Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ
Sunday, Jan 17, 2021 - 12:22 PM (IST)
ਜਲੰਧਰ (ਬਿਊਰੋ) - ਹਰੇਕ ਉਮਰ ਦੇ ਸ਼ਖ਼ਸ ਨੂੰ ਦਿਲ ਦਾ ਰੋਗ ਅਤੇ ਸ਼ੂਗਰ ਹੋਣ ਦਾ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ। ਇਹ ਰੋਗ ਵਿਟਾਮਿਨ-ਡੀ ਦੀ ਘਾਟ ਨਾਲ ਹੁੰਦੈ। ਇਸੇ ਲਈ ਸਾਡੇ ਸਰੀਰ ਲਈ ਵਿਟਾਮਿਨ-ਡੀ ਬਹੁਤ ਜ਼ਰੂਰੀ ਹੈ। ਸੂਰਜ ਦੀ ਰੌਸ਼ਨੀ ਵਿਟਾਮਿਨ-ਡੀ ਦਾ ਸਭ ਤੋਂ ਚੰਗਾ ਕੁਦਰਤੀ ਸਰੋਤ ਹੈ। ਜੋ ਲੋਕ ਧੁੱਪ ਵਿੱਚ ਘੱਟ ਨਿਕਲਦੇ ਹਨ ਜਾਂ ਬਿਲਕੁਲ ਨਹੀਂ ਨਿਕਲਦੇ, ਉਨ੍ਹਾਂ ਦੇ ਸਰੀਰ ’ਚ ਵਿਟਾਮਿਨ-ਡੀ ਦੀ ਘਾਟ ਦੇਖੀ ਜਾ ਸਕਦੀ ਹੈ। ਇਹ ਵਿਟਾਮਿਨ ਕੈਲਸ਼ੀਅਮ ਨੂੰ ਸੋਖਣ ਵਿਚ ਮਦਦ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਵਿਟਾਮਿਨ-ਡੀ ਦੀ ਕਮੀ ਨਾਲ ਦਿਲ ਦਾ ਦੌਰਾ, ਸ਼ੂਗਰ, ਹੱਡੀਆਂ ਦੀ ਕਮਜ਼ੋਰੀ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ ।
ਵਿਟਾਮਿਨ-ਡੀ ਦੀ ਕਮੀ ਦੇ ਲੱਛਣ
. ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਸਰੀਰ ਵਿੱਚੋਂ ਬੋਨ ਡੈਨਸਿਟੀ ਘੱਟ ਜਾਂਦੀ ਹੈ।
. ਮਾਸਪੇਸ਼ੀਆਂ ਵਿਚ ਜਕੜਨ ਕਮਜ਼ੋਰੀ ਅਤੇ ਥਕਾਨ ਮਹਿਸੂਸ ਹੁੰਦੀ ਹੈ।
. 7-8 ਘੰਟੇ ਦੀ ਨੀਂਦ ਦੇ ਬਾਵਜੂਦ ਥਕਾਨ ਅਤੇ ਸੁਸਤੀ ਛਾਈ ਰਹਿੰਦੀ ਹੈ।
. ਸਰੀਰ ਜਲਦੀ ਥੱਕ ਜਾਂਦਾ ਹੈ।
. ਸਾਡੇ ਸੁਭਾਅ ਵਿੱਚ ਬਦਲਾਅ ਆਉਂਦਾ ਹੈ। ਚਿੰਤਾ ਕਰਨੀ, ਗੁੱਸਾ ਕਰਨਾ, ਡਿਪ੍ਰੈਸ਼ਨ ਆਦਿ ਸਮੱਸਿਆ ਹੋਣ ਲੱਗ ਜਾਂਦੀ ਹੈ।
. ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ।
ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਦਿਲ ਦੇ ਰੋਗਾਂ ਦਾ ਵੱਧ ਜਾਂਦਾ ਹੈ ਖ਼ਤਰਾ
. ਵਿਟਾਮਿਨ-ਡੀ ਦੀ ਘਾਟ ਨਾਲ ਸਾਡੀਆਂ ਧਮਨੀਆਂ ਦਾ ਲਚਕੀਲਾਪਣ ਖ਼ਤਮ ਹੋ ਜਾਂਦਾ ਹੈ ਅਤੇ ਉਹ ਕਠੋਰ ਹੋ ਜਾਂਦੀਆਂ ਹਨ। ਕੈਲਸ਼ੀਅਮ ਜਮ੍ਹਾਂ ਹੋ ਜਾਣ ਨਾਲ ਉਨ੍ਹਾਂ ਦੀ ਬਲੌਕੇਜ ਦਾ ਖ਼ਤਰਾ ਵੱਧ ਜਾਂਦਾ ਹੈ।
. ਵਿਟਾਮਿਨ-ਡੀ ਦੀ ਘਾਟ ਸਰੀਰ ਦੇ ਅੰਦਰ ਪੈਰਾਥਾਇਰਾਇਡ ਹਾਰਮੋਨ ਵਧਾ ਦਿੰਦੀ ਹੈ। ਇਹ ਸਾਡੀਆਂ ਧਮਨੀਆਂ ਵਿਚ ਖੂਨ ਦਾ ਦਬਾਅ ਵਧਾ ਦਿੰਦਾ ਹੈ। ਇਹ ਸਥਿਤੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ।
. ਇਸ ਨਾਲ ਸਰੀਰ ਵਿੱਚ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੁੰਦੀ ਹੈ। ਅੰਸ਼ਿਕ ਰੂਪ ਵਿੱਚ ਬਲਾਕ ਹੋਈਆਂ ਧਮਨੀਆਂ ਵਿੱਚੋਂ ਖ਼ੂਨ ਵਗਾਉਣ ਲਈ ਦਿਲ ਨੂੰ ਵੱਧ ਜ਼ੋਰ ਲਾਉਣਾ ਪੈਂਦਾ ਹੈ, ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਵੱਧਦੀ ਹੈ ਸ਼ੂਗਰ ਹੋਣ ਦੀ ਸੰਭਾਵਨਾ
. ਵਿਟਾਮਿਨ-ਡੀ ਦੀ ਕਮੀ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਸ਼ੂਗਰ ਹੋਣ ਦਾ ਸਭ ਤੋਂ ਵੱਡਾ ਕਾਰਨ ਵਿਟਾਮਨ-ਡੀ ਦੀ ਘਾਟ ਹੈ।
. ਵਿਟਾਮਿਨ-ਡੀ ਸਾਡੇ ਸਰੀਰ ਵਿੱਚ ਪੈਨਕ੍ਰਿਆਜ਼ ਦੀਆਂ ਬੀਟਾ ਕੋਸ਼ਿਕਾਵਾਂ ’ਚੋਂ ਇਨਸੂਲਿਨ ਬਣਾਉਂਦੀਆਂ ਹਨ, ਉਨ੍ਹਾਂ ਦੀ ਕਾਰਜ ਪ੍ਰਣਾਲੀ ਲਈ ਜ਼ਰੂਰੀ ਹੁੰਦਾ ਹੈ।
. ਵਿਟਾਮਿਨ-ਡੀ ਦੀ ਘਾਟ ਹੋਣ ਨਾਲ ਇਨ੍ਹਾਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਅਤੇ ਸ਼ੂਗਰ ਹੋਣ ਦੀ ਸੰਭਾਵਨਾ ਬਣਦੀ ਹੈ। ਜੇ ਕਿਸੇ ਨੂੰ ਸ਼ੂਗਰ ਹੈ ਤਾਂ ਰੋਜ਼ਾਨਾ 15 ਤੋਂ 20 ਮਿੰਟ ਰੋਜ਼ਾਨਾ ਧੁੱਪ ਵਿੱਚ ਬਿਤਾਉਣੇ ਚਾਹੀਦੇ ਹਨ, ਇਹ ਉਨ੍ਹਾਂ ਲਈ ਫ਼ਾਇਦੇਮੰਦ ਹੁੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ