ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

03/15/2023 1:13:23 PM

ਜਲੰਧਰ (ਬਿਊਰੋ) - ਲਾਰ ਮੂੰਹ 'ਚ ਬਣਨ ਵਾਲਾ ਤਰਲ ਪਦਾਰਥ ਹੈ, ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰੱਖਦਾ ਹੈ। ਲਾਰ 'ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਣ ’ਚ ਮਦਦ ਕਰਦੇ ਹਨ। ਇਹ ਦੰਦਾਂ ਦੇ ਵਿਚਕਾਰ ਫਸੇ ਹੋਏ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਵੀ ਬਚਾਉਂਦੀ ਹੈ। ਇਹ ਦੰਦਾਂ, ਜੀਭ ਅਤੇ ਮੂੰਹ ਦੇ ਕੋਮਲ ਟਿਸ਼ੂਆਂ ਨੂੰ ਚਿਕਨਾਈ ਦੇ ਕੇ ਸੁਰੱਖਿਅਤ ਰੱਖਦੀ ਹੈ। ਮਨੁੱਖੀ ਲਾਰ 98 ਫ਼ੀਸਦੀ ਪਾਣੀ ਤੋਂ ਬਣਦੀ ਹੈ, ਜਦਕਿ ਇਸ ਦੇ ਬਾਕੀ 2 ਫ਼ੀਸਦੀ ਹਿੱਸੇ 'ਚ ਐਂਜ਼ਾਈਮ, ਬਲਗਮ, ਇਲੈਕਟ੍ਰੋਲਾਈਟ ਅਤੇ ਜੀਵਾਣੂ ਰੋਧਕ ਯੋਗਿਕ ਵਰਗੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਲਾਰ ਪੇਟ 'ਚ ਜਾ ਕੇ ਰੋਗਾਂ ਤੋਂ ਬਚਾਵੇਗੀ। ਆਉ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ :-

PunjabKesari

ਐਗਜ਼ੀਮਾ ਰੋਗ ਤੋਂ ਦਿਵਾਏ ਨਿਜ਼ਾਤ 
ਐਗਜ਼ੀਮਾ ਰੋਗ 'ਚ ਸਵੇਰੇ ਉੱਠ ਕੇ ਲਗਭਗ 1 ਮਹੀਨੇ ਤਕ ਲਾਰ ਲਾਉਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੋਰਾਇਸਿਸ 'ਚ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਦੀ ਲਾਰ 6 ਮਹੀਨਿਆਂ ਤੋਂ 1 ਸਾਲ ਤਕ, ਜਲਣ ਦੇ ਨਿਸ਼ਾਨ 'ਤੇ 1-2 ਮਹੀਨੇ ਅਤੇ ਸੱਟ 'ਤੇ 5-10 ਦਿਨ ਲਗਾਓ। ਇਸ ਨਾਲ ਬਹੁਤ ਫ਼ਾਇਦਾ ਮਿਲੇਗਾ।

PunjabKesari

ਫ਼ੰਗਲ ਇਨਫ਼ੈਕਸ਼ਨ ਤੋਂ ਨਿਜ਼ਾਤ
ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਜੇਕਰ ਤੁਹਾਨੂੰ ਫੰਗਲ ਇਨਫੈਕਸ਼ਨ ਹੋ ਗਈ ਹੈ ਤਾਂ ਤੁਸੀਂ ਲਾਰ ਨੂੰ ਲਗਾ ਸਕਦੇ ਹੋ। ਅਜਿਹਾ ਰੋਜ਼ਾਨਾ ਕਰਨ ਨਾਲ ਫ਼ੰਗਲ ਇਨਫ਼ੈਕਸ਼ਨ ਤੋਂ ਨਿਜ਼ਾਤ ਮਿਲ ਸਕਦੀ ਹੈ।

ਢਿੱਡ ਸਬੰਧੀ ਸਮੱਸਿਆਵਾਂ
ਅੱਖ ਆਉਣ 'ਤੇ ਦੋ ਦਿਨ ਤਕ ਅਤੇ ਐਲਰਜੀ ਹੋਣ 'ਤੇ 2-3 ਮਹੀਨਿਆਂ ਤਕ ਅੱਖਾਂ 'ਚ ਲਾਰ ਨੂੰ ਕੱਜਲ ਵਾਂਗ ਲਗਾਓ। ਢਿੱਡ ਦੀ ਸਮੱਸਿਆ ਜਾਂ ਕੀੜੇ ਹੋਣ 'ਤੇ ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਓ।

PunjabKesari 

ਸਿਗਰਟਨੋਸ਼ੀ ਨਾਲ ਮੂੰਹ ਸੁੱਕਣ ਲੱਗਦਾ 
ਸਿਗਰਟਨੋਸ਼ੀ ਨਾਲ ਲਾਰ ਦੇ ਦੂਸ਼ਿਤ ਹੋਣ ਜਾਂ ਤਮਾਕੂ, ਪਾਨ ਅਤੇ ਜ਼ਰਦਾ ਖਾਣ ਅਤੇ ਵਾਰ-ਵਾਰ ਥੁੱਕਣ ਦੀ ਆਦਤ ਨਾਲ ਮੂੰਹ ਸੁੱਕਣ ਲੱਗਦਾ ਹੈ, ਜਿਸ ਨਾਲ ਲਾਰ ਖ਼ਤਮ ਹੋ ਜਾਂਦੀ ਹੈ। ਅਜਿਹੇ 'ਚ ਲੋੜ ਤੋਂ ਜ਼ਿਆਦਾ ਲਾਰ ਬਾਹਰ ਨਿਕਲ ਜਾਂਦੀ ਹੈ। ਦਵਾਈਆਂ ਜਾਂ ਡਰੱਗ ਆਦਿ ਦੇ ਪ੍ਰਯੋਗ ਨਾਲ ਵੀ ਮੂੰਹ ਸੁੱਕ ਜਾਂਦਾ ਹੈ ਅਤੇ ਲਾਰ ਨਾ ਦੇ ਬਰਾਬਰ ਰਹਿ ਜਾਂਦੀ ਹੈ। ਜਦਕਿ ਕੈਂਸਰ ਅਤੇ ਦੌਰੇ ਦਾ ਪਤਾ ਲਾਉਣ ਅਤੇ ਡੀ. ਐੱਨ. ਏ. ਮੈਪਿੰਗ ਆਦਿ ਲਾਰ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਲਾਰ ਦਾ ਜ਼ਿਆਦਾ ਬਣਨਾ ਪੇਟ, ਲਿਵਰ ਅਤੇ ਢਿੱਡ ਦੇ ਕੀੜੇ ਹੋਣ ਦਾ ਸੰਕੇਤ ਹੁੰਦਾ ਹੈ।

PunjabKesari


sunita

Content Editor

Related News