ਦੰਦਾਂ ਨੂੰ ਸਿਹਤਮੰਦ ਬਣਾਈ ਰੱਖਣ ਦੇ ਲਈ ਵਰਤੋ ਇਹ ਨੁਸਖੇ
Tuesday, May 09, 2017 - 05:55 PM (IST)

ਨਵੀਂ ਦਿੱਲੀ— ਸਾਨੂੰ ਸਾਰਿਆਂ ਨੂੰ ਆਪਣੇ ਦੰਦਾਂ ਦੀ ਯਾਦ ਉਸ ਸਮੇਂ ਆਉਂਦੀ ਹੈ ਜਦੋਂ ਉਹ ਬੁਰੀ ਤਰ੍ਹਾਂ ਨਾਲ ਖਰਾਬ ਹੋ ਜਾਂਦੇ ਹਨ। ਜੇ ਸ਼ੁਰੂ ਤੋਂ ਹੀ ਇਨ੍ਹਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਉਪਾਅ ਬੇਹਦ ਕਾਰਗਾਰ ਹਨ। ਇਨ੍ਹਾਂ ਨੂੰ ਅਪਣਾ ਕੇ ਤੁਸੀਂ ਡਾਕਟਰ ਕੋਲ ਜਾਣ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ
1. ਜ਼ਿਆਦਾ ਪਾਣੀ ਪੀਓ
ਇਹ ਇਕ ਕੁਦਰਤੀ ਮਾਊਥਵਾਸ਼ ਹੈ ਜੋ ਮੂੰਹ ਨੂੰ ਸਮੇਂ-ਸਮੇਂ ''ਤੇ ਸਾਫ ਕਰਦਾ ਹੈ। ਇਸ ਨਾਲ ਦੰਦਾਂ ''ਤੇ ਚਾਹ ਕੌਫੀ ਜਾਂ ਦੂਜੀ ਖਾਣ-ਪੀਣ ਦੀਆਂ ਚੀਜ਼ਾਂ ਦੇ ਦਾਗ ਨਹੀਂ ਰਹਿੰਦੇ।
2. ਬੁਰਸ਼ ਦਾ ਇਸਤੇਮਾਲ
ਬੁਰਸ਼ ਕਰਨ ਦੇ ਲਈ ਮੁਲਾਅਮ ਬੁਰਸ਼ ਦਾ ਹੀ ਇਸਤੇਮਾਲ ਕਰੋ ਬੁਰਸ਼ ਦਾ ਇਸਤੇਮਾਲ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖੋ ਕਿ ਦੰਦ ਰਗੜਣੇ ਨਹੀਂ ਹਨ ਉਨ੍ਹਾਂ ਨੂੰ ਹਲਕੇ ਹੱਥਾਂ ਨਾਲ ਸਾਫ ਕਰਨਾ ਹੈ।
3. ਜੀਭ ਦੀ ਸਫਾਈ
ਜੀਭ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ। ਜੇ ਜੀਭ ਗੰਦੀ ਰਹਿ ਜਾਵੇਗੀ ਤਾਂ ਉਸ ''ਤੇ ਬੈਕਟੀਰੀਆ ਪੈਦਾ ਹੋ ਸਕਦੇ ਹਨ। ਜੋ ਕਿ ਮੁੰਹ ਦੀ ਬਦਬੂ ਦਾ ਕਾਰਨ ਬਣ ਸਕਦੇ ਹਨ।
4. ਸ਼ੂਗਰ ਦੀ ਮਾਤਰਾ
ਕੋਸ਼ਿਸ਼ ਕਰੋ ਜਿਨ੍ਹਾਂ ਹੋ ਸਕੇ ਘੱਟ ਮਿੱਠਾ ਖਾਓ ਅਤੇ ਨਾਲ ਹੀ ਚਿਪਚਿਪੀ ਚੀਜ਼ਾਂ ਦਾ ਸੇਵਨ ਘੱਟ ਕਰੋ।
5.ਫਲਾਂ ਦੀ ਵਰਤੋ
ਫਲਾਂ ''ਚ ਕਈ ਤਰ੍ਹਾਂ ਦੇ ਐਨਜਾਈਮ ਅਤੇ ਹੋਰ ਦੂਜੇ ਜ਼ਰੂਰੀ ਤੱਤ ਹੁੰਦੇ ਹਨ। ਜੋ ਦੰਦਾਂ ਨੂੰ ਕੁਦਰਤੀ ਤਰੀਕੇ ਨਾਲ ਸਾਫ ਕਰਦੇ ਹਨ। ਖਾਸ ਕਰਕੇ ਅਜਿਹੇ ਫਲ ਜਿਨ੍ਹਾਂ ''ਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ।