ਸਰੀਰ ਦੀ ਹਰ ਤਰ੍ਹਾਂ ਦੀ ਦਰਦ ਤੋਂ ਨਿਜ਼ਾਤ ਦਿਵਾਉਣਗੇ ਲੌਂਗ ਸਣੇ ਇਹ ਘਰੇਲੂ ਨੁਸਖ਼ੇ
Sunday, Jul 17, 2022 - 06:16 PM (IST)

ਜਲੰਧਰ— ਅੱਜ ਕੱਲ ਦੀ ਭੱਜ ਦੌੜ ’ਚ ਸਰੀਰ ’ਚ ਹਰ ਤਰ੍ਹਾਂ ਦਾ ਦਰਦ ਹੋਣਾ ਆਮ ਗੱਲ ਹੈ। ਸਰੀਰ ’ਚ ਦਰਦ ਹੋਣ ਦੀ ਸਮੱਸਿਆ ਤੁਹਾਨੂੰ ਕਦੇ ਵੀ ਅਤੇ ਕਿਤੇ ਵੀ ਹੋ ਸਕਦੀ ਹੈ। ਅਜਿਹਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਤਣਾਅ, ਮੌਸਮ 'ਚ ਬਦਲਾਅ, ਬੁਖਾਰ ਜਾਂ ਫਿਰ ਭੋਜਨ 'ਚ ਬਦਲਾਅ ਆਦਿ। ਦਰਦਾਂ ਨੂੰ ਦੂਰ ਕਰਨ ਲਈ ਬਹੁਤ ਸਾਰੇ ਲੋਕ ਦੁਕਾਨਾਂ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਰਹਿੰਦਾ ਹੈ। ਦਵਾਈਆਂ ਦੀ ਵਰਤੋਂ ਕਰਨ ਨਾਲ ਕਈ ਵਾਰ ਕਈ ਤਰ੍ਹਾਂ ਦੇ ਸਾਈਡ-ਇਫੈਕਟ ਵੀ ਹੋ ਸਕਦੇ ਹਨ। ਸਿਰ ਦਰਦ ਹੋਣ ’ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
1. ਅਦਰਕ
ਅਦਰਕ ਹਮੇਸ਼ਾ ਤੋਂ ਖੰਘ ਲਈ ਬਿਹਤਰੀਨ ਦਵਾਈ ਮੰਨਿਆ ਜਾਂਦਾ ਹੈ। ਖੰਘ ਆਉਣ ਤੇ ਅਦਰਕ ਦੇ ਛੋਟੇ ਟੁੱਕੜੇ ਨੂੰ ਬਰਾਬਰ ਮਾਤਰਾ ’ਚ ਸ਼ਹਿਦ ਦੇ ਨਾਲ ਗਰਮ ਕਰਕੇ ਦਿਨ ਵਿੱਚ ਦੋ ਵਾਰ ਖਾਓ।
2. ਪੁਦੀਨੇ ਦਾ ਤੇਲ
ਪੁਦੀਨੇ 'ਚ ਮੌਜੂਦ ਮੇਥਲ ਸਿਰ ਦਰਦ ਦੀ ਪਰੇਸ਼ਾਨੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੇ ਲਈ ਪੁਦੀਨੇ ਦੇ ਤੇਲ ਦੀਆਂ 3 ਬੂੰਦਾਂ ਲੈ ਕੇ, ਉਸ 'ਚ ਇਕ ਚਮਚ ਬਾਦਾਮ, ਜੈਤੂਨ ਦਾ ਤੇਲ ਮਿਲਾਓ। ਹੁਣ ਇਸ ਮਿਸ਼ਰਨ ਨਾਲ ਸਿਰ ਦੀ ਮਾਲਿਸ਼ ਕਰੋ।
3. ਤੁਲਸੀ
ਗਲਾ ਖਰਾਬ ਹੋਣ ’ਤੇ ਤੁਲਸੀ ਦੇ ਪੱਤੀਆਂ ਦੀ ਵਰਤੋਂ ਕਰੋਂ। ਚਾਹ ’ਚ 3-4 ਤੁਲਸੀ ਦੀਆਂ ਪੱਤੀਆਂ ਪਾ ਕੇ ਪੀਣ ਨਾਲ ਗਲੇ ਨੂੰ ਆਰਾਮ ਮਿਲੇਗਾ।
4. ਲੌਂਗ
ਦੰਦਾਂ ’ਚ ਦਰਦ ਹੋਣ ’ਤੋ ਲੌਂਗ ਦੀ ਵਰਤੋਂ ਕਰੋਂ। ਲੌਂਗ ਨੂੰ ਚੰਗੀ ਤਰ੍ਹਾਂ ਪੀਸ ਕੇ ਦੰਦ ’ਤੇ ਲਗਾਉਣ ਨਾਲ ਦਰਦ ਦੂਰ ਹੋ ਜਾਂਦਾ ਹੈ।
5. ਦਾਲਚੀਨੀ
ਦਾਲਚੀਨੀ ਨੂੰ ਪੀਸ ਲਓ ਅਤੇ ਪਾਣੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਮੱਥੇ 'ਤੇ ਲਗਾਓ ਅਤੇ ਮਾਲਿਸ਼ ਕਰੋ।
6. ਦੇਸੀ ਘਿਓ
ਦੇਸੀ ਘਿਓ ਸਰੀਰ ’ਚ ਚੰਗੇ ਅਤੇ ਮਾੜੇ ਕਲੈਸਟ੍ਰੋਲ ਦੀ ਮਾਤਰਾ ਨੂੰ ਸਹੀ ਮਾਪਦੰਡ ਤੇ ਰੱਖਣ ’ਚ ਮਦਦ ਕਰਦਾ ਹੈ। ਕੋਲੈਸਟ੍ਰੋਲ ਤੋਂ ਪ੍ਰੇਸ਼ਾਨ ਮਰੀਜ਼ ਆਪਣੇ ਰੋਜ਼-ਆਹਾਰ ’ਚ ਦੇਸੀ ਘਿਓ ਨੂੰ ਜ਼ਰੂਰ ਸ਼ਾਮਲ ਕਰਨ।
7. ਕਾਲੀ ਮਿਰਚ
ਦਹੀਂ ਵਿਚ ਕਾਲੀ ਮਿਰਚ ਅਤੇ ਕਾਲਾ ਨਮਕ ਪਾ ਕੇ ਖਾਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਲੱਸੀ ਵਿਚ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਪੀਣ ਨਾਲ ਢਿੱਡ ਵਿਚ ਕੀਟਾਣੂੰ ਮਰ ਜਾਂਦੇ ਹਨ ਅਤੇ ਢਿੱਡ ਦੀ ਬੀਮਾਰੀਆਂ ਵੀ ਦੂਰ ਹੋ ਜਾਂਦੀ ਹੈ।
8. ਗੁੜ ਅਤੇ ਤਿਲ
ਗੁੜ ਅਤੇ ਤਿਲ ਦੇ ਲੱਡੂ ਬਣਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ।
9. ਨਿੰਬੂ
ਕੋਸੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਨਿੰਬੂ ਦੀ ਵਰਤੋਂ ਕਰਨ ਨਾਲ ਭਾਰ ਘੱਟ ਹੋਣ ਦੇ ਨਾਲ-ਨਾਲ ਤੁਹਾਡੀ ਵਧਿਆ ਹੋਇਆ ਢਿੱਡ ਵੀ ਘੱਟ ਹੋ ਜਾਵੇਗਾ।
10. ਅਜਵੈਣ
ਅਜਵੈਣ ਅਧਰੰਗ ਦੇ ਇਲਾਜ ’ਚ ਮਹੱਤਵਪੂਰਣ ਹੈ। ਇਸ ਤੋਂ ਇਲਾਵਾ ਇਹ ਸ਼ਰਾਬ ਛੁਡਾਉਣ ’ਚ ਵੀ ਸਹਾਈ ਹੁੰਦੀ ਹੈ।
11. ਸਰੋਂ ਦਾ ਤੇਲ
ਅੱਧਾ ਸਿਰ ਦੁਖਣ ਤੇ ਉਸ ਪਾਸੇ ਵਾਲੀ ਨਾਸ ‘ਚ ਤਿੰਨ-ਚਾਰ ਬੂੰਦਾਂ (ਸਰੋਂ ਦੇ) ਕੌੜੇ ਤੇਲ ਦੀਆਂ ਪਾ ਕੇ ਸੁੰਘਣ ਨਾਲ ਦਰਦ ਇਕ ਦਮ ਬੰਦ ਹੋ ਜਾਂਦਾ ਹੈ। ਦੋ ਚਾਰ-ਦਿਨ ਏਦਾਂ ਕਰਦੇ ਰਹਿਣ ਨਾਲ ਹਮੇਸ਼ਾ ਲਈ ਛੁਟਕਾਰਾ ਹੋ ਜਾਂਦਾ ਹੈ।