ਗਰਮੀਆਂ ਦੇ ਮੌਸਮ ’ਚ ਮੱਛਰਾਂ ਤੋਂ ਨਿਜ਼ਾਤ ਦਿਵਾਉਣਗੇ ਘਰੇਲੂ ਨੁਸਖ਼ੇ

04/27/2021 6:19:34 PM

ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਘਰ 'ਚ ਆਉਣ ਵਾਲੇ ਮੱਛਰ-ਮੱਖੀਆਂ ਅਤੇ ਕਿਰਲੀ ਦੀ ਵਜ੍ਹਾ ਨਾਲ ਹੁੰਦੀ ਹੈ ਰਸੋਈ 'ਚ ਖਾਣ ਦੇ ਸਾਮਾਨ 'ਤੇ ਮੱਖੀਆਂ ਦਾ ਝੁੰਡ ਇਕੱਠਾ ਹੋ ਕੇ ਬੈਠ ਜਾਂਦਾ ਹੈ ਅਤੇ ਕੰਧਾਂ 'ਤੇ ਵੀ ਚਿਪਕੀ ਹੋਈ ਕਿਰਲੀ ਵੀ ਦੇਖਣ 'ਚ ਬਹੁਤ ਗੰਦੀ ਲੱਗਦੀ ਹੈ। ਜੇ ਖਾਣੇ ਦੀ ਕਿਸੇ ਵੀ ਚੀਜ਼ 'ਚ ਇਸਦੇ ਕਣ ਡਿੱਗ ਜਾਣ ਤਾਂ ਸਿਹਤ ਦੇ ਲਈ ਕਾਫ਼ੀ ਹਾਨੀਕਾਰਕ ਹੋ ਸਕਦੇ ਹਨ। ਇਨ੍ਹਾਂ ਤੋਂ ਨਿਜ਼ਾਤ ਪਾਉਣ ਲਈ ਕੁਝ ਘਰੇਲੂ ਨੁਸਖ਼ੇ ਵਰਤ ਕੇ ਇਨ੍ਹਾਂ ਕੀੜਿਆਂ-ਮਕੌੜਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ।
1. ਕਿਰਲੀ
ਰਸੋਈ ਜਾਂ ਘਰ ਦੇ ਜਿਸ ਵੀ ਹਿੱਸੇ 'ਚ ਕਿਰਲੀਆਂ ਆਉਣ ਉੱਥੇ ਪਾਣੀ 'ਚ ਕਾਲੀ ਮਿਰਚ ਮਿਲਾ ਕੇ ਸਪਰੇਅ ਕਰੋ। ਇਸ ਤੋਂ ਇਲਾਵਾ ਲਸਣ ਦੀਆਂ ਕਲੀਆਂ ਰੱਖਣ ਨਾਲ ਵੀ ਕਿਰਲੀ ਨਹੀਂ ਆਉਂਦੀ। 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
2. ਚੂਹੇ
ਘਰ 'ਚ ਚੂਹੇ ਹੋਣ ਨਾਲ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਇਹ ਕੱਪੜੇ ਵੀ ਖਰਾਬ ਕਰ ਦਿੰਦੇ ਹਨ ਅਜਿਹੇ 'ਚ ਜਿਸ ਥਾਂ 'ਤੇ ਜ਼ਿਆਦਾ ਚੂਹੇ ਆਉਂਦੇ ਹਨ ਉੱਥੇ ਕੱਟੇ ਹੋਏ ਗੰਢੇ ਅਤੇ ਫਿਨਾਇਲ ਦੀਆਂ ਗੋਲੀਆਂ ਰੱਖਣ ਨਾਲ ਚੂਹੇ ਨਹੀਂ ਆਉਂਦੇ। 

PunjabKesari
3. ਮੱਛਰ 
ਖਤਰਨਾਕ ਮੱਛਰ ਦੀ ਵਜ੍ਹਾ ਨਾਲ ਡੇਂਗੂ ਵਰਗੇ ਬੁਖ਼ਾਰ ਫੈਲ ਸਕਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਲਈ ਘਰ ਦੇ ਅੰਦਰ ਨਿੰਮ ਦੀਆਂ ਸੁੱਕੀਆਂ ਪੱਤੀਆਂ ਜਲਾਓ। 
4. ਖਟਮਲ 
ਖਟਮਲ ਦੇ ਕੱਟਣ ਨਾਲ ਚਮੜੀ 'ਤੇ ਰੈਸ਼ਜ਼ ਅਤੇ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਬਚਾਅ ਰੱਖਣ ਦੇ ਲਈ ਜਿਸ ਵੀ ਥਾਂ ਸੋਣਾ ਹੋਵੇ ਉੱਥੇ ਬੈੱਡਸ਼ੀਟ 'ਤੇ ਪੁਦੀਨੇ ਦੀਆਂ ਪੱਤੀਆਂ ਰਗੜੋ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
5. ਮੱਖੀ
ਮੱਖੀਆਂ ਨੂੰ ਦੂਰ ਰੱਖਣ ਦੇ ਲਈ ਘਰ 'ਚ ਕਪੂਰ ਜਲਾ ਕੇ ਧੂੰਆਂ ਕਰੋ। ਇਸ ਤੋਂ ਇਲਾਵਾ ਜਿਸ ਥਾਂ 'ਤੇ ਜ਼ਿਆਦਾ ਮੱਖੀਆਂ ਆਉਂਦੀਆਂ ਹਨ ਉੱਥੇ ਇਕ ਸੇਬ 'ਚ ਕੁਝ ਲੌਂਗ ਦਬਾ ਕੇ ਰੱਖ ਦਿਓ। 

PunjabKesari
6. ਕੀੜੀਆਂ
ਗਰਮੀਆਂ 'ਚ ਕਈ ਵਾਰ ਬਾਥਰੂਮ ਜਾਂ ਰਸੋਈ ਦੀ ਦੀਵਾਰਾਂ 'ਤੇ ਬਹੁਤ ਜ਼ਿਆਦਾ ਕੀੜੀਆਂ ਇੱਕਠੀਆਂ ਹੋ ਜਾਂਦੀਆਂ ਹਨ। ਅਜਿਹੇ 'ਚ ਕੀੜੀਆਂ ਦੇ ਟੋਇਆਂ 'ਚ ਟੈਲਕਮ ਪਾਊਡਰ,ਹਲਦੀ ਜਾਂ ਫਿਟਕਰੀ ਨੂੰ ਪੀਸ ਕੇ ਛਿੜਕ ਸਕਦੇ ਹੋ।
7. ਕੋਕਰਚ
ਰਾਤ ਦੇ ਸਮੇਂ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਤਾਂ ਰਸੋਈ ਅਤੇ ਬਾਥਰੂਮ 'ਚ ਕੋਕਰਚ ਆ ਜਾਂਦੇ ਹਨ ਇਨ੍ਹਾਂ ਨੂੰ ਦੂਰ ਕਰਨ ਲਈ ਉਸ ਥਾਂ 'ਤੇ ਬੇਕਿੰਗ ਸੋਡਾ ਅਤੇ ਚੀਨੀ ਫੈਲਾ ਦਿਓ। ਇਸ ਤੋਂ ਇਲਾਵਾ ਘਰ ਦੇ ਸਾਰਿਆਂ ਕੋਨਿਆਂ 'ਚ ਲੌਂਗ ਰੱਖਣ ਨਾਲ ਵੀ ਕੋਕਰਚ ਨਹੀਂ ਆਉਂਦੇ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News