ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹਨ ''ਕਰੇਲੇ'', ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ

Wednesday, Aug 04, 2021 - 05:54 PM (IST)

ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹਨ ''ਕਰੇਲੇ'', ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ

ਨਵੀਂ ਦਿੱਲੀ- ਕਰੇਲੇ ਖਾਣੇ ਹਰ ਕੋਈ ਪਸੰਦ ਨਹੀਂ ਕਰਦਾ ਪਰ ਕਰੇਲੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਡਾਇਬਟੀਜ਼ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੇ ਹਨ। ਖਾਣ 'ਚ ਭਾਵੇਂ ਇਹ ਕੌੜਾ ਹੁੰਦਾ ਹੈ ਪਰ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕਰੇਲਾ ਖਾਣ ਨਾਲ ਹੁੰਦੇ ਫਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ। 
ਕਰੇਲਿਆਂ 'ਚ ਇਹ ਵਿਟਾਮਿਨਸ ਹੁੰਦੇ ਨੇ ਮੌਜੂਦ 
ਕਰੇਲਿਆਂ 'ਚ ਵਿਟਾਮਿਨ-ਏ, ਬੀ, ਸੀ ਅਤੇ ਕੈਰੋਟੀਨ, ਐਂਟੀ-ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਹੁੰਦੇ ਹਨ। ਇਸ ਨੂੰ ਸਬਜ਼ੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ 'ਚ ਖਾਧਾ ਜਾ ਸਕਦਾ ਹੈ। 
ਜਾਣੋ ਕਰੇਲੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
ਸਿਰ ਦਰਦ ਦੂਰ ਕਰਦਾ ਹੈ

ਕਰੇਲੇ ਦੀਆਂ ਤਾਜ਼ੀਆਂ ਪੱਤੀਆਂ ਨੂੰ ਪੀਸ ਕੇ ਮੱਥੇ 'ਤੇ ਲਗਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਦਿਵਾਉਂਦਾ ਹੈ
ਕਰੇਲੇ ਮੂੰਹ ਦੇ ਛਾਲਿਆਂ ਲਈ ਲਾਹੇਵੰਦ ਹੈ। ਕਰੇਲੇ ਦੀਆਂ ਪੱਤੀਆਂ ਦਾ ਰਸ ਕੱਢ ਕੇ ਉਸ 'ਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਿਲਾ ਕੇ ਪੇਸਟ ਬਣਾ ਲਓ ਅਤੇ ਮੂੰਹ ਦੇ ਛਾਲਿਆਂ 'ਤੇ ਲਗਾਓ। ਮੁਲਤਾਨੀ ਮਿੱਟੀ ਨਾ ਮਿਲੇ ਤਾਂ ਕਰੇਲੇ ਦੇ ਰਸ 'ਚ ਰੂੰ ਡੁੱਬੋ ਕੇ ਛਾਲਿਆਂ ਵਾਲੀ ਥਾਂ 'ਤੇ ਲਗਾਓ ਅਤੇ ਲਾਰ ਨੂੰ ਬਾਹਰ ਆਉਣ ਦਿਓ ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ਕਰੇਲੇ ਦਾ ਜੂਸ ਅੱਖਾਂ ਲਈ ਹੁੰਦਾ ਹੈ ਫ਼ਾਇਦੇਮੰਦ - Punjabi Breaking News | Punjabi  Samachar Australia - DesiEngine
ਚਰਬੀ ਘੱਟ ਕਰੇ
ਘੱਟ ਤੇਲ 'ਚ ਬਣੀ ਕਰੇਲੇ ਦੀ ਸਬਜ਼ੀ ਅਤੇ ਉਬਲਿਆ ਕਰੇਲਾ, ਕਰੇਲੇ ਦਾ ਜੂਸ ਸਰੀਰ 'ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ 'ਚ ਨਿੰਬੂ ਦੇ ਰਸ ਨਾਲ ਕਰੇਲੇ ਖਾਣ ਨਾਲ ਲਾਭ ਮਿਲਦਾ ਹੈ। 
ਗੋਡਿਆਂ ਦੇ ਦਰਦ 'ਚ ਫਾਇਦੇਮੰਦ
ਕੱਚੇ ਕਰੇਲੇ ਨੂੰ ਅੱਗ 'ਤੇ ਭੁੰਨ ਕੇ ਫਿਰ ਮਸਲ ਕੇ ਰੂੰ 'ਚ ਲਪੇਟ ਕੇ ਗੋਡਿਆਂ 'ਤੇ ਬੰਨਣ ਨਾਲ ਦਰਦ 'ਚ ਆਰਾਮ ਮਿਲਦਾ ਹੈ।
ਡਾਇਬਟੀਜ਼ ਕਰੇ ਕੰਟਰੋਲ
ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ 'ਚ ਪਾ ਕੇ ਉਬਾਲੋ। ਇਸ ਪਾਣੀ 'ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
ਢਿੱਡ ਦੇ ਕੀੜੇ ਕਰੇ ਦੂਰ
ਕਰੇਲੇ ਦੀਆਂ ਪੱਤੀਆਂ ਦੇ ਰਸ ਨਾਲ ਇਕ ਗਿਲਾਸ ਲੱਸੀ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।

Karela: Benefits, nutritional value, side effects
ਦਮੇ ਦੀ ਬੀਮਾਰੀ ਲਈ ਉਚਿਤ
ਦਮਾ ਹੋਣ ਦੀ ਸਥਿਤੀ 'ਚ ਦੋ ਚਮਚੇ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਮਿਲਾ ਕੇ ਰਾਤ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ।
ਜ਼ਖਮ ਠੀਕ ਕਰੇ
ਜ਼ਖਮ 'ਤੇ ਕਰੇਲੇ ਦੀਆਂ ਜੜ੍ਹਾਂ ਨੂੰ ਪੀਸ ਕੇ ਲਗਾਉਣ ਨਾਲ ਜ਼ਖਮ ਠੀਕ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਕਰੇਲੇ ਦੀ ਜੜ੍ਹ ਨਹੀਂ ਹੈ ਤਾਂ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਗਰਮ ਕਰਕੇ ਪੱਟੀ ਬੰਨ੍ਹ ਲਓ। ਇਸ ਨਾਲ ਇਹ ਜਲਦੀ ਠੀਕ ਹੋ ਜਾਵੇਗਾ।
ਪੱਥਰੀ 'ਚ ਵੀ ਹੈ ਫਾਇਦੇਮੰਦ
ਕਰੇਲੇ ਦੇ ਰਸ ਨੂੰ ਪੀਣ ਨਾਲ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਪੱਥਰੀ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਇਸ ਦੇ ਰਸ ਦੀ ਵਰਤੋਂ ਕਰੋ।


author

Aarti dhillon

Content Editor

Related News