ਦੰਦਾਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਲੌਂਗ ਅਤੇ ਲੂਣ ਦੇ ਪਾਣੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਨਿਜ਼ਾਤ

07/13/2021 5:44:37 PM

ਨਵੀਂ ਦਿੱਲੀ: ਦੰਦਾਂ ਦੀ ਸਮੱਸਿਆ ਆਮ ਹੈ ਇਹ ਅਕਸਰ ਮਿੱਠਾ ਖਾਣ ਨਾਲ, ਜਿਵੇਂ ਚਾਕਲੇਟ, ਬਿਸਕੁਟ, ਕੇਕ ਜਾਂ ਫਿਰ ਪੀਜ਼ਾ, ਬਰਗਰ, ਕੋਲਡ ਡਰਿੰਕ, ਖਾਣੇ ਵਿਚ ਜ਼ਿਆਦਾ ਸਫੇਦ ਚੀਨੀ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਾਰਨ ਹੁੰਦੀ ਹੈ। ਆਮ ਤੌਰ 'ਤੇ ਦੰਦਾਂ ਦੀ ਸਮੱਸਿਆ ਦੇ ਮਾਮਲੇ ਛੋਟੇ ਬੱਚਿਆਂ ਜਾਂ ਟੀਨਏਜਰਜ਼ ਵਿਚ ਦੇਖਣ ਨੂੰ ਮਿਲਦੀ ਹੈ ਪਰ ਕਈ ਮਾਮਲਿਆਂ ਵਿਚ ਇਹ ਬਾਲਗਾਂ ਵਿਚ ਵੀ ਪਾਈ ਜਾਂਦੀ ਹੈ। ਮਾਹਿਰਾਂ ਅਨੁਸਾਰ ਅਜਿਹਾ ਕਾਰਬੋਹਾਈਡ੍ਰੇਟਸ ਭਰਪੂਰ ਚੀਜ਼ਾਂ ਜ਼ਿਆਦਾ ਖਾਣ ਨਾਲ ਹੁੰਦਾ ਹੈ ਜੋ ਦੰਦਾਂ ਨਾਲ ਚਿਪਕੇ ਰਹਿ ਹਨ ਅਤੇ ਉਸ ਜਗ੍ਹਾ ਤੇ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ। ਇਹ ਬੈਕਟੀਰੀਆ ਪਲਾਕ ਬਣਾਉਂਦੇ ਹਨ। ਪਲਾਕ ਵਿਚ ਮੌਜੂਦ ਐਸਿਡ ਦੇ ਕਾਰਨ ਦੰਦਾਂ ਦੀ ਉਪਰਲੀ ਪਰਤ ਪ੍ਰਭਾਵਤ ਹੋਣ ਲੱਗਦੀ ਹੈ, ਜਿਸ ਕਾਰਨ ਦੰਦਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜੋ ਦੰਦਾਂ ਦੀ ਸਮੱਸਿਆ ਨੂੰ ਜ਼ਿਆਦਾ ਸਮਾਂ ਹੋ ਗਿਆ ਹੈ ਤਾਂ ਡਾਕਟਰ ਖ਼ਰਾਬ ਹੋ ਚੁੱਕੇ ਦੰਦਾਂ ਨੂੰ ਕੱਢ ਦਿੰਦੇ ਹਨ ਪਰ ਜੋ ਪਰੇਸ਼ਾਨੀ ਹੁਣ ਹੀ ਸ਼ੁਰੂ ਹੋਈ ਹੈ ਤਾਂ ਇਸਨੂੰ ਰੋਕਿਆ ਵੀ ਜਾ ਸਕਦਾ ਹੈ। ਜੋ ਤੁਹਾਨੂੰ ਵੀ ਦੰਦਾਂ ਦੀ ਸਮੱਸਿਆ ਸ਼ੁਰੂ ਹੋਈ ਹੈ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਲੈ ਸਕਦੇ ਹੋ

PunjabKesari
ਲੂਣ ਦਾ ਪਾਣੀ
ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ, ਇਕ ਗਲਾਸ ਪਾਣੀ ਵਿਚ ਲੂਣ ਮਿਲਾਓ ਅਤੇ ਇਸ ਨਾਲ ਗਰਾਰੇ ਕਰੋ। ਆਯੁਰਵੈਦ ਵਿਚ ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੂਣ ਵਾਲੇ ਪਾਣੀ ਨਾਲ ਕੁਰਲੀ ਕਰਨਾ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਲੂਣ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਦੰਦਾਂ ਦੀ ਸਮੱਸਿਆ ਨੂੰ ਕੁਝ ਹੱਦ ਤਕ ਘਟਾਇਆ ਜਾ ਸਕਦਾ ਹੈ।

PunjabKesari
ਲੌਂਗ
ਲੌਂਗ ਹਰ ਘਰ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਐਂਟੀ-ਸੈਪਟਿਕ, ਐਂਟੀ-ਫੰਗਲ ਅਤੇ ਐਂਟੀ-ਬੈਕਟਰੀਆ ਗੁਣਾਂ ਨਾਲ ਭਰਪੂਰ ਲੌਂਗ ਦੰਦਾਂ ਦੇ ਦਰਦ ਦੇ ਮਾਮਲੇ ਵਿਚ ਲਾਭਕਾਰੀ ਸਿੱਧ ਹੁੰਦੇ ਹਨ। ਦੰਦਾਂ 'ਤੇ ਲੌਂਗ ਦਾ ਤੇਲ ਲਗਾਉਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

PunjabKesari
ਨਿੰਮ
ਪੁਰਾਣੇ ਸਮੇਂ ਵਿਚ ਨਿੰਮ ਦੰਦਾਂ ਦੀ ਸਫ਼ਾਈ ਲਈ ਵਰਤੀ ਜਾਂਦੀ ਸੀ। ਜ਼ਿਕਰਯੋਗ ਹੈ ਕਿ ਐਂਟੀ-ਬੈਕਟੀਰੀਅਲ ਗੁਣਾਂ ਦੇ ਨਾਲ ਨਿੰਮ ਵਿਚ ਫਾਈਬਰ ਵੀ ਮੌਜੂਦ ਹੁੰਦਾ ਹੈ, ਜੋ ਦੰਦਾਂ ਤੇ ਪਲਾਕ ਬਣਨ ਤੋਂ ਰੋਕਦਾ ਹੈ। ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਦੰਦਾਂ ਦੀ ਸਮੱਸਿਆ ਅਤੇ ਦਰਦ ਨੂੰ ਘਟਾਉਣ ਲਈ ਕਰ ਸਕਦੇ ਹੋ।


Aarti dhillon

Content Editor

Related News