ਰੋਣ ਤੋਂ ਬਾਅਦ ਕਿਉਂ ਹੁੰਦੈ ਸਿਰਦਰਦ

02/20/2020 8:53:49 PM

ਨਵੀਂ ਦਿੱਲੀ-ਕੀ ਤੁਸੀਂ ਜਾਣਦੇ ਹੋ ਕਿ ਰੋਣਾ ਇਕ ਕੁਦਰਤੀ ਘਟਨਾ ਹੈ। ਲੋਕ ਅਕਸਰ ਕੋਈ ਸੈਡ ਫਿਲਮ ਦੇਖਣ ਤੋਂ ਬਾਅਦ ਜਾਂ ਮੁਸ਼ਕਲ ਹਾਲਾਤ ਨਾਲ ਨਿਪਟਣ ਦੌਰਾਨ ਰੋਂਦੇ ਹਨ। ਇਹ ਆਪਣੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਇਕ ਸੁਭਾਵਿਕ ਤਰੀਕਾ ਹੈ ਪਰ ਕਦੇ-ਕਦੇ ਉਨ੍ਹਾਂ ਹੰਝੂਆਂ ਨੂੰ ਵਹਾਉਣ ਤੋਂ ਬਾਅਦ ਤੁਹਾਨੂੰ ਕਈ ਪੋਸਟ-ਕ੍ਰਾਈ ਲੱਛਣ ਦਿਖਾਈ ਦੇ ਸਕਦੇ ਹਨ ਜਿਵੇਂ ਕਿ ਵਗਦਾ ਨੱਕ, ਲਾਲ ਚਿਹਰਾ ਜਾਂ ਉਸ ਤੋਂ ਬੁਰਾ ਹੈ ਸਿਰਦਰਦ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿਆਦਾ ਰੋਣ ਤੋਂ ਬਾਅਦ ਸਿਰ ’ਚ ਦਰਦ ਕਿਉਂ ਹੁੰਦਾ ਹੈ।

ਰੋਣ ਅਤੇ ਸਿਰਦਰਦ ਵਿਚਕਾਰ ਸਬੰਧ
ਰੋਣ ਤੋਂ ਬਾਅਦ ਸਿਰਦਰਦ ਹੋਣਾ ਆਮ ਗੱਲ ਹੈ। ਵਿਗਿਆਨੀਆਂ ਅਨੁਸਾਰ ਇਹ ਤਣਾਓ ਅਤੇ ਚਿੰਤਾ ਦਾ ਕਾਰਣ ਹੋ ਸਕਦਾ ਹੈ। ਭਾਵਨਾਤਮਕ ਬਿਲਡਅੱਪ ਸਰੀਰ ਵਿਚ ਕੋਰਟੀਸੇਲ ਜਿਹੇ ਹਾਰਮੋਨ ਰਿਲੀਜ਼ ਹੋਣ ਦਾ ਕਾਰਣ ਬਣਦਾ ਹੈ, ਜੋ ਦਿਮਾਗ ਵਿਚ ਨਿਉੂਰੋਟ੍ਰਾਂਸਮੀਟਰ ਨੂੰ ਉਤੇਜਿਤ ਕਰਦੇ ਹਨ, ਜਿਸ ਨਾਲ ਸਰੀਰਕ ਪ੍ਰਤੀਕਿਰਿਆਵਾਂ ਜਿਵੇਂ ਰੋਣਾ, ਸਿਰਦਰਦ ਅਤੇ ਨੱਕ ਵਗਣਾ ਹੈ ਭਾਵੇਂ ਅਸੀਂ ਦਰਦ ਦਾ ਅਨੁਭਵ ਨਹੀ ਕਰਦੇ। ਜਦੋਂ ਅਸੀਂ ਨੈਗੇਟਿਵ ਭਾਵਨਾਵਾਂ ਕਾਰਣ ਹੰਝੂ ਵਹਾਉਂਦੇ ਹਾਂ। ਇਹ ਦੇਖਿਆ ਗਿਆ ਹੈ ਕਿ ਜਦੋਂ ਅਸੀਂ ਕਿਸੇ ਗੇਮ ਨੂੰ ਜਿੱਤਣ ਵਰਗੀ ਕਿਸੇ ਸਾਕਾਰਾਤਮਕ ਘਟਨਾ ਤੋਂ ਬਾਅਦ ਰੋਂਦੇ ਹਾਂ ਤਾਂ ਸਾਨੂੰ ਰੋਣ ਤੋਂ ਬਾਅਦ ਹੋਣ ਵਾਲੇ ਇਨ੍ਹਾਂ ਲੱਛਣਾਂ ਨਾਲ ਜੂਝਣਾ ਪੈਂਦਾ ਹੈ।

ਸਿਰਦਰਦ ਦੀਆਂ ਕਿਸਮਾਂ-
ਤਣਾਓ ਨਾਲ ਹੋਣ ਵਾਲਾ ਸਿਰਦਰਦ ਸਭ ਤੋਂ ਆਮ ਹੈ। ਇਹ ਜਦੋਂ ਹੁੰਦਾ ਹੈ ਤਾਂ ਸਿਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਹੁੰਦਾ ਹੈ ਤੇ ਉਹ ਕੱਸੀਆਂ ਜਾਂਦੀਆਂ ਹਨ।

ਮਾਈਗ੍ਰੇਨ ਦਾ ਸਿਰਦਰਦ ਹੋਰ ਤਰ੍ਹਾਂ ਦੇ ਸਿਰਦਰਦ ਤੋਂ ਵੱਖ ਹੁੰਦਾ ਹੈ। ਇਸ ਵਿਚ ਵਿਅਕਤੀ ਸਿਰਫ ਸਿਰ ਦੇ ਕਿਸੇ ਇਕ ਪਾਸੇ ਤੇਜ਼ ਅਤੇ ਧੜਕਦੇ ਦਰਦ ਦਾ ਅਨੁਭਵ ਕਰਦਾ ਹੈ। ਇਹ ਅਕਸਰ ਉਲਟੀ ਤੇ ਧੁਨੀ ਸੰਵੇਦਨਸ਼ੀਲਤਾ ਜਿਹੇ ਹੋਰ ਲੱਛਣਾਂ ਨਾਲ ਹੁੰਦਾ ਹੈ।

ਸਾਈਨਸ-ਸਾਡੀਆਂ ਅੱਖਾਂ, ਨੱਕ, ਕੰਨ ਅਤੇ ਗਲਾ ਸਾਰੇ ਅੰਦਰੂਨੀ ਤੌਰ ’ਤੇ ਜੁੜੇ ਹੋਏ ਹਨ, ਲੰਮੇ ਸਮੇਂ ਤੱਕ ਰੋਣਾ ਸਾਡੇ ਸਾਈਨਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਹੰਝੂ ਅਤੇ ਬਲਗਮ ਦਾ ਨਿਰਮਾਣ ਹੁੰਦਾ ਹੈ ਤਾਂ ਇਹ ਮੱਥੇ ’ਤੇ ਦਬਾਅ ਪਾਉਂਦਾ ਹੈ, ਜਿਸ ਨਾਲ ਸਿਰਦਰਦ ਹੁੰਦਾ ਹੈ।

ਇਲਾਜ ਲਈ ਸਾਰਥਿਕ ਗੱਲਾਂ-
ਇਕ ਸ਼ਾਂਤ ਅਤੇ ਹਨੇਰੇ ਕਮਰੇ ਵਿਚ ਥੋੜ੍ਹੀ ਦੇਰ ਆਰਾਮ ਕਰੋ।
ਆਪਣੀ ਗਰਦਨ ਜਾਂ ਅੱਖਾਂ ’ਤੇ ਹੀਟ ਜਾਂ ਕੋਲਡ ਪੈਕ ਲਗਾਓ।
ਅਦਰਕ ਦੀ ਚਾਹ ਪੀਓ।
ਪਾਣੀ ਜ਼ਿਆਦਾ ਪੀਓ।
ਕੁਝ ਮੈਗਨੀਸ਼ੀਅਮ ਯੂਕਤ ਭੋਜਨ ਲਓ।
ਕੁਝ ਓਵਰ-ਦਿ-ਕਾਊਂਟਰ ਦਵਾਈ ਲਓ।


Karan Kumar

Content Editor

Related News