ਅਦਰਕ ਅਤੇ ਤੁਲਸੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਸਿਰ ਦਰਦ ਤੋਂ ਰਾਹਤ

Sunday, Apr 04, 2021 - 11:44 AM (IST)

ਅਦਰਕ ਅਤੇ ਤੁਲਸੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਸਿਰ ਦਰਦ ਤੋਂ ਰਾਹਤ

ਨਵੀਂ ਦਿੱਲੀ— ਸਿਰ ਦਰਦ ਕਦੀ ਵੀ ਕਿਤੇ ਵੀ ਹੋ ਸਕਦਾ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਤਣਾਅ, ਮੌਸਮ 'ਚ ਬਦਲਾਅ, ਬੁਖਾਰ ਜਾਂ ਫਿਰ ਭੋਜਨ 'ਚ ਬਦਲਾਅ। ਸਿਰ ਦਰਦ ਨੂੰ ਦੂਰ ਕਰਨ ਲਈ ਲੋਕ ਮੈਡੀਕਲ ਸ਼ਾਪ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਹੁੰਦਾ ਹੈ ਅਤੇ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਹਨ। ਜੇਕਰ ਤੁਸੀਂ ਵੀ ਸਿਰ ਦਰਦ ਤੋਂ ਪਰੇਸ਼ਾਨ ਹੋ ਅਤੇ ਡਾਕਟਰ ਦੀ ਦਿੱਤੀ ਹੋਈ ਦਵਾਈ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ

PunjabKesari
ਅਦਰਕ
ਮੌਸਮ ਦੇ ਬਦਲਾਅ ਦੇ ਕਾਰਨ ਜੁਕਾਮ ਦੀ ਸਮੱਸਿਆ ਹੋਣਾ ਆਮ ਹੈ, ਜਿਸ ਨਾਲ ਸਿਰ ਦਰਦ ਰਹਿੰਦਾ ਹੈ। ਇਸ ਲਈ ਅਦਰਕ ਦੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ। ਸਿਰ ਦਰਦ ਤੋਂ ਆਰਾਮ ਮਿਲੇਗਾ।

PunjabKesari
ਪੁਦੀਨੇ ਦਾ ਤੇਲ
ਪੁਦੀਨੇ 'ਚ ਮੌਜੂਦ ਮੇਥਲ ਸਿਰ ਦਰਦ ਦੀ ਪਰੇਸ਼ਾਨੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸਦੇ ਲਈ ਪੁਦੀਨੇ ਦੇ ਤੇਲ ਦੀਆਂ 3 ਬੂੰਦਾਂ ਲੈ ਕੇ, ਉਸ 'ਚ ਇਕ ਚਮਚ ਬਾਦਾਮ, ਜੈਤੂਨ ਦਾ ਤੇਲ ਮਿਲਾਓ। ਹੁਣ ਇਸ ਮਿਸ਼ਰਨ ਨਾਲ ਸਿਰ ਦੀ ਮਾਲਿਸ਼ ਕਰੋ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

PunjabKesari
ਤੁਲਸੀ
ਸਿਰ 'ਚ ਹਲਕਾ ਦਰਦ ਹੋਣ 'ਤੇ ਪਾਣੀ 'ਚ 3-4 ਤੁਲਸੀ ਦੀਆਂ ਪੱਤੀਆਂ ਉਬਾਲ ਲਓ। ਫਿਰ ਇਸ 'ਚ ਸ਼ਹਿਦ ਮਿਲਾ ਕੇ ਪਿਓ, ਇਸ ਤਰ੍ਹਾਂ ਕਰਨ ਨਾਲ ਆਰਾਮ ਮਿਲੇਗਾ।

PunjabKesari
ਲੌਂਗ
ਲੌਂਗ ਨੂੰ ਚੰਗੀ ਤਰ੍ਹਾਂ ਪੀਸ ਕੇ ਸਾਫ ਕੱਪੜੇ 'ਚ ਪਾ ਲਓ। ਹੁਣ ਇਸ ਨੂੰ ਸੁੰਗਦੇ ਰਹੋ। ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ।

PunjabKesari
ਦਾਲਚੀਨੀ
ਦਾਲਚੀਨੀ ਨੂੰ ਪੀਸ ਲਓ ਅਤੇ ਪਾਣੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਮੱਥੇ 'ਤੇ ਲਗਾਓ ਅਤੇ ਮਾਲਿਸ਼ ਕਰੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News