋ ਚਮਚੇ ਸ਼ਹਿਦ ਵੀ ਸਿੱਧਾ ਖਾਧਾ ਜਾ ਸਕਦਾ ਹੈ।
ਸ਼ਹਿਦ ਵਿੱਚ ਨਿੰਬੂ ਮਿਲਾ ਕੇ ਤੁਸੀਂ ਕੋਸੇ ਪਾਣੀ ਵਿੱਚ ਵੀ ਪੀ ਸਕਦੇ ਹੋ।
ਇਹ ਹਨ ਸਿਹਤ ਲਈ ਫ਼ਾਇਦੇ
ਸ਼ਹਿਦ ਦਾ ਸੇਵਨ ਕਰਨ ਨਾਲ ਪ੍ਰਤੀਰੋਧਤ ਸਮਰੱਥਾ ਮਜ਼ਬੂਤ ਹੁੰਦੀ ਹੈ।
ਸ਼ਹਿਦ ਖਾਣ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਸ਼ਹਿਦ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
ਕਬਜ਼ ਤੋਂ ਰਾਹਤ।
ਗਲੇ ਦੀ ਖਰਾਸ਼ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਥਕਾਵਟ ਅਤੇ ਕਮਜ਼ੋਰੀ ਤੋਂ ਰਾਹਤ ਵਿੱਚ ਮਦਦ ਕਰਦਾ ਹੈ।
ਨੀਂਦ ਨਾ ਆਉਣ ਤੋਂ ਰਾਹਤ ਦੇਣ ਵਿੱਚ ਮਦਦ ਕਰਦਾ ਹੈ।
ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ।
ਮਾਸਪੇਸ਼ੀਆਂ ਦੀ ਥਕਾਵਟ ਤੋਂ ਰਾਹਤ ਮਿਲਦੀ ਹੈ।
ਪਾਚਨ ਕਿਰਿਆ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਸ਼ਹਿਦ ਵਿੱਚ ਹੁੰਦੇ ਹਨ ਇਹ ਪੋਸ਼ਕ ਤੱਤ
ਸ਼ਹਿਦ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਏ, ਬੀ, ਸੀ, ਜ਼ਿੰਕ, ਤਾਂਬਾ, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਸੋਡੀਅਮ ਵਰਗੇ ਕਈ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਕਈ ਤਰੀਕਿਆਂ ਨਾਲ ਸਿਹਤ ਲਈ ਲਾਭਦਾਇਕ ਹੁੰਦੇ ਹਨ