ਕੋਕਰੇਚਾਂ ਤੋਂ ਰਾਹਤ ਪਾਉਣ ਲਈ ਅਪਣਾਓ ਨਿੰਮ ਸਣੇ ਇਹ ਘਰੇਲੂ ਨੁਸਖ਼ੇ

08/16/2022 4:58:50 PM

ਨਵੀਂ ਦਿੱਲੀ- ਕੋਕਰੇਚਾਂ ਦਾ ਰਸੋਈ 'ਚ ਮੌਜੂਦ ਹੋਣਾ ਚੰਗਾ ਸੰਕੇਤ ਨਹੀਂ ਹੈ ਕਿਉਂਕਿ ਇਹ ਨਾਲੀ ਤੋਂ ਲੈ ਕੇ ਤੁਹਾਡੇ ਖਾਣੇ ਤੱਕ ਘੁੰਮਦਾ ਰਹਿੰਦਾ ਹੈ। ਕੋਕਰੇਚ ਤੁਹਾਨੂੰ ਬੀਮਾਰ ਕਰ ਸਕਦੇ ਹਨ। ਜੇਕਰ ਤੁਹਾਡੀ ਰਸੋਈ 'ਚ ਕੋਕਰੇਚ ਹਨ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਹਾਲਾਂਕਿ ਤੁਹਾਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਖ਼ਬਰ 'ਚ ਤੁਹਾਨੂੰ ਕੋਕਰੇਚਾਂ ਨੂੰ ਭਜਾਉਣ ਲਈ ਕੁਝ ਘਰੇਲੂ ਨੁਸਖ਼ੇ ਦੱਸੇ ਗਏ ਹਨ ਤੁਸੀਂ ਵੀ ਜਾਣੋ...

PunjabKesari
ਕੈਰੋਸਿਨ ਦੀ ਮਦਦ ਨਾਲ ਭਜਾਓ
ਜੇਕਰ ਤੁਸੀਂ ਆਪਣੀ ਰਸੋਈ 'ਚੋਂ ਕੋਕਰੇਚਾਂ ਨੂੰ ਭਜਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿੱਟੀ ਦੇ ਤੇਲ ਭਾਵ ਕੈਰੋਸਿਨ ਦੀ ਮਦਦ ਲੈ ਸਕਦੇ ਹੋ। ਕੋਕਰੇਚਾਂ ਨੂੰ ਭਜਾਉਣ ਲਈ ਸਭ ਤੋਂ ਪਹਿਲਾਂ ਰਸੋਈ 'ਚ ਉਨ੍ਹਾਂ ਘੇਰਿਆਂ ਨੂੰ ਚਿੰਨਹਿਤ ਕਰ ਲਓ। ਜਿਥੇ ਕੋਕਰੇਚ ਜ਼ਿਆਦਾ ਦਿਖਾਈ ਦਿੰਦੇ ਹਨ। ਫਿਰ ਉਥੇ ਕੈਰੋਸਿਨ ਦਾ ਸਪ੍ਰੇਅ ਕਰ ਦਿਓ। ਕੈਰੋਸਿਨ ਦੀ ਬਦਬੂ ਨਾਲ ਰਸੋਈ 'ਚੋਂ ਕੋਕਰੇਚ ਭੱਜ ਜਾਣਗੇ। ਹਾਲਾਂਕਿ ਇਹ ਧਿਆਨ ਰੱਖੋ ਕਿ ਜਦੋਂ ਤੁਸੀਂ ਕੈਰੋਸਿਨ ਦੀ ਸਪ੍ਰੇਅ ਕਰੋ ਤਾਂ ਆਪਣੀ ਸਕਿਨ ਨੂੰ ਢੱਕ ਲਓ। 

PunjabKesari
ਨਿੰਮ ਦਵਾਏ ਕੋਕਰੇਚਾਂ ਤੋਂ ਨਿਜ਼ਾਤ
ਕੋਕਰੇਚ ਨੂੰ ਘਰ 'ਚੋਂ ਭਜਾਉਣ ਦਾ ਇਕ ਹੋਰ ਕਮਾਲ ਦਾ ਤਰੀਕਾ ਹੈ। ਤੁਸੀਂ ਇਹ ਤਾਂ ਜਾਣਦੇ ਹੋਵੋਗੇ ਕਿ ਨਿੰਮ ਦੇ ਦਰਖ਼ਤ ਦੇ ਕਈ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਕੋਕਰੇਚਾਂ ਨੂੰ ਘਰ 'ਚੋਂ ਭਜਾਉਣਾ ਚਾਹੁੰਦੇ ਹੋ ਤਾਂ ਨਿੰਮ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਕੋਕਰੇਚਾਂ ਨੂੰ ਭਜਾਉਣ ਲਈ ਨਿੰਮ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਲਓ ਅਤੇ ਫਿਰ ਉਸ ਨਿੰਮ ਦੇ ਪਾਣੀ ਨੂੰ ਕੋਕਰੇਚ ਵਾਲੀ ਥਾਂ 'ਤੇ ਛਿੜਕ ਦਿਓ। ਇਸ ਟਰਿੱਕ ਨੂੰ ਅਪਣਾਉਣ ਨਾਲ ਕੋਕਰੇਚ ਰਸੋਈ 'ਚੋਂ ਚਲੇ ਜਾਣਗੇ। 

PunjabKesari
ਬੇਕਿੰਗ ਸੋਡਾ
ਕੋਕਰੇਚਾਂ ਨੂੰ ਘਰ ਤੋਂ ਭਜਾਉਣ 'ਚ ਬੇਕਿੰਗ ਸੋਡਾ ਵੀ ਤੁਹਾਡੇ ਬਹੁਤ ਕੰਮ ਆ ਸਕਦਾ ਹੈ। ਕੋਕਰੇਚ ਜੇਕਰ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਤਾਂ ਬੇਕਿੰਗ ਸੋਡੇ 'ਚ ਸ਼ੱਕਰ ਮਿਲਾ ਕੇ ਇਕ ਮਿਸ਼ਰਨ ਬਣਾ ਲਓ। ਇਸ ਤੋਂ ਬਾਅਦ ਕੋਕਰੇਚ ਜਿਥੇ ਜ਼ਿਆਦਾ ਜਾਂਦੇ ਹਨ ਉਥੇ ਇਹ ਮਿਸ਼ਰਨ ਪਾ ਦਿਓ। ਖੰਡ ਕੋਕਰੇਚ ਨੂੰ ਆਕਰਸ਼ਿਤ ਕਰੇਗੀ। ਪਰ ਬੇਕਿੰਗ ਸੋਡਾ ਦੇ ਨਾਲ ਇਸ ਦਾ ਮਿਸ਼ਰਨ ਉਨ੍ਹਾਂ ਲਈ ਜ਼ਹਿਰ ਦਾ ਤਰ੍ਹਾਂ ਕੰਮ ਕਰੇਗਾ ਅਤੇ ਉਹ ਮਰ ਜਾਣਗੇ। ਇਸ ਨਾਲ ਤੁਹਾਨੂੰ ਕੋਕਰੇਚ ਤੋਂ ਛੁਟਕਾਰਾ ਮਿਲ ਜਾਵੇਗਾ।


Aarti dhillon

Content Editor

Related News