ਲਸਣ ਸਣੇ ਇਹ ਘਰੇਲੂ ਨੁਸਖ਼ੇ ਕਰਨਗੇ ਢਿੱਡ ਦੀ ਚਰਬੀ ਨੂੰ ਘੱਟ, ਜ਼ਰੂਰ ਅਪਣਾਓ

08/12/2022 6:33:50 PM

ਨਵੀਂ ਦਿੱਲੀ- ਹੁਣ ਸਮੇਂ ਮੁਤਾਬਕ ਚਲ ਰਹੇ ਲਾਈਫਸਟਾਈਲ ਨੇ ਲੋਕਾਂ ਦੇ ਰਹਿਣ-ਸਹਿਣ ਦੀਆਂ ਆਦਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜੇਕਰ ਅਸੀਂ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਭ ਕੁਝ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਲੋਕ ਘਰ ਦੇ ਖਾਣੇ ਦੀ ਬਜਾਏ ਬਾਹਰ ਦਾ ਖਾਣਾ ਜ਼ਿਆਦਾ ਮਜ਼ੇ ਨਾਲ ਖਾਂਦੇ ਹਨ। ਤੇਜ਼ ਮਸਾਲੇ ਵਾਲੇ ਬਾਹਰਲੇ ਜੰਕ ਫੂਡ ਉਨ੍ਹਾਂ ਨੂੰ ਬਹੁਤ ਪਸੰਦ ਆਉਂਦੇ ਹਨ ਪਰ ਇਸ ਤਰ੍ਹਾਂ ਦਾ ਖਾਣਾ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਮੋਟਾਪੇ ਦਾ ਖ਼ਾਸ ਕਾਰਨ ਇਹ ਚੀਜ਼ਾਂ ਨੂੰ ਹੀ ਮੰਨਿਆ ਜਾਂਦਾ ਹੈ ਅਤੇ ਮੋਟਾਪਾ ਹੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜਿੰਨੀ ਜਲਦੀ ਇਹ ਵੱਧਦਾ ਹੈ ਪਰ ਓਨੀ ਜਲਦੀ ਇਹ ਘੱਟ ਨਹੀਂ ਹੁੰਦਾ ਹੈ। ਇਸ ਲਈ ਇੱਕ ਵਾਰ ਮੋਟਾਪੇ ਵੱਧ ਜਾਵੇ ਤਾਂ ਇਸ ਨੂੰ ਕੰਟਰੋਲ ਕਰਨਾ ਉਨ੍ਹਾਂ ਹੀ ਮੁਸ਼ਕਿਲ ਦਾ ਕੰਮ ਹੈ ਨਾਲ ਹੀ ਢਿੱਡ ਦੀ ਚਰਬੀ ਪੂਰੀ ਫਿਗਰ ਨੂੰ ਖਰਾਬ ਕਰਕੇ ਰੱਖ ਦਿੰਦੀ ਹੈ ਜੇਕਰ ਤੁਸੀਂ ਵੀ ਢਿੱਡ ਦੀ ਚਰਬੀ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਨੁਸਖਿਆਂ ਨੂੰ ਰੋਜ਼ਾਨਾ ਆਪਣੀ ਰੂਟੀਨ 'ਚ ਸ਼ਾਮਲ ਕਰੋ।

ਨਿੰਬੂ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ
ਢਿੱਡ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਤੁਸੀਂ ਨਿੰਬੂ ਪਾਣੀ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ। ਕੋਸੇ ਪਾਣੀ 'ਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਲੂਣ ਮਿਲਾ ਕੇ ਰੋਜ ਸਵੇਰੇ ਇਸ ਦੀ ਵਰਤੋਂ ਕਰਨ ਨਾਲ ਮੈਟਾਬੋਲੀਜ਼ਮ ਸਹੀ ਰਹਿੰਦਾ ਹੈ ਅਤੇ ਭਾਰ ਨੂੰ ਵੀ ਘੱਟ ਕਰਦਾ ਹੈ।
ਬਰਾਊਨ ਰਾਈਸ (ਚੌਲ)
ਜੇਕਰ ਤੁਹਾਨੂੰ ਚੌਲ ਖਾਣੇ ਵਧੇਰੇ ਪਸੰਦ ਹਨ ਤਾਂ ਆਪਣੇ ਖਾਣੇ 'ਚ ਬਰਾਊਨ ਰਾਈਸ ਸ਼ਾਮਲ ਕਰੋ। ਇਸਦੇ ਇਲਾਵਾ ਬਰਾਊਨ ਬ੍ਰੈੱਡ, ਓਟਸ ਆਦਿ ਵੀ ਆਪਣੇ ਭੋਜਨ 'ਚ ਸ਼ਾਮਲ ਕਰੋ।
ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋ
ਢਿੱਡ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਆਪਣੇ ਆਪ ਨੂੰ ਮਿਠਾਈਆਂ ਤੋਂ ਦੂਰ ਰੱਖੋ। ਮਿੱਠੇ ਪਦਾਰਥ ਅਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਛੱਡੋ। ਕਿਉਂਕਿ ਇਹ ਪਦਾਰਥ ਤੁਹਾਡੇ ਸਰੀਰ 'ਚ ਚਰਬੀ ਨੂੰ ਜਮਾਂ ਕਰਦੇ ਹਨ। ਇਹ ਚਰਬੀ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਜਿਵੇਂ ਢਿੱਡ ਅਤੇ ਪੱਟਾਂ 'ਤੇ ਜਮ੍ਹਾ ਹੋ ਜਾਂਦੀ ਹੈ।
ਖ਼ੂਬ ਪਾਣੀ ਪਿਓ
ਸਰੀਰ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਤੁਸੀਂ ਖੂਬ ਪਾਣੀ ਪੀਓ। ਰੋਜਾਨਾ ਪਾਣੀ ਪੀਣ ਨਾਲ ਤੁਹਾਡਾ ਮੈਟਾਬੋਲੀਜ਼ਮ ਵੱਧ ਜਾਂਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

ਕੱਚਾ ਲਸਣ
ਸਵੇਰੇ ਦੇ ਸਮੇਂ 'ਚ ਦੋ ਤਿੰਨ ਕੱਚੇ ਲਸਣ ਦੀਆਂ ਕਲੀਆਂ ਖਾਓ ਅਤੇ ਉਪਰ ਨਿੰਬੂ ਦਾ ਪਾਣੀ ਪੀਣਾ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਹ ਸਰੀਰ ਦਾ ਦੁੱਗਣਾ ਭਾਰ ਘੱਟ ਕਰੇਗਾ। ਇਸ ਦੇ ਨਾਲ ਹੀ ਤੁਹਾਡੇ ਸਰੀਰ 'ਚ ਖੂਨ ਪ੍ਰਵਾਹ ਸਹੀ ਤਰੀਕੇ ਨਾਲ ਕੰਮ ਕਰੇਗਾ। 
ਮਾਸਾਹਾਰੀ ਭੋਜਨ ਤੋਂ ਦੂਰ ਰਹਿਣਾ
ਮਾਸਾਹਾਰੀ ਭੋਜਨ ਤੋਂ ਦੂਰ ਰਹੋ ਕਿਉਂਕਿ ਇਸ 'ਚ ਚਰਬੀ ਬਹੁਤ ਮਾਤਰਾ ਵਿਚ ਹੁੰਦੀ ਹੈ। ਜਿਸ ਕਾਰਨ ਇਹ ਚਰਬੀ ਤੁਹਾਡੇ ਸਰੀਰ 'ਚ ਇਕੱਠੇ ਹੋਣ ਨਾਲ ਤੁਹਾਡੀ ਸਿਹਤ ਸੰਬੰਧੀ ਪਰੇਸ਼ਾਨੀਆਂ ਵੱਧ ਜਾਂਦੀਆ ਹਨ। ਜੇਕਰ ਤੁਸੀਂ ਸੱਚ ਵਿਚ ਹੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਤਾਂ ਇਸ ਸਭ ਨੂੰ ਛੱਡਣਾ ਪਵੇਗਾ।

ਫ਼ਲ ਅਤੇ ਸਬਜ਼ੀਆਂ  
ਸਵੇਰੇ ਸ਼ਾਮ ਇੱਕ ਕੌਲੀ ਫ਼ਲ ਅਤੇ ਸਬਜ਼ੀਆਂ ਖਾਣਾ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਸਿੱਧ ਹੋਵੇਗਾ। ਇਸ ਨਾਲ ਤੁਹਾਡਾ ਢਿੱਡ ਤਾਂ ਭਰਿਆ ਹੀ ਰਹੇਗਾ ਨਾਲ ਹੀ ਤੁਹਾਨੂੰ ਪੋਸ਼ਕ ਤੱਤ, ਖਣਿਜ ਮਿਲਣਗੇ 'ਤੇ ਚਰਬੀ ਵੀ ਘੱਟ ਹੋਵੇਗੀ।
ਖਾਣਾ ਬਣਾਉਣ ਦੇ ਤਰੀਕੇ ਨੂੰ ਬਦਲੋ
ਖਾਣਾ ਬਣਾਉਣ 'ਚ ਦਾਲਚੀਨੀ, ਅਦਰਕ, ਅਤੇ ਕਾਲੀ ਮਿਰਚ ਵਰਗੇ ਮਸਾਲਿਆਂ ਦੀ ਵਰਤੋ ਜਰੂਰ ਕਰੋ। ਇਨ੍ਹਾਂ ਮਸਾਲਿਆਂ 'ਚ ਫ਼ਾਇਦੇਮੰਦ ਤੱਤ ਹੁੰਦੇ ਹਨ। ਇਸ ਨਾਲ ਤੁਹਾਡੀ ਇੰਸੁਲਿਨ ਦੀ ਸਮਰੱਥਾ ਵੱਧਦੀ ਹੈ ਅਤੇ ਨਾਲ ਹੀ ਖ਼ੂਨ 'ਚ ਸ਼ੂਗਰ ਦੀ ਮਾਤਰਾ ਘੱਟ ਜਾਂਦੀ ਹੈ।

ਬਦਾਮ
ਬਦਾਮ 'ਚ ਵਿਟਾਮਿਨ ਈ ਅਤੇ ਪ੍ਰੋਟੀਨ ਦੇ ਇਲਾਵਾ ਫਾਈਬਰ ਕਾਫ਼ੀ ਵਧੇਰੇ ਮਾਤਰਾ 'ਚ ਹੁੰਦਾ ਹੈ। ਜਿਸ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਹਾਲਾਂਕਿ, ਇਸ 'ਚ ਕੈਲੋਰੀ ਥੋੜੀ ਵਧੇਰੇ ਮਾਤਰਾ 'ਚ ਹੁੰਦੀ ਹੈ ਪਰ ਉਹ ਢਿੱਡ ਦੀ ਚਰਬੀ ਨੂੰ ਨਹੀਂ ਵੱਧਣ ਦਿੰਦੀ।


Aarti dhillon

Content Editor

Related News