Kangana Ranaut ਨੇ ਮਨਾਇਆ ਗੁਰੂ ਪੂਰਨਿਮਾ ਦਾ ਤਿਉਹਾਰ, ਸ਼ੇਅਰ ਕੀਤੀਆਂ ਤਸਵੀਰਾਂ

Sunday, Jul 21, 2024 - 01:32 PM (IST)

Kangana Ranaut ਨੇ ਮਨਾਇਆ ਗੁਰੂ ਪੂਰਨਿਮਾ ਦਾ ਤਿਉਹਾਰ, ਸ਼ੇਅਰ ਕੀਤੀਆਂ ਤਸਵੀਰਾਂ

ਮੰਡੀ- ਦੇਸ਼ ਭਰ 'ਚ ਗੁਰੂ ਪੂਰਨਮਾਸ਼ੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਦਾਕਾਰਾ ਕੰਗਨਾ ਰਣੌਤ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਖਾਸ ਮੌਕੇ 'ਤੇ ਗੁਰੂ ਪੂਰਨਿਮਾ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਆਪਣੇ ਗੁਰੂ ਦੇ ਦਰਸ਼ਨ ਕਰ ਰਹੀ ਹੈ।

PunjabKesari

ਗੁਰੂ ਪੂਰਨਿਮਾ ਦੀਆਂ ਸ਼ੁੱਭਕਾਮਨਾਵਾਂ
ਐਤਵਾਰ (21 ਜੁਲਾਈ) ਨੂੰ ਕੰਗਨਾ ਨੇ ਇੰਸਟਾਗ੍ਰਾਮ 'ਤੇ ਰਾਮਕ੍ਰਿਸ਼ਨ ਮੱਠ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਨੇ ਕੈਪਸ਼ਨ 'ਚ ਲਿਖਿਆ, ਗੁਰੂ ਦੇ ਬਾਰੇ 'ਚ ਮੈਂ ਕੀ ਕਹਾਂ, ਗੁਰੂ ਦੇ ਚਰਨਾਂ ਦੇ ਦਰਸ਼ਨ ਕਰਕੇ ਹੀ ਇਹ ਨਰਕ ਵਰਗਾ ਜੀਵਨ ਸਵਰਗ ਬਣ ਜਾਂਦਾ ਹੈ, ਗੁਰੂ ਦੀ ਕਿਰਪਾ ਸਭ 'ਤੇ ਹੋਵੇ, ਗੁਰੂ ਪੂਰਨਿਮਾ ਦੀਆਂ ਸਭ ਨੂੰ ਸ਼ੁੱਭਕਾਮਨਾਵਾਂ।ਅੱਜ ਮੈਂ ਉਸੇ ਸਵਾਮੀ ਵਿਵੇਕਾਨੰਦ ਜੀ ਦਾ ਆਸ਼ੀਰਵਾਦ ਸਵੇਰੇ-ਸਵੇਰੇ ਰਾਮਕ੍ਰਿਸ਼ਨ ਮੱਠ ਵਿਖੇ ਲਿਆ, ਜੋ ਬਚਪਨ ਤੋਂ ਹੀ ਮੇਰੇ ਗੁਰੂ ਰਹੇ ਹਨ, ਜਿਨ੍ਹਾਂ ਨੇ ਹਮੇਸ਼ਾ ਆਪਣੇ ਆਸ਼ੀਰਵਾਦ ਅਤੇ ਸਿੱਖਿਆਵਾਂ ਨਾਲ ਮੇਰਾ ਮਾਰਗ ਦਰਸ਼ਨ ਕੀਤਾ ਹੈ।

PunjabKesari

ਕੰਗਨਾ ਲੋਕ ਸਭਾ ਮੈਂਬਰ ਬਣ ਚੁੱਕੀ ਹੈ
ਇਨ੍ਹਾਂ ਤਸਵੀਰਾਂ 'ਚ ਕੰਗਨਾ ਨੂੰ ਸਾੜੀ 'ਚ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਹੋਣ ਤੋਂ ਇਲਾਵਾ ਕੰਗਨਾ ਰਣੌਤ ਐਮ.ਪੀ. ਵੀ ਹੈ। ਹਾਲ ਹੀ 'ਚ ਉਨ੍ਹਾਂ ਨੇ 2024 'ਚ ਮੰਡੀ ਤੋਂ ਲੋਕ ਸਭਾ ਚੋਣ ਲੜੀਆਂ ਹਨ। ਇੱਥੋਂ ਜਿੱਤਣ ਤੋਂ ਬਾਅਦ ਹੁਣ ਉਹ ਸੰਸਦ ਮੈਂਬਰ ਬਣ ਗਈ ਹੈ।

PunjabKesari

ਫ਼ਿਲਮ 'ਐਮਰਜੈਂਸੀ' 'ਚ ਆਵੇਗੀ ਨਜ਼ਰ
ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੰਗਨਾ ਜਲਦ ਹੀ 'ਐਮਰਜੈਂਸੀ' ਨਾਂ ਦੀ ਫਿਲਮ 'ਚ ਨਜ਼ਰ ਆਵੇਗੀ। ਅਦਾਕਾਰੀ ਦੇ ਨਾਲ-ਨਾਲ ਉਸ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ 'ਚ ਉਸ ਨਾਲ ਅਨੁਪਮ ਖੇਰ, ਸ਼੍ਰੇਅਸ ਤਲਪੜੇ ਅਤੇ ਮਿਲਿੰਦ ਸੋਮਨ ਵਰਗੇ ਕਲਾਕਾਰ ਨਜ਼ਰ ਆਉਣਗੇ। ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੀ ਵੀ ਫ਼ਿਲਮ 'ਚ ਅਹਿਮ ਭੂਮਿਕਾ ਹੈ।

PunjabKesari


author

Priyanka

Content Editor

Related News