ਜੇਕਰ ਪੀ ਲਵੋਗੇ ਇਸ ਛਿਲਕੇ ਦੀ ਚਾਹ ਤਾਂ ਨਹੀਂ ਪਵੇਗੀ ਦਵਾਈ ਦੀ ਲੋੜ, ਜਾਣੋ ਇਸ ਦੇ ਫਾਇਦੇ

Tuesday, Nov 05, 2024 - 12:28 PM (IST)

ਜੇਕਰ ਪੀ ਲਵੋਗੇ ਇਸ ਛਿਲਕੇ ਦੀ ਚਾਹ ਤਾਂ ਨਹੀਂ ਪਵੇਗੀ ਦਵਾਈ ਦੀ ਲੋੜ, ਜਾਣੋ ਇਸ ਦੇ ਫਾਇਦੇ

ਹੈਲਥ ਡੈਸਕ - ਅਸੀਂ ਸਾਰੇ ਜਾਣਦੇ ਹਾਂ ਕਿ ਅਨਾਰ ਦਾ ਸੇਵਨ ਸਿਹਤ ਲਈ ਲਾਭਕਾਰੀ ਹੁੰਦਾ ਹੈ ਪਰ ਆਮ ਦੇਖਣ 'ਚ ਆਉਂਦਾ ਹੈ ਕਿ ਲੋਕ ਅਨਾਰ ਦਾ ਸੇਵਨ ਤਾਂ ਬੜੇ ਆਨੰਦ ਨਾਲ ਕਰਦੇ ਹਨ 'ਤੇ ਉਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਕੂੜੇਦਾਨ 'ਚ ਸੁੱਟ ਦਿੰਦੇ ਹਨ, ਜਦਕਿ ਇਸ ਦੇ ਛਿਲਕੇ ਵੀ ਸਿਹਤ ਲਈ ਓਨੇ ਵੀ ਲਾਭਦਾਇਕ ਹੁੰਦੇ ਹਨ। ਖ਼ਾਸ ਤੌਰ ਨਾਲ ਅਨਾਰ ਦੇ ਛਿਲਕਿਆਂ ਤੋਂ ਤਿਆਰ ਕੀਤੀ ਗਈ ਚਾਹ ਤੁਹਾਨੂੰ ਕਈ ਬਿਮਾਰੀਆਂ ’ਚ ਰਾਹਤ ਪ੍ਰਦਾਨ ਕਰਦੀ ਹੈ।

ਪੜ੍ਹੋ ਇਹ ਵੀ ਖਬਰ -ਔਰਤਾਂ ’ਚ ਵੱਧਦਾ ਮੋਟਾਪਾ ਤਾਂ ਇਸ ਸਮੱਸਿਆ ਦੇ ਹੋ ਸਕਦੇ ਹਨ ਲੱਛਣ, ਇੰਝ ਕਰੋ ਬਚਾਅ

ਅਨਾਰ ਦੇ ਛਿਲਕਿਆਂ ਦੀ ਚਾਹ ਨੂੰ ਪਾਚਨ ਪ੍ਰਣਾਲੀ ਲਈ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ।  ਅਨਾਰ ਦੇ ਛਿਲਕਿਆਂ 'ਚ ਮੌਜੂਦ ਕਈ ਐਂਟੀਆਕਸਿਡੈਂਟਸ ਕਾਰਨ ਇਹ ਚਾਹ ਬਹੁਤ ਫ਼ਾਇਦੇਮੰਦ ਹੁੰਦੀ ਹੈ ਅਤੇ ਕਈ ਤਰ੍ਹਾਂ ਦੇ ਗੰਭੀਰ ਬਿਮਾਰੀਆਂ ਤੋਂ ਸਰੀਰ ਨੂੰ ਬਚਾਉਂਦੀ ਹੈ। ਫ਼ਲੇਵੇਨਾਇਡਸ, ਫ਼ੇਨਾਲਿਕਸ ਅਤੇ ਕਈ ਤਰ੍ਹਾਂ ਦੇ ਚੰਗੇ ਐਂਟੀਆਕਸਿਡੈਂਟਸ ਕਾਰਨ ਇਸ ਚਾਹ ਨੂੰ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਸ਼ੱਕ ਵੀ ਘੱਟ ਹੁੰਦਾ ਹੈ। ਇਸ ਚਾਹ ਨੂੰ ਪੀਣ ਨਾਲ ਤੁਹਾਡਾ ਬੱਲਡ ਪ੍ਰੈਸ਼ਰ ਕਾਬੂ 'ਚ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ -ਸਰਦੀ ਅਤੇ ਖਾਂਸੀ ਤੋਂ ਹੋ ਪ੍ਰੇਸ਼ਾਨ ਤਾਂ ਖੁਰਾਕ ’ਚ ਸ਼ਾਮਲ ਕਰੋ ਇਹ ਫਲ, ਜਾਣ ਲਓ ਇਸ ਦੇ ਫਾਇਦੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵਧਦੀ ਉਮਰ ਦੇ ਅਸਰ ਨੂੰ ਰੋਕ ਸਕਣ ਤਾਂ ਵੀ ਅਨਾਰ ਦੇ ਛਿਲਕੀਆਂ ਦੀ ਚਾਹ ਦਾ ਸੇਵਨ ਕਰੋ। ਅਨਾਰ ਦੇ ਛਿਲਕਿਆਂ 'ਚ ਮੌਜੂਦ ਐਂਟੀਆਕਸਿਡੈਂਟਸ ਫ਼ਰੀ ਰੈਡਿਕਲਜ਼ ਨੂੰ ਨਿਊਟ੍ਰਿਲਾਈਜ਼ ਕਰਦੇ ਹਨ, ਜਿਸ ਨਾਲ ਝੁਰੜੀਆਂ ਅਤੇ ਕਾਲੇ ਘੇਰੇ ਨਹੀਂ ਹੁੰਦੇ ਹਨ। ਇਸ ਚਾਹ ਨੂੰ ਪੀਣ ਨਾਲ ਜੋੜਾਂ ਦੇ ਦਰਦ ਅਤੇ ਹੱਡੀ ਦੀ ਕਮਜ਼ੋਰੀ 'ਚ ਵੀ ਫ਼ਾਇਦਾ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ -ਝੜਦੇ ਵਾਲਾਂ ਨੂੰ ਇਗਨੋਰ ਕਰਨਾ ਪੈ ਸਕਦੈ ਭਾਰੀ, ਜਾਣੋ ਕਿਹੜੀ ਸਮੱਸਿਆ ਦੇ ਹਨ ਸ਼ੁਰੂਆਤੀ ਸੰਕੇਤ

PunjabKesari

ਇਸ ਦੇ ਫਾਇਦੇ :-

ਪਾਚਨ ਪ੍ਰਣਾਲੀ ’ਚ ਫਾਇਦੇਮੰਦ :-

ਅਨਾਰ ਦੇ ਛਿਲਕਿਆਂ ਦੀ ਚਾਹ ਨੂੰ ਪਾਚਨ ਪ੍ਰਣਾਲੀ ਲਈ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ। ਅਨਾਰ ਦੇ ਛਿਲਕਿਆਂ ’ਚ ਮੌਜੂਦ ਕਈ ਐਂਟੀਆੱਕਸੀਡੈਂਟਸ ਹੋਣ ਕਾਰਨ ਇਹ ਚਾਹ ਬਹੁਤ ਫ਼ਾਇਦੇਮੰਦ ਹੁੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਸਰੀਰ ਨੂੰ ਬਚਾਉਂਦੀ ਹੈ।

ਪੜ੍ਹੋ ਇਹ ਵੀ ਖਬਰ -ਸਰਦੀਆਂ ’ਚ ਨਹੀਂ ਦਰਦ ਹੋਣਗੀਆਂ ਹੱਡੀਆਂ, ਖੁਰਾਕ ’ਚ ਸ਼ਾਮਲ ਕਰੋ ਇਹ ਸੁਪਰਫੂਡ

ਬਲੱਡ ਪ੍ਰੈਸ਼ਰ ਕਾਬੂ ’ਚ :-

ਇਸ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਕਾਬੂ ’ਚ ਰਹਿੰਦਾ ਹੈ। ਫ਼ਲੇਵੇਨਾਇਡਸ, ਫ਼ੇਨਾਲਿਕਸ ਅਤੇ ਕਈ ਤਰ੍ਹਾਂ ਦੇ ਐਂਟੀਆੱਕਸੀਡੈਂਟਸ ਕਾਰਨ ਇਸ ਚਾਹ ਨੂੰ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ।

ਚਿਹਰੇ ਲਈ ਫਾਇਦੇਮੰਦ :-

ਅਨਾਰ ਦੇ ਛਿਲਕਿਆਂ ’ਚ ਮੌਜੂਦ ਐਂਟੀਆਕਸੀਡੈਂਟਸ ਫ਼ਰੀ ਰੈਡਿਕਲਜ਼ ਨੂੰ ਨਿਊਟ੍ਰਿਲਾਈਜ਼ ਕਰਦੇ ਹਨ, ਜਿਸ ਨਾਲ ਝੁਰੜੀਆਂ ਅਤੇ ਕਾਲੇ ਘੇਰੇ ਨਹੀਂ ਹੁੰਦੇ ਹਨ। ਇਹ ਚਾਹ ਪੀਣ ਨਾਲ ਜੋੜਾਂ ਦੇ ਦਰਦ ਅਤੇ ਹੱਡੀਆਂ ਦੀ ਕਮਜ਼ੋਰੀ ਵੀ ਘੱਟ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ -health ਲਈ ਕਿਉਂ ਜ਼ਰੂਰੀ ਹਨ nutrients ? ਜਾਣੋ ਸਿਹਤ ਲਈ ਇਨ੍ਹਾਂ ਦੇ ਫਾਇਦੇ

ਬਣਾਉਣ ਦੀ ਵਿਧੀ :-

ਸਭ ਤੋਂ ਪਹਿਲਾਂ ਇਸ ਅਨਾਰ ਦੇ ਛਿਲਕਿਆਂ ਨੂੰ ਸਾਫ਼ ਪਾਣੀ ਨਾਲ ਧੋ ਕੇ ਧੁੱਪ ’ਚ ਸੁਕਾ ਲਵੋ। ਸੁਕਾਉਣ ਤੋਂ ਬਾਅਦ ਇਸ ਨੂੰ ਛੋਟੇ-ਛੋਟੇ ਟੁਕੜਿਆਂ ’ਚ ਤੋੜ ਲਵੋ ਅਤੇ ਇਸ ਦੇ ਛਿਲਕੇ ਪੀਸ ਕੇ ਪਾਊਡਰ ਬਣਾ ਲਓ। ਅਨਾਰ ਦੇ ਛਿਲਕਿਆਂ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਭਾਂਡੇ ’ਚ ਇਕ ਕੱਪ ਪਾਣੀ ਗਰਮ ਕਰੋ। ਇਸ ਪਾਣੀ ’ਚ ਇਕ ਚਮਚ ਅਨਾਰ ਦੇ ਛਿਲਕਿਆਂ ਦਾ ਪਾਊਡਰ ਪਾਓ ਅਤੇ ਥੋੜ੍ਹੀ ਦੇਰ ਇੰਝ ਰਹਿਣ ਦਿਓ। ਫਿਰ ਇਸ ਨੂੰ ਛਾਣ ਲਓ ਅਤੇ ਇਸ ’ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਆੱਰਗੈਨਿਕ ਸ਼ਹਿਦ ਮਿਲਾਓ। ਫਿਰ ਚਾਹ ਤਿਆਰ ਹੋ ਜਾਵੇਗੀ ਅਤੇ ਇਸ ਦਾ ਸੇਵਨ ਦਿਨ ’ਚ ਦੋ ਵਾਰ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ -Liver ਅਤੇ Lungs ਨੂੰ ਬਚਾਓ ਜ਼ਹਿਰੀਲੀ ਹਵਾ ਤੋਂ, ਕੁਝ ਦਿਨ ਖਾ ਲਓ ਇਹ ਚੀਜ਼ਾਂ, ਨਹੀਂ ਹੋਵੇਗੀ ਇਨਫੈਕਸ਼ਨ

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News