ਭਾਰ ਘੱਟ ਕਰਨ ਲਈ ਇਸ ਸਮੂਦੀ ਡ੍ਰਿੰਕ ਦੀ ਕਰੋ ਵਰਤੋ
Saturday, Jul 29, 2017 - 11:15 AM (IST)

ਨਵੀਂ ਦਿੱਲੀ— ਮੋਟਾਪਾ ਇਕ ਗੰਭੀਰ ਸਮੱਸਿਆ ਹੈ ਇਸ ਨਾਲ ਕਈ ਬੀਮਾਰੀਆਂ ਦਾ ਖਤਰਾ ਹੁੰਦਾ ਹੈ। ਜੇ ਜਿੰਮ ਵਿਚ ਘੰਟਿਆਂ ਤੱਕ ਪਸੀਨਾ ਬਹਾਉਣ ਨਾਲ ਜਾਂ ਡਾਇਟਿੰਗ ਦੇ ਬਾਅਦ ਵੀ ਤਹਾਡਾ ਭਾਰ ਘੱਟ ਨਹੀਂ ਹੋ ਰਿਹਾ ਤਾਂ ਤੁਸੀਂ ਸਮੂਦੀ ਟਰਾਈ ਕਰ ਸਕਦੇ ਹੋ। ਜਿਸ ਨਾਲ ਨਾ ਸਿਰਫ ਭਾਰ ਵਧਣ ਤੋਂ ਰੋਕਣ ਵਿਚ ਮਦਦ ਮਿਲਦੀ ਹੈ ਸਗੋਂ ਤੁਹਾਡਾ ਸਰੀਰ ਡੇਟੋਕਸ ਵੀ ਹੁੰਦਾ ਹੈ। ਜੇ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤਾਂ ਸ਼ੇਕ ਬਣਾਉਣ ਦੇ ਬਾਅਦ ਉਸ ਵਿਚ ਕੁਝ ਕੱਚੀ ਸਬਜ਼ੀਆਂ ਜੋੜ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 2 ਕੱਪ ਪਾਣੀ
- 2 ਕੱਪ ਫਰੂਟ
- 1/4 ਕੱਪ ਡਰਾਈ ਫਰੂਟਸ
- 2 ਚਮੱਚ ਸ਼ਹਿਦ ਜਾਂ ਮੇਪਲ ਸਿਰਪ
- 1/4 ਕੱਪ ਮੁੰਗਫਲੀ
- 2 ਚਮੱਚ ਅਖਰੋਟ 2 ਚਮੱਚ ਜਿਲੇਟਿਨ
- 1-2 ਕੱਪ ਹਲਕੇ ਪੱਤੇਦਾਰ ਸਾਗ
ਬਣਾਉਣ ਦਾ ਤਰੀਕਾ
1. ਸਾਰੀਆਂ ਚੀਜ਼ਾਂ ਨੂੰ ਇਕ ਬਲੈਂਡਰ ਵਿਚ ਪਾ ਕੇ ਬਲੈਂਡ ਕਰ ਲਓ।
2. ਤੁਹਾਡੀ ਸਮੂਦੀ ਤਿਆਰ ਹੈ
3. ਭਾਰ ਘੱਟ ਕਰਨ ਲਈ ਨਿਯਮਿਤ ਰੂਪ ਵਿਚ ਇਸ ਦੀ ਵਰਤੋਂ ਕਰੋ।