ਬਲੱਡ ਡੋਨੇਟ ਕਰਨ ਦੇ ਇਨ੍ਹਾਂ ਫਾਇਦਿਆਂ ਤੋਂ ਅਣਜਾਨ ਹੋਵੋਗੇ ਤੁਸੀਂ
Saturday, Jun 25, 2016 - 09:55 AM (IST)

ਨਵੀਂ ਦਿੱਲੀ—ਖੂਨਦਾਨ, ਜੀਵਨਦਾਨ, ਤੁਸੀਂ ਇਹ ਸੁਣਿਆ ਤਾਂ ਬਹੁਤ ਵਾਰ ਹੋਵੇਗਾ, ਪੜ੍ਹਿਆ ਵੀ ਹੋਵੇਗਾ ਪਰ ਕੀ ਕਦੇ ਬਲੱਡ ਡੋਨੇਟ ਕਰਨ ਦੇ ਬਾਰੇ ਕਦੇ ਸੋਚਿਆ ਹੈ? ਜਾਂ ਕਦੇ ਕੀਤਾ ਹੈ।
ਆਮ ਤੌਰ ''ਤੇ ਲੋਕਾਂ ਨੂੰ ਲੱਗਦਾ ਹੈ ਕਿ ਬਲੱਡ ਡੋਨੇਟ ਕਰਨ ਨਾਲ ਕਮਜ਼ੋਰੀ ਆ ਜਾਂਦੀ ਹੈ ਪਰ ਅਜਿਹਾ ਨਹੀਂ ਹੈ। ਕਮਜ਼ੋਰੀ ਹੁੰਦੀ ਤਾਂ ਹੈ ਪਰ ਉਹ ਕੁਝ ਹੀ ਘੰਟਿਆਂ ''ਚ ਦੂਰ ਹੋ ਜਾਂਦੀ ਹੈ।
ਬਲੱਡ ਡੋਨੇਟ ਕਰਨਾ ਨਾ ਸਿਰਫ ਸਮਾਜ ਸੇਵਾ ਹੈ ਸਗੋਂ ਇਸ ਦੇ ਕੁਝ ਵਿਅਕਤੀਗਤ ਫਾਇਦੇ ਵੀ ਹਨ। ਬਲੱਡ ਡੋਨੇਟ ਕਰਨ ਦੇ ਇਨ੍ਹਾਂ ਤਿੰਨ ਫਾਇਦਿਆਂ ਦੇ ਬਾਰੇ ''ਚ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਵੇਗਾ।
ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ—ਜੇਕਰ ਰੈਗੂਲਰ ਬਲੱਡ ਡੋਨੇਟ ਕਰਦੇ ਹੋ ਤਾਂ ਬਾਡੀ ''ਚ ਆਇਰਨ ਦੀ ਸੰਤੁਲਿਤ ਮਾਤਰਾ ਬਣੀ ਰਹਿੰਦੀ ਹੈ। ਜਿਸ ਤਰ੍ਹਾਂ ਨਾਲ ਬਾਡੀ ''ਚ ਆਇਰਨ ਦੀ ਮਾਤਰਾ ਦਾ ਘੱਟ ਹੋਣਾ ਖਤਰਨਾਕ ਹੋ ਸਕਦਾ ਹੈ, ਉਸ ਤਰ੍ਹਾਂ ਇਸ ਦੀ ਅਧਿਕਤਾ ਵੀ ਨੁਕਸਾਨਦੇਹ ਹੈ। ਰੈਗੂਲਰ ਬਲੱਡ ਡੋਨੇਟ ਕਰਨ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ। ਇਸ ਨਾਲ ਹਾਰਟ ਅਟੈਕ ਆਉਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਕੈਂਸਰ ਦਾ ਖਤਰਾ—ਰੈਗੂਲਰ ਬਲੱਡ ਡੋਨੇਟ ਕਰਨ ਵਾਲਿਆਂ ਨੂੰ ਕੈਂਸਰ ਦਾ ਖਤਰਾ ਬਹੁਤ ਘੱਟ ਹੁੰਦਾ ਹੈ।
ਭਾਰ ਕੰਟਰੋਲ ਕਰਨ ''ਚ ਮਦਦਗਾਰ—ਬਲੱਡ ਡੋਨੇਟ ਕਰਨ ਵਾਲਿਆਂ ਦਾ ਭਾਰ ਵੀ ਕੰਟਰੋਲ ''ਚ ਰਹਿੰਦਾ ਹੈ। ਹਾਲਾਂਕਿ ਬਹੁਤ ਛੇਤੀ ਬਲੱਡ ਡੋਨੇਟ ਨਹੀਂ ਕਰਨਾ ਚਾਹੀਦਾ। ਆਮ ਤੌਰ ''ਤੇ ਇਕ ਸਿਹਤਮੰਦ ਆਦਮੀ ਨੂੰ 3 ਮਹੀਨੇ ਦੇ ਅੰਦਰ ਬਲੱਡ ਡੋਨੇਟ ਕਰਨਾ ਚਾਹੀਦਾ ਹੈ।