ਖ਼ਾਲੀ ਢਿੱਡ ਭੁੱਲ ਕੇ ਵੀ ਨਾ ਖਾਓ ਇਹ 5 ਖਾਧ ਪਦਾਰਥ, ਸਿਹਤ ''ਤੇ ਪੈ ਸਕਦੈ ਬੁਰਾ ਅਸਰ

Monday, Feb 27, 2023 - 01:00 PM (IST)

ਜਲੰਧਰ (ਬਿਊਰੋ)-  ਭੋਜਨ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਤੋਂ ਅਸੀਂ ਸਭ ਚੰਗੀ ਤਰ੍ਹਾਂ ਵਾਕਿਫ ਹਾਂ। ਹਰ ਚੀਜ਼ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ ਪਰ ਸਿਹਤ ਮਾਹਰ ਕੁਝ ਚੀਜ਼ਾਂ ਨੂੰ ਖਾਸ ਤੌਰ 'ਤੇ ਖਾਲੀ ਢਿੱਡ ਖਾਣ/ਪੀਣ ਤੋਂ ਮਨ੍ਹਾ ਕਰਦੇ ਹਨ। ਅਜਿਹੇ 'ਚ ਅਸੀਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖਾਧ ਪਦਾਰਥਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਖਾਲੀ ਢਿੱਡ ਨਹੀਂ ਖਾਣਾ ਚਾਹੀਦੈ। ਇਨ੍ਹਾਂ 'ਚ ਕਈ ਚੀਜ਼ਾਂ ਆਉਂਦੀਆਂ ਹਨ, ਜੋ ਐਸਿਡਿਕ ਹੁੰਦੀਆਂ ਹਨ। ਖਾਲੀ ਢਿੱਡ ਕੁਝ ਵੀ ਐਸਿਡਿਕ ਖਾਣ ਨਾਲ ਢਿੱਡ ਦੀਆਂ ਅੰਤੜੀਆਂ 'ਤੇ ਅਸਰ ਪੈਂਦਾ ਹੈ ਅਤੇ ਸੰਕਰਮਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਦਰਅਸਲ ਲੰਬੇ ਸਮੇਂ ਤੱਕ ਸੌਣ ਤੋਂ ਬਾਅਦ ਜਦੋਂ ਤੁਸੀਂ ਜਾਗਦੇ ਹੋ ਤਾਂ ਤੁਹਾਡਾ ਪਾਚਨ ਤੰਤਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਇਸ ਲਈ ਇਸ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਅਤੇ ਜਾਗਣ ਤੋਂ ਘੱਟੋ-ਘੱਟ 2 ਘੰਟੇ ਬਾਅਦ ਨਾਸ਼ਤਾ ਕਰਨਾ ਚਾਹੀਦਾ ਹੈ। ਹੁਣ ਉਹ ਕਿਹੜੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਇਸ ਬਾਰੇ…

ਮਸਾਲੇਦਾਰ ਭੋਜਨ - ਖਾਲੀ ਢਿੱਡ ਮਸਾਲੇ ਅਤੇ ਮਿਰਚਾਂ ਖਾਣ ਨਾਲ ਢਿੱਡ ਦੀ ਪਰਤ 'ਚ ਜਲਣ ਹੋ ਸਕਦੀ ਹੈ, ਜਿਸ ਨਾਲ ਤੇਜ਼ਾਬੀ ਰਿਐਕਸ਼ਨ ਅਤੇ ਢਿੱਡ 'ਚ ਮਰੋੜ ਹੋ ਸਕਦੇ ਹਨ। ਤੁਹਾਨੂੰ ਪਤਾ ਹੀ ਹੋਵੇਗਾ ਕਿ ਮਸਾਲਿਆਂ ਦੀ ਤਾਸੀਰ ਤਿੱਖੀ ਹੁੰਦੇ ਹਨ, ਜੋ ਬਦਹਜ਼ਮੀ ਨੂੰ ਵਧਾ ਸਕਦੇ ਹਨ। ਇਸ ਲਈ ਸਵੇਰੇ ਤਿੱਖਾ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ। ਕਈ ਲੋਕ ਸਮੋਸੇ, ਕਚੌੜੀਆਂ, ਪਕੌੜਿਆਂ ਆਦਿ ਦਾ ਸੇਵਨ ਕਰਦੇ ਹਨ। ਸਵੇਰ ਦੇ ਨਾਸ਼ਤੇ 'ਚ ਵੀ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

PunjabKesari

ਜੂਸ - ਸਾਡੇ 'ਚੋਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਦਿਨ ਦੀ ਸ਼ੁਰੂਆਤ ਕਰਨ ਲਈ ਇੱਕ ਗਲਾਸ ਫਲਾਂ ਦੇ ਜੂਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਖਾਲੀ ਢਿੱਡ ਜੂਸ ਪੀਣ ਨਾਲ ਪਾਚਨ ਅਗਨੀ 'ਤੇ ਮਾੜਾ ਅਸਰ ਪੈਂਦਾ ਹੈ, ਜੋ ਕਿ ਸਰੀਰ ਲਈ ਚੰਗਾ ਨਹੀਂ ਹੋਵੇਗਾ

PunjabKesari

ਦਹੀਂ -  ਦਹੀਂ 'ਚ ਲੈਕਟਿਕ ਐਸਿਡ ਹੁੰਦਾ ਹੈ, ਜੋ ਢਿੱਡ ਦੇ ਐਸੀਡਿਟੀ ਪੱਧਰ ਨੂੰ ਖ਼ਰਾਬ ਕਰਦਾ ਹੈ। ਦੂਜੇ ਪਾਸੇ, ਖਾਲੀ ਢਿੱਡ ਦੁੱਧ ਦੇ ਉਤਪਾਦਾਂ ਦਾ ਸੇਵਨ ਕਰਨ ਨਾਲ ਉਨ੍ਹਾਂ 'ਚ ਮੌਜੂਦ ਲੈਕਟਿਕ ਐਸਿਡ ਢਿੱਡ ਦੇ ਚੰਗੇ ਬੈਕਟੀਰੀਆ ਨੂੰ ਖ਼ਤਮ ਕਰ ਸਕਦਾ ਹੈ, ਜਿਸ ਨਾਲ ਐਸਿਡਿਟੀ ਵਧ ਸਕਦੀ ਹੈ, ਇਸ ਲਈ ਸਵੇਰੇ ਉੱਠਦੇ ਹੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।

 

PunjabKesari

ਨਾਸ਼ਪਾਤੀ -  ਨਾਸ਼ਪਾਤੀ 'ਚ ਪਾਇਆ ਜਾਣ ਵਾਲਾ ਕੱਚਾ ਫਾਈਬਰ ਢਿੱਡ ਦੀ ਨਾਜ਼ੁਕ ਲੇਸਦਾਰ ਝਿੱਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦੂਜੇ ਪਾਸੇ ਜੇਕਰ ਨਾਸ਼ਪਾਤੀ ਨੂੰ ਖਾਲੀ ਢਿੱਡ ਖਾਧਾ ਜਾਵੇ ਤਾਂ ਢਿੱਡ 'ਚ ਦਰਦ ਹੋ ਸਕਦਾ ਹੈ। ਇਸ ਲਈ ਸਵੇਰੇ ਖਾਲੀ ਢਿੱਡ ਇਸ ਦਾ ਸੇਵਨ ਕਰਨ ਤੋਂ ਬਚੋ। ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਉੱਠਣ ਦੇ 2 ਘੰਟੇ ਬਾਅਦ ਇਸ ਨੂੰ ਓਟਸ ਜਾਂ ਦਲੀਏ ਨਾਲ ਮਿਲਾ ਕੇ ਖਾ ਸਕਦੇ ਹੋ।

ਖੱਟੇ ਫਲ - ਫਲਾਂ ਨੂੰ ਹਮੇਸ਼ਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਜੇਕਰ ਇਨ੍ਹਾਂ ਨੂੰ ਸਹੀ ਸਮੇਂ 'ਤੇ ਖਾਧਾ ਜਾਵੇ। ਖਾਲੀ ਢਿੱਡ ਖੱਟੇ ਫਲ ਖਾਣ ਨਾਲ ਐਸਿਡ ਦਾ ਉਤਪਾਦਨ ਵਧ ਸਕਦਾ ਹੈ। ਇਸ ਤੋਂ ਇਲਾਵਾ ਫਲਾਂ 'ਚ ਬਹੁਤ ਸਾਰਾ ਫਾਈਬਰ ਅਤੇ ਫਰੂਟੋਜ਼ ਹੁੰਦਾ ਹੈ, ਜੋ ਖਾਲੀ ਢਿੱਡ ਖਾਣ 'ਤੇ ਪਾਚਨ ਪ੍ਰਣਾਲੀ ਨੂੰ ਹੌਲੀ ਕਰ ਦਿੰਦਾ ਹੈ।

PunjabKesari

ਕੌਫੀ - ਕੌਫੀ ਦੇ ਪਿਆਲੇ ਨਾਲ ਦਿਨ ਦੀ ਸ਼ੁਰੂਆਤ ਕਰਨਾ ਇੱਕ ਆਮ ਗੱਲ ਹੈ। ਖਾਲੀ ਢਿੱਡ ਕੌਫੀ ਪੀਣ ਨਾਲ ਐਸੀਡਿਟੀ ਹੋ ਸਕਦੀ ਹੈ। ਖਾਲੀ ਢਿੱਡ ਇਸ ਦਾ ਸੇਵਨ ਪਾਚਨ ਤੰਤਰ 'ਚ ਹਾਈਡ੍ਰੋਕਲੋਰਿਕ ਐਸਿਡ ਦੇ ਪੈਦਾ ਹੋਣ ਨੂੰ ਵਧਾ ਸਕਦਾ ਹੈ, ਜੋ ਕੁਝ ਲੋਕਾਂ 'ਚ ਢਿੱਡ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ, ਇਸ ਲਈ ਖਾਲੀ ਢਿੱਡ ਕੌਫੀ ਦਾ ਸੇਵਨ ਕਰਨ ਤੋਂ ਬਚੋ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


sunita

Content Editor

Related News