ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸ ਰੱਖਣ ਲਈ ਵਰਤੋ ਇਹ ਨੁਸਖ਼ੇ, ਭਾਰ ਵਧਣ ਦਾ ਨਹੀਂ ਰਹੇਗਾ ਡਰ
Wednesday, Nov 08, 2023 - 01:49 PM (IST)

ਜਲੰਧਰ (ਬਿਊਰੋ)– ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੀਵਾਲੀ ਜਲਦੀ ਆ ਰਹੀ ਹੈ। ਦੀਵਾਲੀ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਪਰਿਵਾਰ ਤੇ ਦੋਸਤਾਂ ਨਾਲ ਪਾਰਟੀ ਕਰਦੇ ਹਨ ਤੇ ਇਕ-ਦੂਜੇ ਦੇ ਘਰ ਵੀ ਜਾਂਦੇ ਹਨ। ਇਸ ਮੌਸਮ ’ਚ ਤੇਲ ਵਾਲੀਆਂ ਚੀਜ਼ਾਂ ਦਾ ਸੇਵਨ, ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਤੇ ਬਹੁਤ ਜ਼ਿਆਦਾ ਮਿਠਾਈਆਂ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਭਾਰ ਵਧਣ ਨਾਲ ਪਾਚਨ ਕਿਰਿਆ ਵੀ ਖ਼ਰਾਬ ਹੋ ਜਾਂਦੀ ਹੈ। ਜ਼ਿਆਦਾ ਤੇਲ ਵਾਲਾ ਭੋਜਨ ਖਾਣ ਨਾਲ ਢਿੱਡ ’ਚ ਗੈਸ, ਬਦਹਜ਼ਮੀ ਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ।
ਅਜਿਹੇ ’ਚ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਰੀਰ ਨੂੰ ਡੀਟਾਕਸੀਫਾਈ ਕਰਨਾ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਭਾਰ ਨੂੰ ਕੰਟਰੋਲ ਕਰਨ ’ਚ ਮਦਦ ਮਿਲ ਸਕੇ। ਨਾਲ ਹੀ ਸਰੀਰ ਨੂੰ ਡੀਟਾਕਸ ਕਰਨ ਨਾਲ ਢਿੱਡ ਵੀ ਸਿਹਤਮੰਦ ਰਹੇਗਾ ਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਵੀ ਘੱਟ ਹੋਣਗੀਆਂ। ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸੀਫਾਈ ਕਰਨ ਲਈ ਕੁਝ ਘਰੇਲੂ ਨੁਸਖ਼ੇ ਅਪਣਾਏ ਜਾ ਸਕਦੇ ਹਨ। ਇਹ ਨੁਸਖ਼ੇ ਸਰੀਰ ਨੂੰ ਡੀਟਾਕਸੀਫਾਈ ਕਰਨ ਦੇ ਨਾਲ-ਨਾਲ ਭਾਰ ਨੂੰ ਵੀ ਕੰਟਰੋਲ ਕਰਨ ’ਚ ਮਦਦ ਕਰਨਗੇ। ਆਓ ਜਾਣਦੇ ਹਾਂ ਇਨ੍ਹਾਂ ਨੁਸਖ਼ਿਆਂ ਬਾਰੇ–
ਹਾਈਡ੍ਰੇਟਿਡ ਰਹੋ
ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਲਈ ਹਾਈਡ੍ਰੇਟਿਡ ਰਹਿਣਾ ਬਹੁਤ ਜ਼ਰੂਰੀ ਹੈ। ਦਿਨ ਭਰ 8 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਪਾਣੀ ਦੇ ਨਾਲ ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ ਜਾਂ ਕਿਸੇ ਵੀ ਡੀਟਾਕਸ ਡਰਿੰਕ ਦਾ ਸੇਵਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਨਾ ਸਿਰਫ਼ ਲੀਵਰ ਨੂੰ ਡੀਟਾਕਸੀਫਾਈ ਕੀਤਾ ਜਾਵੇਗਾ, ਸਗੋਂ ਬੀਮਾਰੀਆਂ ਵੀ ਘੱਟ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ : ਚਾਹ ਪੀਣ ਦਾ ਸਹੀ ਸਮਾਂ ਕੀ ਹੈ? ਜਾਣੋ ਕਿਸ ਸਮੇਂ ਚਾਹ ਪੀਣ ਨਾਲ ਹੁੰਦੇ ਨੇ ਫ਼ਾਇਦੇ ਤੇ ਨੁਕਸਾਨ
ਫ਼ਲ ਤੇ ਸਬਜ਼ੀਆਂ ਖਾਓ
ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸ ਕਰਨ ਲਈ ਫ਼ਲਾਂ ਤੇ ਸਬਜ਼ੀਆਂ ਦਾ ਸੇਵਨ ਕਰੋ। ਇਸ ਦੇ ਨਾਲ ਹੀ ਸਾਬਤ ਅਨਾਜ, ਮੀਟ, ਨਟਸ ਤੇ ਪ੍ਰੋਟੀਨ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਇਨ੍ਹਾਂ ਭੋਜਨਾਂ ’ਚ ਪੌਸ਼ਟਿਕ ਤੱਤ ਤੇ ਫਾਈਬਰ ਹੁੰਦੇ ਹਨ, ਜੋ ਕੁਦਰਤੀ ਤੌਰ ’ਤੇ ਸਰੀਰ ਨੂੰ ਡੀਟਾਕਸੀਫਾਈ ਕਰਦੇ ਹਨ। ਇਹ ਭੋਜਨ ਨੂੰ ਪਚਾਉਣ ਤੇ ਸਰੀਰ ਨੂੰ ਡੀਟਾਕਸੀਫਾਈ ਕਰਨ ’ਚ ਮਦਦ ਕਰਦੇ ਹਨ।
ਕਸਰਤ ਕਰੋ
ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸੀਫਾਈ ਕਰਨ ਲਈ ਸਿਹਤਮੰਦ ਖੁਰਾਕ ਦੇ ਨਾਲ-ਨਾਲ ਕਸਰਤ ਵੀ ਜ਼ਰੂਰੀ ਹੈ। ਹਰ ਰੋਜ਼ 30 ਮਿੰਟ ਕਸਰਤ ਕਰਨ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਸਰੀਰ ਨੂੰ ਊਰਜਾ ਮਿਲੇਗੀ ਤੇ ਤਣਾਅ ਘੱਟ ਹੋਵੇਗਾ।
ਪ੍ਰੋਸੈਸਡ ਫੂਡ ਦਾ ਸੇਵਨ ਨਾ ਕਰੋ
ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸ ਕਰਨ ਲਈ ਪ੍ਰੋਸੈਸਡ ਫੂਡ ਦਾ ਸੇਵਨ ਨਾ ਕਰੋ। ਪ੍ਰੋਸੈਸਡ ਫੂਡ ਸਰੀਰ ’ਚ ਸੋਜ ਵਧਾਉਂਦੇ ਹਨ ਤੇ ਬਲੱਡ ਸ਼ੂਗਰ ਨੂੰ ਵੀ ਵਧਾਉਂਦੇ ਹਨ। ਅਜਿਹੇ ’ਚ ਇਨ੍ਹਾਂ ਭੋਜਨਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ। ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸ ਕਰਨ ਲਈ ਪ੍ਰੋਸੈਸਡ ਫੂਡ ਦਾ ਸੇਵਨ ਬੰਦ ਕਰਨ ਨਾਲ ਸਰੀਰ ਸਿਹਤਮੰਦ ਰਹੇਗਾ।
ਪ੍ਰੋਬਾਇਓਟਿਕਸ ਦਾ ਸੇਵਨ ਕਰੋ
ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸ ਕਰਨ ਲਈ ਪ੍ਰੋਬਾਇਓਟਿਕਸ ਨਾਲ ਭਰਪੂਰ ਭੋਜਨ ਜਿਵੇਂ ਕਿ ਦਹੀਂ, ਲੱਸੀ, ਕਾਂਜੀ ਦੇ ਨਾਲ ਓਟਸ, ਸੇਬ, ਕੇਲੇ, ਪਿਆਜ਼ ਤੇ ਲਸਣ ਦਾ ਸੇਵਨ ਕਰੋ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਢਿੱਡ ’ਚ ਸੋਜ ਤੇ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸੀਫਾਈ ਕਰਨ ਲਈ ਇਨ੍ਹਾਂ ਨੁਸਖ਼ਿਆਂ ਦਾ ਪਾਲਣ ਕੀਤਾ ਜਾ ਸਕਦਾ ਹੈ। ਹਾਲਾਂਕਿ ਜੇਕਰ ਤੁਹਾਨੂੰ ਕੋਈ ਬੀਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਨ੍ਹਾਂ ਨੁਸਖ਼ਿਆਂ ਦੀ ਪਾਲਣਾ ਕਰੋ।