ਭਾਰ ਘਟਾਉਣ ਲਈ ਘਰ ’ਚ ਕਰੋ ਇਹ ਯੋਗ ਆਸਨ, ਤੇਜ਼ੀ ਨਾਲ ਸਰੀਰ ’ਚ ਦਿਸੇਗਾ ਫਰਕ

03/26/2024 1:50:34 PM

ਜਲੰਧਰ (ਬਿਊਰੋ)– ਯੋਗ ਸਾਡੇ ਰਿਸ਼ੀ-ਮੁਨੀਆਂ ਵਲੋਂ ਵਿਕਸਿਤ ਕੀਤਾ ਗਿਆ ਸੀ। ਇਸ ਨਾਲ ਪੂਰੇ ਸਰੀਰ ਦੀ ਸਿਹਤ ਚੰਗੀ ਰਹਿੰਦੀ ਹੈ, ਨਾਲ ਹੀ ਭਾਰ ਘੱਟ ਕਰਨ ’ਚ ਵੀ ਮਦਦ ਮਿਲਦੀ ਹੈ। ਰਅਸਲ ਸਿਰਫ ਯੋਗ ਕਰਨ ਨਾਲ ਭਾਰ ਘੱਟ ਨਹੀਂ ਹੁੰਦਾ, ਸਗੋਂ ਇਸ ਨਾਲ ਖੁਰਾਕ ਵੀ ਸਹੀ ਲੈਣੀ ਜ਼ਰੂਰੀ ਹੈ। ਕੁਝ ਯੋਗ ਆਸਨ ਅਜਿਹੇ ਵੀ ਹਨ, ਜੋ ਭਾਰ ਘੱਟ ਕਰਨ ’ਚ ਮਦਦ ਕਰ ਸਕਦੇ ਹਨ। ਆਓ ਤੁਹਾਨੂੰ ਉਨ੍ਹਾਂ ਬਾਰੇ ਦੱਸਦੇ ਹਾਂ–

ਸੂਰਿਆ ਨਮਸਕਾਰ
ਸੂਰਿਆ ਨਮਸਕਾਰ ਸਰੀਰ ਦੇ ਮੁੱਖ ਅੰਗਾਂ ਦੀਆਂ ਸਾਰੀਆਂ ਮਾਸਪੇਸ਼ੀਆਂ ਨੂੰ ਫੈਲਾਉਂਦਾ ਹੈ ਤੇ ਉਨ੍ਹਾਂ ਨੂੰ ਸਹੀ ਸ਼ੇਪ ਦਿੰਦਾ ਹੈ। ਲੱਕ, ਹੱਥ, ਪਾਚਨ ਸਿਸਟਮ, ਮੈਟਾਬੋਲਿਜ਼ਮ, ਢਿੱਡ, ਹੇਠਲਾ ਸਰੀਰ ਹਰ ਜਗ੍ਹਾ ਸੂਰਿਆ ਨਮਸਕਾਰ ਦਾ ਅਸਰ ਹੁੰਦਾ ਹੈ। ਇਸ ਨੂੰ ਕਰਨ ਨਾਲ ਭਾਰ ਘੱਟ ਕਰਨ ’ਚ ਵੀ ਮਦਦ ਮਿਲ ਸਕਦੀ ਹੈ।

ਚਤੁਰੰਗ ਦੰਡਾਸਨ (ਪਲੈਂਕ ਪੋਜ਼)
ਚਤੁਰੰਗ ਦੰਡਾਸਨ ਤੁਹਾਡੇ ਕੋਰ ਮਸਲਜ਼ (ਢਿੱਡ) ਨੂੰ ਮਜ਼ਬੂਤ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ। ਪਲੈਂਕ ਪੋਜ਼ ਕਰਨ ਨਾਲ ਢਿੱਡ ਦੇ ਮਸਲਜ਼ ’ਤੇ ਅਸਰ ਪੈਂਦਾ ਹੈ ਤੇ ਉਹ ਸਹੀ ਸ਼ੇਪ ’ਚ ਆਉਂਦਾ ਹੈ। ਇਸ ਤੋਂ ਇਲਾਵਾ ਹੱਥ, ਪੈਰ, ਪਿੱਠ ਆਦਿ ਮਸਲਜ਼ ’ਤੇ ਵੀ ਅਸਰ ਦੇਖਣ ਨੂੰ ਮਿਲਦਾ ਹੈ।

ਵੀਰਭਦ੍ਰਾਸਨ, ਯੋਧਾ ਮੁਦਰਾ
ਵੀਰਬਦ੍ਰਾਸਨ ਪੱਟਾਂ ਤੇ ਮੋਢਿਆਂ ਨੂੰ ਸ਼ੇਪ ਦਿੰਦਾ ਹੈ ਤੇ ਨਾਲ ਹੀ ਧਿਆਨ ਵਧਾਉਣ ’ਚ ਵੀ ਮਦਦ ਕਰਦਾ ਹੈ। ਵੀਰਭਦ੍ਰਾਸਨ ਜਿੰਨਾ ਜ਼ਿਆਦਾ ਕਰਦੇ ਹਾਂ, ਉਨਾ ਹੀ ਜ਼ਿਆਦਾ ਰਿਜ਼ਲਟ ਮਿਲਦਾ ਹੈ। ਵੀਰਭਦ੍ਰਾਸਨ ਕਰਨ ਨਾਲ ਮਸਲਜ਼ ਨੂੰ ਸ਼ੇਪ ਮਿਲਦੀ ਹੈ।

ਤ੍ਰਿਕੋਣਾਸਨ, ਤ੍ਰਿਭੁਜ ਮੁਦਰਾ
ਤ੍ਰਿਕੋਣਾਸਨ ਪਾਚਨ ’ਚ ਸੁਧਾਰ ਕਰਨ ਦੇ ਨਾਲ-ਨਾਲ ਢਿੱਡ ਤੇ ਲੱਕ ’ਤੇ ਜਮ੍ਹਾ ਚਰਬੀ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਹ ਪੂਰੇ ਸਰੀਰ ’ਚ ਬਲੱਡ ਸਰਕੂਲੇਸ਼ਨ ਨੂੰ ਸਰਗਰਮ ਕਰਦਾ ਹੈ ਤੇ ਉਸ ਨੂੰ ਸੁਧਾਰਦਾ ਹੈ। ਇਸ ਆਸਨ ਨਾਲ ਲੱਕ ਦੇ ਚਾਰੇ ਪਾਸੇ ਦੀ ਚਰਬੀ ਘੱਟ ਹੁੰਦੀ ਹੈ ਤੇ ਪੱਟਾਂ ’ਚ ਮਾਸਪੇਸ਼ੀਆਂ ਨੂੰ ਵਧਾਉਣ ’ਚ ਮਦਦ ਮਿਲਦੀ ਹੈ।

ਧਨੁਰਾਸਨ, ਧਨੁਸ਼ ਮੁਦਰਾ
ਧਨੁਰਾਸਨ ਢਿੱਡ ਦੇ ਮਸਲਜ਼ ਨੂੰ ਸਭ ਤੋਂ ਚੰਗੀ ਤਰ੍ਹਾਂ ਸ਼ੇਪ ਦਿੰਦਾ ਹੈ ਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ’ਚ ਵੀ ਮਦਦ ਕਰਦਾ ਹੈ। ਇਸ ਨੂੰ ਕਰਨ ਨਾਲ ਪਾਚਨ ’ਚ ਸੁਧਾਰ ਹੁੰਦਾ ਹੈ। ਪੱਟਾਂ, ਛਾਤੀ ਤੇ ਪਿੱਠ ਨੂੰ ਮਜ਼ਬੂਤੀ ਮਿਲਦੀ ਹੈ। ਇਹ ਤੁਹਾਡੇ ਪੂਰੇ ਸਰੀਰ ’ਚ ਕਾਫੀ ਚੰਗਾ ਸਟ੍ਰੈੱਚ ਦਿੰਦਾ ਹੈ ਤੇ ਬਿਹਤਰ ਬਲੱਡ ਸਰਕੂਲੇਸ਼ਨ ਕਰਦਾ ਹੈ।

ਸਰਵਾਂਗਾਸਨ, ਸ਼ੋਲਡਰ ਸਟੈਂਡ ਪੋਜ਼
ਸਰਵਾਂਗਾਸਨ ਤਾਕਤ ਵਧਾਉਣ ਤੋਂ ਲੈ ਕੇ ਪਾਚਨ ’ਚ ਸੁਧਾਰ ਤਕ ਕਈ ਲਾਭ ਪਹੁੰਚਾਉਂਦਾ ਹੈ। ਇਹ ਯੋਗ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਤੇ ਥਾਇਰਾਈਡ ਦੇ ਲੈਵਲ ਨੂੰ ਬੈਲੇਂਸ ਵੀ ਕਰ ਸਕਦਾ ਹੈ। ਸਰਵਾਂਗਾਸਨ ਜਾਂ ਸ਼ੋਲਡਰ ਸਟੈਂਡ ਉੱਪਰਲੇ ਸਰੀਰ, ਢਿੱਡ ਦੀਆਂ ਮਾਸਪੇਸ਼ੀਆਂ ਤੇ ਪੈਰਾਂ ਨੂੰ ਮਜ਼ਬੂਤ ਕਰਦਾ ਹੈ।

ਨੋਟ– ਜੇਕਰ ਤੁਸੀਂ ਹੁਣ ਤਕ ਯੋਗ ਨਹੀਂ ਕਰਦੇ ਹੋ ਤਾਂ ਇਸ ਨੂੰ ਆਪਣੀ ਜ਼ਿੰਦਗੀ ’ਚ ਜ਼ਰੂਰ ਸ਼ਾਮਲ ਕਰੋ। ਕੁਝ ਮਿੰਟਾਂ ਲਈ ਕੀਤਾ ਗਿਆ ਯੋਗ ਤੁਹਾਡੇ ਸਰੀਰ ਨੂੰ ਰੋਗ ਮੁਕਤ ਬਣਾਉਂਦਾ ਹੈ।


sunita

Content Editor

Related News