ਗਰਮੀ ਦੇ ਮੌਸਮ ’ਚ ਰੋਜ਼ਾਨਾ ‘ਨਿੰਬੂ ਪਾਣੀ’ ਪੀਣ ਨਾਲ ਨਹੀਂ ਹੋਵੇਗੀ ਪੱਥਰੀ ਦੀ ਸਮੱਸਿਆ, ਹੋਣਗੇ ਇਹ ਵੀ ਫ਼ਾਇਦੇ
Tuesday, Mar 09, 2021 - 05:52 PM (IST)
ਜਲੰਧਰ (ਬਿਊਰੋ) - ਗਰਮੀ ਦੇ ਮੌਸਮ 'ਚ ਬਹੁਤ ਸਾਰੇ ਲੋਕ ਨਿੰਬੂ ਪਾਣੀ ਦੀ ਵਰਤੋਂ ਕਰਦੇ ਹਨ। ਧੁੱਪ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਪਾਣੀ ਨੂੰ ਬੈਸਟ ਡ੍ਰਿੰਕ ਮੰਨਿਆ ਜਾਂਦਾ ਹੈ। ਕੁਝ ਲੋਕ ਨਿੰਬੂ ਦੀ ਵਰਤੋਂ ਸਲਾਦ ਅਤੇ ਕੁਝ ਇਸ ਨੂੰ ਸ਼ਰਬਤ ਆਦਿ 'ਚ ਪਾ ਕੇ ਕਰਦੇ ਹਨ। ਭਾਰ ਘਟਾਉਣ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਤੋਂ ਇਲਾਵਾ ਹੋਰ ਕਈ ਬੀਮਾਰੀਆਂ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ। ਨਿੰਬੂ ਦਾ ਪਾਣੀ ਪੀਣ ਨਾਲ ਹੋਰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.....
1. ਜ਼ਹਿਰੀਲੇ ਪਦਾਰਥ ਬਾਹਰ ਕੱਢੇ
ਸਰੀਰ 'ਚ ਜਮ੍ਹਾ ਜ਼ਹਿਰੀਲੇ ਪਦਾਰਥ ਸਿਹਤ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਹਨ। ਇਸ ਨਾਲ ਢਿੱਡ ਨਾਲ ਜੁੜੀਆਂ ਦਿੱਕਤਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਨਿੰਬੂ ਪਾਣੀ ਦੀ ਵਰਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਕਰਨੀ ਚਾਹੀਦੀ ਹੈ। ਸਵੇਰ ਦੇ ਸਮੇਂ ਇਸ ਦੀ ਵਰਤੋਂ ਕਰਨ ਨਾਲ ਸਾਰਾ ਦਿਨ ਢਿੱਡ ਸਿਹਤਮੰਦ ਰਹਿੰਦਾ ਹੈ। ਇਸ ਨਾਲ ਪੱਥਰੀ ਬਣਨ ਦੀ ਸਮੱਸਿਆ ਵੀ ਘੱਟ ਜਾਂਦੀ ਹੈ।
2. ਮੂੰਹ ਦੀ ਬਦਬੂ ਨੂੰ ਦੂਰ ਕਰਨ 'ਚ ਮਦਦਗਾਰ
ਨਿੰਬੂ ਇਕ ਕੁਦਰਤੀ ਮਾਊਥ ਫਰੈਸ਼ਨਰ ਹੈ। ਰੋਜ਼ਾਨਾ ਸਵੇਰੇ ਨਿੰਬੂ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਇਸ ਦੇ ਇਲਾਵਾ ਨਿੰਬੂ ਪਾਣੀ ਸੱਟ ਭਰਨ 'ਚ ਮਦਦਗਾਰ ਹੈ। ਨਿੰਬੂ 'ਚ ਮੌਜੂਦ ਵਿਟਾਮਿਨ-ਸੀ ਕੋਲੋਜਨ ਦੇ ਉਤਪਾਦਨ 'ਚ ਮਦਦ ਕਰਦਾ ਹੈ ਅਤੇ ਸੱਟ ਭਰਨ 'ਚ ਮਦਦ ਕਰਦਾ ਹੈ। ਇਹ ਟਿਸ਼ੂ ਦੇ ਉਸਾਰੀ 'ਚ ਮਦਦ ਕਰਦਾ ਹੈ।
3. ਚੱਕਰ ਅਤੇ ਉਲਟੀ
ਜਦੋਂ ਵੀ ਤੁਹਾਨੂੰ ਚੱਕਰ ਜਾਂ ਉਲਟੀ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ ਤਾਂ ਤੁਸੀਂ ਨਿੰਬੂ ਪਾਣੀ ਦੀ ਵਰਤੋਂ ਕਰੋ। ਨਿੰਬੂ ਪਾਣੀ ਚੱਕਰ ਅਤੇ ਉਲਟੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਦਿਨ 'ਚ ਘੱਟ ਤੋਂ ਘੱਟ ਇਕ ਵਾਰ ਨਿੰਬੂ ਪਾਣੀ ਜ਼ਰੂਰ ਪੀਓ।
4. ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਰੱਖੇ
ਗਰਮੀ ਦੇ ਮੌਸਮ 'ਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਜਾਂਦੀ ਹੈ। ਨਿੰਬੂ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਕਰਕੇ ਤਣਾਅ ਘੱਟ ਕਰਦਾ ਹੈ।
5. ਚਮੜੀ ਨੂੰ ਬਣਾਏ ਗਲੋਇੰਗ
ਚਮੜੀ ਦੀ ਸਮੱਸਿਆ ਮਤਲਬ ਤੇਲ ਵਾਲੀ ਚਮੜੀ, ਮੁਹਾਸੇ, ਕਾਲੇਪਨ ਤੋਂ ਜੇਕਰ ਤੁਸੀਂ ਪ੍ਰੇਸ਼ਾਨ ਹੋ ਤਾਂ ਇਸ ਦਾ ਬਿਹਤਰ ਉਪਾਅ ਹੈ ਨਿੰਬੂ ਪਾਣੀ। ਇਸ 'ਚ ਮੌਜੂਦ ਐਂਟੀਆਕਸੀਡੈਂਟ ਦੇ ਗੁਣ ਚਮੜੀ ਨੂੰ ਡਿਟਾਕਸ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਚਿਹਰੇ ’ਤੇ ਨਿਖ਼ਾਰ ਆਉਂਦਾ ਹੈ।
6. ਮਸੂੜਿਆਂ ਦੇ ਦਰਦ ਤੋਂ ਛੁਟਕਾਰਾ
ਜੇ ਤੁਹਾਡੇ ਮਸੂੜਿਆਂ 'ਚ ਦਰਦ ਹੋਵੇ ਤਾਂ ਤੁਸੀਂ ਨਿੰਬੂ ਦੇ ਰਸ ਨਾਲ ਦੀ ਵਰਤੋਂ ਕਰ ਸਕਦੇ ਹੋ। ਜ਼ਖ਼ਮ ਹੋਣ 'ਤੇ ਤੁਸੀਂ ਇਸ ਦੇ ਰਸ ਨਾਲ ਮਸੂੜਿਆਂ ਦੀ ਮਸਾਜ਼ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
7. ਗਲੇ ਦੀ ਖਰਾਸ਼ ਦੂਰ
ਗਲੇ 'ਚ ਖਰਾਸ਼ ਹੋਣ 'ਤੇ ਗਰਮ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਕਾਫ਼ੀ ਰਾਹਤ ਮਿਲਦੀ ਹੈ। ਇਹ ਇਨਫੈਕਸ਼ਨ ਤੋਂ ਬਚਾਅ ਕਰਨ ਦਾ ਕੰਮ ਕਰਦਾ ਹੈ।
8. ਪਾਚਨ ਤੰਤਰ ਬਿਹਤਰ
ਪਾਚਨ ਤੰਤਰ ਖ਼ਰਾਬ ਹੋਵੇ ਤਾਂ ਭੁੱਖ ਨਾ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਸਰੀਰ 'ਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੋ ਲੋਕ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਹਨ, ਉਨ੍ਹਾਂ ਨੂੰ ਨਿੰਬੂ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਢਿੱਡ ਦੀ ਸੋਜ, ਡਕਾਰ, ਜਲਣ ਅਤੇ ਗੈਸ ਤੋਂ ਰਾਹਤ ਦਿਵਾਉਂਦਾ ਹੈ।
9. ਲੀਵਰ ਦੀ ਸਿਹਤ
ਲੀਵਰ ਦੀ ਸਿਹਤ ਮੈਟਾਬਲੀਜ਼ਮ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਹੈ। ਗਰਮ ਨਿੰਬੂ ਪਾਣੀ ਪੀਣ ਨਾਲ ਲੀਵਰ ਸਾਫ ਹੁੰਦਾ ਹੈ। ਲੀਵਰ ਪੂਰੀ ਰਾਤ ਸਰਗਰਮ ਰਹਿੰਦਾ ਹੈ ਅਤੇ ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਲੀਵਰ ਦੀ ਐਨਰਜੀ ਰੀਸਟੋਰ ਹੁੰਦੀ ਹੈ।
10. ਮੂੰਹ ਦੀ ਬਦਬੂ ਨੂੰ ਦੂਰ ਕਰਨ 'ਚ ਮਦਦਗਾਰ
ਨਿੰਬੂ ਇਕ ਕੁਦਰਤੀ ਮਾਊਥ ਫਰੈਸ਼ਨਰ ਹੈ। ਰੋਜ਼ਾਨਾ ਸਵੇਰੇ ਨਿੰਬੂ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਇਸ ਦੇ ਇਲਾਵਾ ਨਿੰਬੂ ਪਾਣੀ ਸੱਟ ਭਰਨ 'ਚ ਮਦਦਗਾਰ ਹੈ। ਨਿੰਬੂ 'ਚ ਮੌਜੂਦ ਵਿਟਾਮਿਨ-ਸੀ ਕੋਲੋਜਨ ਦੇ ਉਤਪਾਦਨ 'ਚ ਮਦਦ ਕਰਦਾ ਹੈ ਅਤੇ ਸੱਟ ਭਰਨ 'ਚ ਮਦਦ ਕਰਦਾ ਹੈ। ਇਹ ਟਿਸ਼ੂ ਦੇ ਉਸਾਰੀ 'ਚ ਮਦਦ ਕਰਦਾ ਹੈ।