''ਪੈਰਾਂ ਦੀ ਮਾਲਸ਼'' ਕਰਨ ਨਾਲ ਦੂਰ ਹੁੰਦੀਆਂ ਸਿਰ ਦਰਦ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ

08/13/2021 5:49:36 PM

ਨਵੀਂ ਦਿੱਲੀ- ਆਪਣੀ ਸਿਹਤ ਦਾ ਧਿਆਨ ਸਾਰੇ ਰੱਖਦੇ ਹਨ, ਜਿਸ ਕਰਕੇ ਲੋਕ ਸੈਰ ਅਤੇ ਕਸਰਤ ਕਰਦੇ ਹਨ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਪੈਰਾਂ ਨੂੰ ਓਨੀ ਮਹੱਤਤਾ ਨਹੀਂ ਦਿੰਦੇ, ਜਿੰਨਾ ਉਨ੍ਹਾਂ ਨੂੰ ਦੇਣੀ ਚਾਹੀਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਪੈਰਾਂ ਦੀ ਮਾਲਸ਼ ਕਰਨ ਨਾਲ ਲੁਬਰੀਕੇਸ਼ਨ ਅਤੇ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ? ਇਸ ਤਰ੍ਹਾਂ ਕਰਨ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ? ਇੰਨਾ ਹੀ ਨਹੀਂ ਨਿਯਮਿਤ ਮਾਲਸ਼ ਨਾਲ ਪੈਰਾਂ ਦੀ ਮਜ਼ਬੂਤੀ ਅਤੇ ਜ਼ਿਆਦਾ ਲਚਕੀਲਾਪਣ ਹੁੰਦਾ ਹੈ। ਦੱਸ ਦੇਈਏ ਕਿ ਤੇਲ ਵਿੱਚ ਮੌਜੂਦ ਤੱਤ ਪੈਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ, ਜਿਸ ਨਾਲ ਸਰੀਰ ਵਿੱਚੋਂ ਤਣਾਅ ਘੱਟ ਹੁੰਦਾ ਹੈ ਤੇ ਨਾਲ ਹੀ ਬਲੱਡ ਸਰਕੂਲੇਸ਼ਨ ਵੀ ਚੰਗਾ ਹੁੰਦਾ ਹੈ। ਰੋਜ਼ ਮਾਲਸ਼ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ ਤੇ ਸਿਹਤ ਸਬੰਧੀ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ। ਰੋਜ਼ਾਨਾ ਹੋਣ ਵਾਲਾ ਸਿਰਦਰਦ ਵੀ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਹੋਰੋ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ...


ਜੋੜਾਂ ਦੇ ਦਰਦ ਵਿੱਚ ਆਰਾਮ 
ਜੋੜਾਂ ਦੇ ਦਰਦ ਵਿੱਚ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਪੈਰਾਂ ਦੀ ਮਾਲਸ਼। ਇਸ ਨਾਲ ਆਪ ਹਰ ਤਰ੍ਹਾਂ ਦੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਸਿਰ ਦਰਦ ਤੋਂ ਆਰਾਮ 
ਪੈਰਾਂ ਵਿੱਚ ਮਾਲਸ਼ ਕਰਨ ਨਾਲ ਤੁਹਾਨੂੰ ਹਰ ਤਰ੍ਹਾਂ ਦੇ ਸਿਰਦਰਦ ਤੋਂ ਆਰਾਮ ਮਿਲਦਾ ਹੈ। ਰੋਜ਼ 15 ਮਿੰਟ ਮਾਲਸ਼ ਕਰਨ ਨਾਲ ਦਿਮਾਗ਼ ਸ਼ਾਂਤ ਹੁੰਦਾ ਹੈ ਤੇ ਤੁਸੀਂ ਚੰਗਾ ਕੰਮ ਕਰੋਗੇ।

Best & effective Ayurveda foot Massage Gurgaon | Padabhyangam
ਬਲੱਡ ਸਰਕੂਲੇਸ਼ਨ ਵਿੱਚ ਸੁਧਾਰ 
ਸਰੀਰ ਦੇ ਮਾਧਿਅਮ ਤੋਂ ਪ੍ਰਸਾਰਿਤ ਹੋਣ ਵਾਲਾ ਬਲੱਡ, ਸਰੀਰ ਦੀਆਂ ਕੋਸ਼ਿਕਾਵਾਂ ਨੂੰ ਆਕਸੀਜਨ ਤੇ ਪੋਸ਼ਣ ਪਹੁੰਚਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਬਲੱਡ ਸਰੀਰ ਤੋਂ ਵਾਧੂ ਤੇ ਜ਼ਹਿਰੀਲੇ ਪਦਾਰਥਾਂ ਨੂੰ ਸ਼ੁੱਧ ਕਰਦਾ ਹੈ ਪਰ ਜਦੋਂ ਤਣਾਅ ਦੀ ਮੌਜੂਦਗੀ ਕਾਰਨ ਬਲੱਡ ਦਾ ਫਲੋਅ ਸੀਮਤ ਹੋ ਜਾਂਦਾ ਹੈ ਤਾਂ ਪੈਰਾਂ ਦੀ ਮਾਲਸ਼ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਬੇਰੋਕ ਫਲੋਅ ਹੁੰਦਾ ਹੈ।
ਪੈਰ ਦੀਆਂ ਪ੍ਰੇਸ਼ਾਨੀਆਂ 
ਰੋਜ਼ਾਨਾ ਨਾਰੀਅਲ ਤੇਲ ਨਾਲ ਮਾਲਸ਼ ਕਰਨ ‘ਤੇ ਪੈਰ ਦੀ ਨਾੜੀ ਨੂੰ ਆਰਾਮ ਮਿਲਦਾ ਹੈ ਤੇ ਲੈੱਗ ਸਿੰਡਰੂਮ ਨੂੰ ਖ਼ਤਮ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਇਸ ਪ੍ਰੇਸ਼ਾਨੀ ਤੋਂ ਨਿਜ਼ਾਤ ਪਾਉਣ ਲਈ ਰੋਜ਼ ਗਰਮ ਤੇਲ ਦੀ ਮਾਲਸ਼ ਕਰੋ।

The Topicals You Need for Massaging Feet - MASSAGE Magazine
ਸਰੀਰ ਦੇ ਐਸਿਡ ਤੋਂ ਨਿਜ਼ਾਤ 
ਰੋਜ਼ਾਨਾ 20 ਮਿੰਟ ਪੈਰਾਂ ਦੀ ਮਾਲਸ਼ ਕਰਨ ਨਾਲ ਮਾਸਪੇਸ਼ੀਆਂ ਦੇ ਟਿਸ਼ੂ ਵਿੱਚ ਮੌਜੂਦ ਲੈਂਕਟਿਕ ਐਸਿਡ ਖ਼ਤਮ ਹੋਣ ਲੱਗਦਾ ਹੈ, ਜਿਹੜਾ ਕਸਰਤ ਕਰਨ ਨਾਲ ਹੁੰਦਾ ਹੈ। ਇਸ ਨੂੰ ਅਣਦੇਖਿਆ ਕਰਨ ਨਾਲ ਪੈਰਾਂ ਦੀਆਂ ਦੂਜੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਲੋਅਰ ਬਲੱਡ ਪ੍ਰੈਸ਼ਰ 
ਰੋਜ਼ ਸੌਣ ਤੋਂ ਪਹਿਲਾਂ 10 ਮਿੰਟ ਤੱਕ ਪੈਰਾਂ ਦੀ ਮਾਲਸ਼ ਕਰਨ ਨਾਲ ਸਵਿੰਗ ਤੇ ਐਂਗਜਾਇਟੀ ਦੀ ਪ੍ਰੇਸ਼ਾਨੀ ਖ਼ਤਮ ਹੋ ਜਾਂਦੀ ਹੈ। ਨਾਲ ਹੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਵੀ ਖ਼ਤਮ ਹੋ ਜਾਂਦੀ ਹੈ।
ਗਰਭਵਤੀ ਜਨਾਨੀਆਂ ਲਈ ਫ਼ਾਇਦੇਮੰਦ 
ਗਰਭ ਅਵਸਥਾ ਦੇ ਆਖ਼ਰੀ ਮਹੀਨਿਆਂ ਵਿੱਚ ਗਰਭਵਤੀ ਜਨਾਨੀਆਂ ਨੂੰ ਪੈਰਾਂ ਵਿੱਚ ਮਾਲਸ਼ ਜ਼ਰੂਰ ਕਰਨੀ ਚਾਹੀਦੀ। ਇਸ ਨਾਲ ਪੈਰਾਂ ਵਿੱਚ ਜਮ੍ਹਾ ਤਰਲ ਪਦਾਰਥ ਕਿਡਨੀ ਵਿੱਚ ਵਾਪਸ ਚਲਾ ਜਾਂਦਾ ਹੈ, ਉੱਥੇ ਉਸ ਨੂੰ ਬਾਹਰ ਨਿਕਲਣ ਦਾ ਰਾਹ ਮਿਲਦਾ ਹੈ।


Aarti dhillon

Content Editor

Related News