Health Tips: ਸਰਦੀ ਦੇ ਮੌਸਮ ’ਚ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਖਾਓ ਇਹ ਸੁੱਕੇ ਮੇਵੇ, ਆਵੇਗੀ ਚੁਸਤੀ

Friday, Dec 17, 2021 - 12:54 PM (IST)

ਜਲੰਧਰ (ਬਿਊਰੋ) - ਸਰਦੀਆਂ ਦੇ ਮੌਸਮ ’ਚ ਫਲ, ਹਰੀਆਂ ਸਬਜ਼ੀਆਂ ਖਾਣ ਦੇ ਨਾਲ-ਨਾਲ ਸੁੱਕੇ ਮੇਵੇ ਵੀ ਖਾਣੇ ਚਾਹੀਦੇ ਹਨ, ਜਿਸ ਨਾਲ ਸਰੀਰ ’ਚ ਉਰਜਾ ਬਣੀ ਰਹਿੰਦੀ ਹੈ। ਸੁੱਕੇ ਮੇਵਿਆਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਹ ਸਰੀਰ ਨੂੰ ਗਰਮ ਰੱਖਦੇ ਹਨ ਅਤੇ ਲੋੜੀਂਦੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਸੁੱਕੇ ਮੇਵਿਆਂ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਐਂਟੀਆਕਸੀਡੈਂਟ, ਓਮੇਗਾ 3, ਸੇਲੇਨੀਅਮ, ਪ੍ਰੋਟੀਨ ਮੌਜੂਦ ਹੁੰਦੇ ਹਨ। ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਸੁੱਕੇ ਮੇਵੇ ਸ਼ੂਗਰ, ਦਿਲ ਨਾਲ ਜੁੜੀਆਂ ਬੀਮਾਰੀਆਂ, ਕਬਜ਼ ਆਦਿ ਦੀਆਂ ਸਮੱਸਿਆਵਾਂ ਤੋਂ ਦੂਰ ਰੱਖਦੇ ਹਨ। ਸੁੱਕੇ ਮੇਵੇ ਖਾਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ.... 

ਅਖਰੋਟ
ਅਖਰੋਟ ਪੌਸ਼ਟਿਕ ਡ੍ਰਾਈਫਰੂਟ ਹੈ। ਇਸ ਵਿੱਚ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ, ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਸਰਦੀਆਂ ਵਿੱਚ ਅਖਰੋਟ ਦਾ ਸੇਵਨ ਕਰਨ ਨਾਲ ਕਈ ਫ਼ਾਇਦੇ ਹੁੰਦੇ ਹਨ। ਇਹ ਦਿਲ ਅਤੇ ਦਿਮਾਗ ਦੀ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ। ਇਹ ਦਿਮਾਗ ਨੂੰ ਤਾਕਤ ਦਿੰਦਾ ਹੈ ਅਤੇ ਸਰੀਰਕ ਕਮਜ਼ੋਰੀ ਨੂੰ ਜਲਦੀ ਦੂਰ ਕਰਦਾ ਹੈ।

ਕਿਸ਼ਮਿਸ਼ ਜਾਂ ਸੌਗੀ
ਸੌਗੀ ਜਾਂ ਸੁੱਕੇ ਮੇਵੇ ਤੇਜ਼ ਊਰਜਾ ਲਈ ਸਭ ਤੋਂ ਵਧੀਆ ਸਰੋਤ ਹੁੰਦੇ ਹਨ। ਇਸ ਵਿਚ ਮੌਜੂਦ ਕਾਰਬੋਹਾਈਡ੍ਰੇਟ ਤੁਰੰਤ ਗਲੂਕੋਜ਼ ਵਿਚ ਬਦਲ ਜਾਂਦਾ ਹੈ ਅਤੇ ਤੁਰੰਤ ਊਰਜਾ ਦਿੰਦਾ ਹੈ। ਇਸ ਤੋਂ ਇਲਾਵਾ ਕਿਸ਼ਮਿਸ਼ ਨਾਲ ਐਸੀਡਿਟੀ 'ਤੇ ਤੁਰੰਤ ਰਾਹਤ ਮਿਲਦੀ ਹੈ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।

ਖ਼ਜੂਰ
ਸਰਦੀਆਂ ਵਿੱਚ ਖ਼ਜੂਰ ਦਾ ਸੇਵਨ ਸਰੀਰ ਨੂੰ ਗਰਮ ਰੱਖਦਾ ਹੈ। ਇਹ ਸਰੀਰ ਨੂੰ ਤੁਰੰਤ ਊਰਜਾ ਦੇਣ ਲਈ ਜਾਣਿਆ ਜਾਂਦਾ ਹੈ। ਖਜੂਰ ਵਿੱਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਖਜੂਰ ਸਰੀਰ 'ਚ ਵਿਟਾਮਿਨ-ਬੀ 5 ਦੀ ਘਾਟ ਨੂੰ ਦੂਰ ਕਰਦੀ ਹੈ।

ਬਦਾਮ
ਬਦਾਮ ਨੂੰ ਕੋਲੈਸਟ੍ਰੋਲ ਜ਼ੀਰੋ ਵਰਗੀ ਖ਼ਾਸੀਅਤ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਚਰਬੀ ਬਿਲਕੁਲ ਨਹੀਂ ਹੁੰਦੀ ਅਤੇ ਇਹ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਨਹੀਂ ਬਦਾਮ ਦੇ ਸੇਵਨ ਨਾਲ ਕਬਜ਼ ਤੇ ਸਾਹ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਦਿਲ, ਦੰਦਾਂ ਅਤੇ ਚਮੜੀ ਲਈ ਫ਼ਾ ਇਦੇਮੰਦ ਹੁੰਦਾ ਹੈ।

ਕਾਜੂ
ਕਾਜੂ ਵਿੱਚ ਵਿਟਾਮਿਨ-ਈ ਅਤੇ ਬੀ 6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕਾਜੂ ਦਾ ਸੇਵਨ ਸਰੀਰ ਨੂੰ ਬਹੁਤ ਜਲਦੀ ਗਰਮ ਕਰਦਾ ਹੈ, ਯਾਨੀ ਖੂਨ ਸੰਚਾਰ ਨੂੰ ਤੇਜ਼ ਕਰਦਾ ਹੈ। ਬਦਾਮ ਤੋਂ ਕਈ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ।

ਛੁਹਾਰਾ
ਸਰਦੀਆਂ ’ਚ ਛੁਹਾਰਾ ਖਾਣਾ ਚਾਹੀਦਾ ਹੈ। ਸੁੱਕੇ ਖਜੂਰ ਨੂੰ ਛੁਹਾਰਾ ਕਿਹਾ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਰੋਜ਼ਾਨਾ 1 ਛੁਹਾਰੇ ਖਾਣ ਨਾਲ ਸਿਹਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਸਕਦੀਆਂ ਹਨ।

ਪਿਸਤਾ
ਪਿਸਤੇ ਦੀ ਵਰਤੋਂ ਮਠਿਆਈਆਂ ਦਾ ਸੁਆਦ ਅਤੇ ਸੁੰਦਰਤਾ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਪਿਸਤਾ ਆਇਰਨ ਨਾਲ ਭਰਪੂਰ ਹੁੰਦਾ ਹੈ, ਜਿਸ ਨੂੰ ਸਰਦੀਆਂ ’ਚ ਖਾਣਾ ਚਾਹੀਦਾ ਹੈ। ਸਰੀਰ 'ਚ ਆਇਰਨ ਦੀ ਘਾਟ ਨੂੰ ਪਿਸਤਾ ਪੂਰੀ ਕਰ ਦਿੰਦਾ ਹੈ। ਜੇ ਤੁਸੀਂ ਰੋਜ਼ ਮੁੱਠੀ ਭਰ ਪਿਸਤਾ ਖਾਓਗੇ ਤਾਂ ਸਰੀਰ ਨੂੰ ਲਗਭਗ 1.11 ਮਿਲੀਗ੍ਰਾਮ ਆਇਰਨ ਮਿਲੇਗਾ।
 


rajwinder kaur

Content Editor

Related News