ਅਨੀਮੀਆ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

09/21/2017 5:08:36 PM

ਨਵੀਂ ਦਿੱਲੀ— ਅਨੀਮੀਆ ਦੀ ਸਮੱਸਿਆ ਜ਼ਿਆਦਾਤਰ ਔਰਤਾਂ 'ਚ ਦੇਖੀ ਜਾਂਦੀ ਹੈ ਦਰਅਸਲ ਸਰੀਰ 'ਚ ਆਇਰਨ ਦੀ ਕਮੀ ਹੋਣ 'ਤੇ ਹਿਮੋਗਲੋਬਿਨ ਦਾ ਸਤਰ ਘੱਟ ਹੋ ਜਾਂਦਾ ਹੈ। ਜੋ ਅਨੀਮੀਆਂ ਦਾ ਕਾਰਨ ਬਣਦਾ ਹੈ। ਅਜਿਹੇ 'ਚ ਸਰੀਰ ਨੂੰ ਪ੍ਰੋਪਰ ਡਾਈਟ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਸਰੀਰ ਨੂੰ ਅਨੀਮੀਆ ਨਾਲ ਲੜਣ ਦੀ ਤਾਕਤ ਮਿਲਦੀ ਹੈ। ਅਸੀਂ ਤੁਹਾਨੂੰ ਅਜਿਹੇ 5 ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਅਨੀਮੀਆ ਨਾਲ ਲੜਣ 'ਚ ਮਦਦਗਾਰ ਹੁੰਦਾ ਹੈ। 
1. ਚੁਕੰਦਰ
ਚੁਕੰਦਰ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਤੁਸੀਂ ਵੀ ਚੁਕੰਦਰ ਦੀ ਵਰਤੋ ਸਲਾਦ ਜਾਂ ਸਬਜ਼ੀ ਦੇ ਰੂਪ 'ਚ ਕਰ ਸਕਦੇ ਹੋ। ਇਸ ਤੋਂ ਇਲਾਵਾ ਚੁਕੰਦਰ ਦੀ ਜੜਾਂ 'ਚ ਵੀ ਵਿਟਾਮਿਨ ਏ ਹੁੰਦਾ ਹੈ ਜੋ ਅਨੀਮੀਆ ਨਾਲ ਲੜਣ 'ਚ ਮਦਦਗਾਰ ਹੁੰਦਾ ਹੈ।
2. ਬ੍ਰੋਕਲੀ
ਬ੍ਰੋਕਲੀ ਕਾਫੀ ਫਾਇਦੇਮੰਦ ਸਬਜ਼ੀ ਹੈ। ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੇਂਟ ਅਤੇ ਫਾਇਟੋਕੈਮੀਕਲਸ ਮੋਜੂਦ ਹੁੰਦੇ ਹਨ ਜੋ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ।
3. ਅੰਜੀਰ 
ਅਨੀਮੀਆ 'ਚ ਅੰਜੀਰ ਦੀ ਵਰਤੋ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਅੰਜੀਰ 'ਚ ਵਿਟਾਮਿਨ ਬੀ 12 ਕੈਲਸ਼ੀਅਮ, ਆਇਰਨ ,ਫਾਸਫੋਰਸ, ਪੋਟਾਸ਼ੀਅਮ ਵਰਗੇ ਤੱਤ ਹੁੰਦੇ ਹਨ। ਜੋ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
4. ਅੰਗੂਰ 
ਅੰਗੂਰ ਖਾਣ 'ਚ ਤਾਂ ਸੁਆਦ ਹੁੰਦੇ ਹਨ ਨਾਲ ਹੀ ਅੰਗੂਰ 'ਚ ਵਿਟਾਮਿਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ 'ਚ ਹੁੰਦੇ ਹਨ। ਅੰਗੂਰ 'ਚ ਜ਼ਿਆਦਾ ਆਇਰਨ ਹੁੰਦਾ ਹੈ ਜੋ ਸਰੀਰ 'ਚ ਹੀਮੋਗਲੋਬਿਨ ਵਧਾਉਣ 'ਚ ਸਹਾਈ ਹੁੰਦਾ ਹੈ।
5. ਪਾਲਕ 
ਪਾਲਕ ਨੂੰ ਪੋਸ਼ਟਿਕ ਪੱਤੇਦਾਰ ਸਬਜ਼ੀ 'ਚ ਸ਼ਾਮਲ ਕੀਤਾ ਜਾਂਦਾ ਹੈ ਪਾਲਕ 'ਚ ਵਿਟਾਮਿਨ ਏ , ਬੀ 9 ਸੀ ਆਇਰਨ ਅਤੇ ਕੈਰੋਟੀਨ ਮੋਜੂਦ ਹੁੰਦੇ ਹਨ। ਜੋ ਅਨੀਮੀਆਂ ਨਾਲ ਲੜਣ 'ਚ ਸਾਡੀ ਮਦਦ ਕਰਦੇ ਹਨ।


Related News