ਕੀ ਨਿੰਮ ਦੀਆਂ ਪੱਤੀਆਂ ਖਾਣ ਨਾਲ ਸੱਚ ''ਚ ਕੰਟਰੋਲ ਹੁੰਦੀ ਹੈ ''ਸ਼ੂਗਰ'', ਜਾਣੋ

03/29/2023 12:10:18 PM

ਨਵੀਂ ਦਿੱਲੀ - ਸ਼ੂਗਰ ਦੇ ਰੋਗੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਪਤਾ ਨਹੀਂ ਕਿਹੜੇ-ਕਿਹੜੇ ਨੁਸਖ਼ੇ ਅਪਣਾਉਂਦੇ ਹਨ। ਕਈ ਲੋਕ ਰੋਜ਼ਾਨਾ ਗਲੋਅ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਕਈ ਲੋਕ ਕਿਸੇ ਦੇ ਬੋਲਣ 'ਤੇ ਨਿੰਮ ਦੇ ਪੱਤੇ ਖਾਣ ਲੱਗਦੇ ਹਨ। ਇਹ ਗੱਲ ਸੱਚ ਹੈ ਕਿ ਨਿੰਮ ਦੇ ਪੱਤਿਆਂ 'ਚ ਕਈ ਔਸ਼ਦੀ ਗੁਣ ਪਾਏ ਜਾਂਦੇ ਹਨ। ਇਸ ਕਾਰਨ ਕਰਕੇ ਸ਼ੂਗਰ ਦੇ ਰੋਗੀਆਂ ਨੂੰ ਵੀ ਕੁਝ ਲੋਕ ਕਹਿ ਦਿੰਦੇ ਹਨ ਕਿ ਰੋਜ਼ਾਨਾ ਨਿੰਮ ਦੇ ਪੱਤਿਆਂ ਦਾ ਸੇਵਨ ਕਰਨ ਜਿਸ ਨਾਲ ਸ਼ੂਗਰ ਕੰਟਰੋਲ 'ਚ ਹੋ ਜਾਂਦੀ ਹੈ, ਉਂਝ ਤਾਂ ਆਯੁਰਵੈਦ 'ਚ ਵੀ ਨਿੰਮ ਦੀਆਂ ਪੱਤੀਆਂ ਦੇ ਕਈ ਫ਼ਾਇਦੇ ਦੱਸੇ ਗਏ ਹਨ ਪਰ ਕੀ ਸੱਚ 'ਚ ਇਸ ਨਾਲ ਸ਼ੂਗਰ ਕੰਟਰੋਲ ਹੁੰਦੀ ਹੈ। ਜੇਕਰ ਤੁਸੀਂ ਵੀ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਇਸ ਬਾਰੇ 'ਚ ਜਾਣ ਲੈਣਾ ਚਾਹੀਦਾ ਹੈ। 

PunjabKesari
ਨਿੰਮ ਦੇ ਪੱਤਿਆਂ ਨਾਲ ਕੰਟਰੋਲ ਹੁੰਦੀ ਹੈ ਸ਼ੂਗਰ?
ਦੱਸ ਦੇਈਏ ਕਿ ਨਿੰਮ ਦੀਆਂ ਪੱਤੀਆਂ ਨੂੰ ਇੰਸੈਕਟ ਰੇਪੈਲੇਂਟ ਪ੍ਰਾਪਰਟੀ ਦੇ ਲਈ ਜਾਣਿਆਂ ਜਾਂਦਾ ਹੈ ਪਰ ਅਜੇ ਤੱਕ ਅਜਿਹੀ ਕੋਈ ਖੋਜ ਸਾਹਮਣੇ ਨਹੀਂ ਆਈ ਹੈ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਨਿੰਮ ਦੀਆਂ ਪੱਤੀਆਂ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਜਾਮਣ, ਮੇਥੀ, ਕਰੇਲਾ, ਅਲਸੀ ਦੇ ਬੀਜਾਂ ਦਾ ਸੇਵਨ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਭ ਤੋਂ ਵਧੀਆ ਸ਼ਾਕਾਹਾਰੀ ਉਤਪਾਦ ਮੰਨੇ ਜਾਂਦੇ ਹਨ, ਜਿਨ੍ਹਾਂ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਨੂੰ ਖ਼ੂਬ ਕਰਨਾ ਚਾਹੀਦਾ ਹੈ।

PunjabKesari
ਸ਼ੂਗਰ ਨੂੰ ਕਿੰਝ ਕਰੀਏ ਕੰਟਰੋਲ ?
ਜਿਹੜੇ ਲੋਕ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਨੂੰ ਰੋਜ਼ਾਨਾ ਆਪਣੀ ਬਲੱਡ ਸ਼ੂਗਰ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਖਾਣ-ਪੀਣ 'ਚ ਸਾਵਧਾਨੀ ਵਰਤਣੀ ਚਾਹੀਦੀ ਅਤੇ ਅਜਿਹੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ, ਜਿਸ ਨਾਲ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਆਪਣਾ ਭਾਰ ਕੰਟਰੋਲ 'ਚ ਰੱਖਣਾ ਚਾਹੀਦਾ ਹੈ ਅਤੇ ਰੋਜ਼ਾਨਾ ਕਸਰਤ ਜਾਂ ਸੈਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦਵਾਈਆਂ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਇੰਸੁਲਿਨ ਦੀ ਖੁਰਾਕ ਲੈਣੀ ਚਾਹੀਦੀ ਹੈ। ਡਾਕਟਰ ਨਾਲ ਵੀ ਸਲਾਹ ਕਰਨੀ ਚਾਹੀਦੀ ਹੈ। 

PunjabKesari

ਸ਼ੂਗਰ ਦੇ ਲੱਛਣ - ਜੇਕਰ ਤੁਹਾਨੂੰ ਜ਼ਿਆਦਾ ਥਕਾਵਟ ਮਹਿਸੂਸ ਹੋਣ ਲੱਗੇ, ਥੋੜ੍ਹੀ-ਥੋੜ੍ਹੀ ਦੇਰ 'ਚ ਪੇਸ਼ਾਬ ਆਉਣ ਦੀ ਸਮੱਸਿਆ, ਵਾਰ-ਵਾਰ ਪਾਣੀ ਦੀ ਪਿਆਸ ਲੱਗਣਾ, ਹੱਥ-ਪੈਰ ਅਤੇ ਸਿਰ 'ਚ ਦਰਦ ਹੋਣਾ। ਸੈਕਸੁਅਲ ਪ੍ਰਾਬਲਮ ਹੋਣਾ, ਦੇਖਣ 'ਚ ਪਰੇਸ਼ਾਨੀ ਹੋਣਾ, ਜ਼ਿਆਦਾ ਭੁੱਖ ਲੱਗਣਾ ਅਤੇ ਤੇਜ਼ੀ ਨਾਲ ਭਾਰ ਘਟਣਾ, ਇਸ ਤਰ੍ਹਾਂ ਦੇ ਲੱਛਣ ਜੇਕਰ ਤੁਹਾਨੂੰ ਵੀ ਹੋਣ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। 


sunita

Content Editor

Related News