ਗਰਮ ਦੁੱਧ ''ਚ ਮਿਲਾ ਕੇ ਜ਼ਰੂਰ ਪੀਓ ਇਹ ਸੁੱਕੇ ਮੇਵੇ, ਹੋਣਗੇ ਜ਼ਬਰਦਸਤ ਫ਼ਾਇਦੇ

10/09/2022 5:49:28 PM

ਨਵੀਂ ਦਿੱਲੀ-ਭਾਰਤ 'ਚ ਦੁੱਧ ਦੀ ਖਪਤ ਕਾਫ਼ੀ ਜ਼ਿਆਦਾ ਹੈ। ਬੱਚੇ, ਬਜ਼ੁਰਗ ਅਤੇ ਜਵਾਨ ਹਰ ਉਮਰ ਦੇ ਲੋਕ ਇਸ ਸੁਪਰਡਰਿੰਕ ਨੂੰ ਪੀਣਾ ਪਸੰਦ ਕਰਦੇ ਹਨ, ਦੁੱਧ ਆਪਣੇ ਆਪ 'ਚ ਕੰਪਲੀਟ ਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਚ ਲਗਭਗ ਸਭ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਕ ਹੈਲਦੀ ਇਨਸਾਨ ਨੂੰ ਦਿਨ ਭਰ 'ਚ ਘੱਟ ਤੋਂ ਘੱਟ 2 ਗਲਾਸ ਦੁੱਧ ਪੀਣਾ ਹੀ ਚਾਹੀਦਾ ਹੈ। ਇਸ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਹੋ ਸਕਦੇ ਹਨ।

PunjabKesari

ਕੀ ਹੈ ਡਾਇਟੀਸ਼ੀਅਨ ਦੀ ਸਲਾਹ
ਸੁੱਕੇ ਮੇਵਿਆਂ ਨੂੰ ਡਾਇਰੈਕਟ ਜਾਂ ਭਿਓਂ ਕੇ ਦੋਵਾਂ ਤਰੀਕਿਆਂ ਨਾਲ ਖਾਧਾ ਜਾਂਦਾ ਹੈ। ਡਾਕਟਰ ਮੁਤਾਬਕ ਕਾਜੂ, ਸੌਗੀ ਅਤੇ ਬਦਾਮਾਂ ਨੂੰ ਤੁਸੀਂ ਪੀਸ ਕੇ ਦੁੱਧ 'ਚ ਮਿਲਾ ਸਕਦੇ ਹੋ। ਇਸ ਨਾਲ ਨਾ ਸਿਰਫ਼ ਦੁੱਧ ਦਾ ਸਵਾਦ ਬਿਹਤਰ ਹੋ ਜਾਵੇਗਾ ਸਗੋਂ ਇਹ ਸਿਹਤਮੰਦ ਆਪਸ਼ਨ ਵੀ ਹੈ।

PunjabKesari
ਕਾਜੂ, ਸੌਗੀ ਅਤੇ ਬਦਾਮ ਨੂੰ ਦੁੱਧ 'ਚ ਮਿਲਾਉਣ ਦੇ ਲਾਭ
-ਜੇਕਰ ਤੁਸੀਂ ਇਨ੍ਹਾਂ ਤਿੰਨਾਂ ਸੁੱਕੇ ਮੇਵਿਆਂ ਨੂੰ ਗਰਮ ਦੁੱਧ 'ਚ ਮਿਲਾ ਕੇ ਪੀਓਗੇ ਤਾਂ ਨਾ ਸਿਰਫ਼ ਤੁਹਾਡੀ ਸਕਿਨ ਸਿਹਤਮੰਦ ਰਹੇਗੀ ਸਗੋਂ ਵਾਲ ਵੀ ਚਮਕਦਾਰ ਹੋ ਜਾਣਗੇ, ਭਾਵ ਇਹ ਖੂਬਸੂਰਤੀ ਵਧਾਉਣ ਦਾ ਮੁੱਖ ਜਰੀਆ ਹੈ। 
-ਜੇਕਰ ਕਾਜੂ, ਸੌਗੀ ਅਤੇ ਬਦਾਮਾਂ ਨੂੰ ਦੁੱਧ 'ਚ ਉਬਾਲ ਕੇ ਪੀਓਗੇ ਤਾਂ ਤੁਹਾਡਾ ਚਿਹਰਾ ਬੇਦਾਗ ਹੋ ਸਕਦਾ ਹੈ, ਕਿਉਂਕਿ ਇਹ ਕਿੱਲ-ਮੁਹਾਸੇ ਅਤੇ ਦਾਗ ਧੱਬਿਆਂ ਨੂੰ ਦੂਰ ਕਰਨ 'ਚ ਕਾਫ਼ੀ ਮਦਦ ਕਰਦਾ ਹੈ।

PunjabKesari
-ਕਾਜੂ, ਸੌਗੀ ਅਤੇ ਬਦਾਮਾਂ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋਵੇਗੀ ਜਿਸ ਨਾਲ ਤੁਸੀਂ ਸੰਕਰਮਣ ਅਤੇ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।
-ਦੁੱਧ 'ਚ ਮੌਜੂਦ ਕੈਲਸ਼ੀਅਮ ਦੀ ਮਦਦ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਜੇਕਰ ਇਸ 'ਚ 3 ਡਰਾਈਫਰੂਟਸ ਮਿਲਾਓਗੇ ਤਾਂ ਸਾਡੀਆਂ ਹੱਡੀਆਂ ਹੋਰ ਵੀ ਮਜ਼ਬੂਤ ਹੋ ਜਾਣਗੀਆਂ ਕਿਉਂਕਿ ਇਸ 'ਚ ਕੈਲਸ਼ੀਅਮ ਦੇ ਨਾਲ-ਨਾਲ ਵਿਟਾਮਿਨ ਡੀ ਅਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ। ਇਸ ਨਾਲ ਜੋੜਾਂ ਦੇ ਦਰਦ ਤੋਂ ਵੀ ਆਰਾਮ ਮਿਲ ਸਕਦਾ ਹੈ 


Aarti dhillon

Content Editor

Related News