ਔਰਤਾਂ ਨੂੰ ਇਨ੍ਹਾਂ 5 ਕਿਸਮਾਂ ਦੇ ਕੈਂਸਰ ਦਾ ਹੁੰਦੈ ਵੱਧ ਖ਼ਤਰਾ, ਜਾਣੋ ਲੱਛਣ

02/04/2023 11:33:48 AM

ਲਾਈਫਸਟਾਈਲ ਡੈਸਕ (ਬਿਊਰੋ) : 'ਵਿਸ਼ਵ ਕੈਂਸਰ ਦਿਵਸ' ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਦੁਨੀਆ ਭਰ ਦੇ ਲੋਕਾਂ 'ਚ ਕੈਂਸਰ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਕੈਂਸਰ ਇੱਕ ਘਾਤਕ ਬਿਮਾਰੀ ਹੈ, ਖ਼ਾਸ ਕਰਕੇ ਜੇਕਰ ਸਮੇਂ ਸਿਰ ਇਸ ਦਾ ਪਤਾ ਨਾ ਲਗਾਇਆ ਜਾਵੇ। ਕੈਂਸਰ ਦਾ ਨਾਂ ਸੁਣ ਕੇ ਲੋਕ ਕੰਬ ਜਾਂਦੇ ਹਨ ਪਰ ਤੁਸੀਂ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਕੇ ਹੀ ਇਸ ਤੋਂ ਬਚਾਅ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਅਜਿਹੇ ਕੈਂਸਰਾਂ ਬਾਰੇ, ਜੋ ਔਰਤਾਂ ਵਿਚ ਸਭ ਤੋਂ ਵੱਧ ਹੁੰਦੇ ਹਨ।

ਔਰਤਾਂ ਵਿਚ ਹੁੰਦੇ ਨੇ ਆਮ 4 ਕਿਸਮ ਦੇ ਕੈਂਸਰ
ਸਿਹਤ ਮਾਹਿਰਾਂ ਮੁਤਾਬਕ, 200 ਤੋਂ ਵੱਧ ਕੈਂਸਰ ਅਜਿਹੇ ਹਨ, ਜਿਹੜੇ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਪਰ ਇਨ੍ਹਾਂ 'ਚੋਂ 4 ਤਰ੍ਹਾਂ ਦੇ ਕੈਂਸਰ ਔਰਤਾਂ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ, ਜੋ ਇਸ ਪ੍ਰਕਾਰ ਹਨ- ਛਾਤੀ ਦਾ ਕੈਂਸਰ, ਸਰਵਾਈਕਲ ਕਸਰ, ਫੇਫੜੇ ਦਾ ਕੈਂਸਰ, ਕੋਲਨ ਕੈਂਸਰ ਆਦਿ।

ਇਨ੍ਹਾਂ ਸਾਰਿਆਂ ਵਿਚੋਂ ਫੇਫੜਿਆਂ ਦਾ ਕੈਂਸਰ ਸਭ ਤੋਂ ਵਧ ਖ਼ਤਰਨਾਕ ਹੈ। ਵਰਲਡ ਕੈਂਸਰ ਰਿਸਰਚ ਫੰਡ ਇੰਟਰਨੈਸ਼ਨਲ ਅਨੁਸਾਰ, ਵਿਸ਼ਵ ਪੱਧਰ 'ਤੇ ਇਸ ਦੀ ਪਕੜ ਕਾਰਨ 21 ਫੀਸਦੀ ਲੋਕ ਮਰਦੇ ਹਨ। ਇਸ ਦੇ ਨਾਲ ਹੀ 15 ਫੀਸਦੀ ਲੋਕ ਛਾਤੀ ਦੇ ਕੈਂਸਰ ਕਾਰਨ ਅਤੇ 8 ਫੀਸਦੀ ਕੋਲਨ ਕੈਂਸਰ ਕਾਰਨ ਆਪਣੀ ਜਾਨ ਗੁਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ- World Cancer Day : ਅਜਿਹਾ ਭੋਜਨ ਵਧਾਉਂਦੈ 'ਓਵੇਰਿਅਨ ਤੇ ਛਾਤੀ ਦੇ ਕੈਂਸਰ' ਦਾ ਖ਼ਤਰਾ, ਇਕ ਵਾਰ ਜ਼ਰੂਰ ਪੜ੍ਹੋ ਖ਼ਬਰ

ਸਰੀਰ ਦੇ ਇਨ੍ਹਾਂ ਹਿੱਸਿਆਂ ਨੂੰ ਕੈਂਸਰ ਕਰਦੀ ਹੈ ਪ੍ਰਭਾਵਿਤ
1. ਛਾਤੀ ਦਾ ਕੈਂਸਰ

ਛਾਤੀ ਦਾ ਕੈਂਸਰ ਇੱਕ ਜਾਂ ਦੋਵੇਂ ਛਾਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਅੰਡਰਆਰਮ ਵਿਚ ਲਿੰਫ ਗ੍ਰੰਥੀਆਂ ਵਿਚ ਫੈਲ ਸਕਦਾ ਹੈ, ਜਿਸ ਨਾਲ ਸੋਜ ਹੋ ਸਕਦੀ ਹੈ। ਬ੍ਰੈਸਟ ਕੈਂਸਰ ਐਡਵਾਂਸ ਸਟੇਜ ਵਿਚ ਫੇਫੜਿਆਂ, ਹੱਡੀਆਂ, ਦਿਮਾਗ ਅਤੇ ਜਿਗਰ ਵਿਚ ਫੈਲ ਸਕਦਾ ਹੈ।

2. ਸਰਵਾਈਕਲ ਕੈਂਸਰ
ਇਹ ਬੱਚੇਦਾਨੀ ਦੇ ਮੂੰਹ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਯੋਨੀ ਜਾਂ ਬਲੈਡਰ, ਗੁਦਾ ਵਿਚ ਫੈਲ ਸਕਦਾ ਹੈ। ਬੱਚੇਦਾਨੀ ਜਾਂ ਪੇਟ ਦੇ ਆਲੇ ਦੁਆਲੇ ਲਸੀਕਾ ਗ੍ਰੰਥੀਆਂ ਨੂੰ ਸ਼ਾਮਲ ਕਰ ਸਕਦਾ ਹੈ।

3. ਫੇਫੜਿਆਂ ਦਾ ਕੈਂਸਰ
ਜੇਕਰ ਕਿਸੇ ਨੂੰ ਫੇਫੜਿਆਂ ਦਾ ਕੈਂਸਰ ਹੈ ਤਾਂ ਇੱਕ ਜਾਂ ਦੋਵੇਂ ਫੇਫੜੇ ਪ੍ਰਭਾਵਿਤ ਹੋ ਸਕਦੇ ਹਨ ਪਰ ਲਿੰਫ ਗ੍ਰੰਥੀਆਂ ਸ਼ਾਮਲ ਹੋ ਸਕਦੀਆਂ ਹਨ। ਕਈ ਵਾਰ ਅਡਵਾਂਸ ਸਟੇਜ ਵਿਚ ਹੱਡੀਆਂ ਜਾਂ ਦਿਮਾਗ ਵੀ ਪ੍ਰਭਾਵਿਤ ਹੋ ਜਾਂਦੇ ਹਨ।

4. ਕੋਲਨ ਕੈਂਸਰ
ਇਸ ਕੈਂਸਰ ਵਿਚ ਵੱਡੀ ਅੰਤੜੀ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਜਿਗਰ, ਫੇਫੜਿਆਂ ਅਤੇ ਦਿਮਾਗ ਵਿਚ ਫੈਲ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ- World Cancer Day 2023 : ਅਖ਼ਿਰ ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਕੈਂਸਰ ਦਿਵਸ'

5. ਚਮੜੀ ਦਾ ਕੈਂਸਰ
ਚਮੜੀ ਦਾ ਕੈਂਸਰ ਮੁੱਖ ਤੌਰ 'ਤੇ ਚਮੜੀ ਦੇ ਉਸ ਹਿੱਸੇ 'ਤੇ ਵਿਕਸਤ ਹੁੰਦਾ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਲੰਬੇ ਸਮੇਂ ਤੋਂ ਪੈਂਦੀਆਂ ਹਨ। ਜਿਸ ਵਿਚ ਖੋਪੜੀ, ਚਿਹਰਾ, ਬੁੱਲ੍ਹ, ਕੰਨ, ਗਰਦਨ, ਛਾਤੀ, ਹੱਥ ਅਤੇ ਪੈਰ ਸ਼ਾਮਲ ਹਨ ਪਰ ਇਹ ਉਨ੍ਹਾਂ ਖ਼ੇਤਰਾਂ 'ਤੇ ਵੀ ਹੋ ਸਕਦਾ ਹੈ, ਜਿੱਥੇ ਜ਼ਿਆਦਾ ਧੁੱਪ ਨਹੀਂ ਮਿਲਦੀ, ਜਿਵੇਂ ਕਿ ਹਥੇਲੀਆਂ, ਨਹੁੰਆਂ, ਪੈਰਾਂ ਦੀਆਂ ਉਂਗਲਾਂ ਦੇ ਹੇਠਲੇ ਹਿੱਸੇ ਅਤੇ ਤੁਹਾਡੇ ਜਣਨ ਅੰਗ।

ਕੈਂਸਰ ਦੀਆਂ ਕਿਸਮਾਂ ਦੇ ਲੱਛਣ

1. ਛਾਤੀ ਦੇ ਕੈਂਸਰ ਦੇ ਲੱਛਣ
ਛਾਤੀ ਵਿਚ ਸੋਜ ਜਾਂ ਗੰਢ, ਇਸ ਤੋਂ ਇਲਾਵਾ ਕੱਛ ਵਿਚ ਸੋਜ ਜਾਂ ਗੰਢ ਵੀ ਛਾਤੀ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਨਿੱਪਲ ਦੀ ਬਣਤਰ ਵਿਚ ਵੀ ਤਬਦੀਲੀ ਹੋ ਸਕਦੀ ਹੈ ਜਾਂ ਡਿਸਚਾਰਜ ਹੋ ਸਕਦਾ ਹੈ।

2. ਸਰਵਾਈਕਲ ਕੈਂਸਰ
ਰੁਕ-ਰੁਕ ਕੇ ਖੂਨ ਵਹਿਣਾ, ਸੰਭੋਗ ਤੋਂ ਬਾਅਦ ਖੂਨ ਵਗਣਾ, ਪਿਸ਼ਾਬ ਕਰਨ ਵਿਚ ਮੁਸ਼ਕਿਲ ਆਦਿ ਸਰਵਾਈਕਲ ਕੈਂਸਰ ਦੇ ਲੱਛਣ ਹਨ।

3. ਕੋਲਨ ਕੈਂਸਰ
ਕੋਲਨ ਕੈਂਸਰ ਦੇ ਮਾਮਲੇ ਵਿਚ ਕਬਜ਼ ਅਤੇ ਦਸਤ ਹੋ ਸਕਦੇ ਹਨ।

4. ਫੇਫੜਿਆਂ ਦਾ ਕੈਂਸਰ
ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਖੰਘ, ਸਾਹ ਲੈਣ ਵਿਚ ਮੁਸ਼ਕਿਲ, ਬੁਖਾਰ ਨਹੀਂ, ਥੁੱਕ ਵਿਚ ਖੂਨ, ਸਿਰ ਦਰਦ ਜਾਂ ਸਰੀਰ ਵਿਚ ਦਰਦ ਅਤੇ ਭਾਰ ਘਟਣਾ ਆਦਿ।

5. ਚਮੜੀ ਦਾ ਕੈਂਸਰ
ਚਮੜੀ 'ਤੇ ਤਿਲਾਂ ਦੇ ਆਕਾਰ ਜਾਂ ਸੰਖਿਆ ਵਿਚ ਅਚਾਨਕ ਵਾਧਾ, ਭੂਰੇ ਜਾਂ ਲਾਲ ਜਖ਼ਮ, ਜੋ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੇ, ਚਮੜੀ 'ਤੇ ਖੁਰਕ ਦੀ ਪਰਤ ਦਾ ਐਕਸਫੋਲੀਏਸ਼ਨ।

ਸਵਿਟਜ਼ਰਲੈਂਡ ਵਿਚ UICC ਵੱਲੋਂ ਮਨਾਇਆ ਗਿਆ ਸੀ ਵਿਸ਼ਵ ਕੈਂਸਰ ਦਿਵਸ
ਕੈਂਸਰ ਦੇ ਸਬੰਧ 'ਚ ਇਹ ਸਮਝ ਲੈਣਾ ਬੇਹੱਦ ਜ਼ਰੂਰੀ ਹੈ ਕਿ ਇਹ ਬੀਮਾਰੀ ਕਿਸੇ ਵੀ ਉਮਜਰ ਵਿਚ ਕਿਸੇ ਨੂੰ ਵੀ ਹੋ ਸਕਦੀ ਹੈ ਤਾਂ ਸਿਹਤ ਪ੍ਰਤੀ ਕਦੇ ਵੀ ਲਾਪਰਵਾਹੀ ਨਾ ਵਰਤੋ। ਵਿਸ਼ਵ ਕੈਂਸਰ ਦਿਵਸ ਸਭ ਤੋਂ ਪਹਿਲਾਂ 1993 ਵਿਚ ਸਵਿਟਜ਼ਰਲੈਂਡ ਵਿਚ UICC ਵੱਲੋਂ ਮਨਾਇਆ ਗਿਆ ਸੀ, ਜਿਸ ਵਿਚ ਕੁਝ ਹੋਰ ਪ੍ਰਮੁੱਖ ਕੈਂਸਰ ਸੁਸਾਇਟੀ, ਟ੍ਰੀਟਮੈਂਟ ਸੈਂਟਰ, ਪੇਸ਼ੈਂਟ ਗਰੁੱਪ ਅਤੇ ਰਿਸਰਚ ਇੰਸਟੀਚਿਊਟ ਨੇ ਵੀ ਇਸ ਨੂੰ ਆਯੋਜਿਤ ਕਰਾਉਣ ਵਿਚ ਮਦਦ ਕੀਤੀ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਤਕਬੀਰਨ 12.7 ਮਿਲੀਅਨ ਲੋਕ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿਚ ਹਰ ਸਾਲ ਲਗਪਗ 7 ਮਿਲੀਅਨ ਲੋਕ ਆਪਣੀ ਜਾਨ ਗਵਾ ਦਿੰਦੇ ਸਨ।

ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ
ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਦੇ ਲੱਛਣ ਅਤੇ ਨਾਲ ਹੀ ਬਚਾਅ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਸਕੇ, ਇਸ ਲਈ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਹਨ, ਜੋ ਅੱਜ ਵੀ ਇਸ ਨੂੰ ਛੂਹਣ ਨਾਲ ਫੈਲਣ ਵਾਲੀ ਬੀਮਾਰੀ ਮੰਨਦੇ ਹਨ ਤਾਂ ਉਨ੍ਹਾਂ ਨੂੰ ਹੀ ਜਾਗਰੂਕ ਕਰਨਾ ਹੈ, ਜਿਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਸਮਾਜ ਵਿਚ ਵੱਖਰਾ ਵਰਤਾਅ ਦਾ ਸਾਹਮਣਾ ਨਾ ਕਰਨਾ ਪਵੇ। ਬੀਮਾਰ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਉਹ ਠੀਕ ਵੀ ਹੋ ਸਕਦੇ ਹਨ।
 


sunita

Content Editor

Related News