ਹਾਈ ਯੂਰਿਕ ਐਸਿਡ ਬਣਦੈ ਜੋੜਾਂ ਤੇ ਦਿਲ ਦੇ ਰੋਗਾਂ ਦਾ ਮੁੱਖ ਕਾਰਨ, ਬਚਣ ਲਈ ਖੁਰਾਕ ''ਚ ਸ਼ਾਮਲ ਕਰੋ ਇਹ ਖਾਧ ਪਦਾਰਥ
Sunday, Jan 01, 2023 - 06:44 PM (IST)
ਨਵੀਂ ਦਿੱਲੀ (ਬਿਊਰੋ)- ਵਰਤਮਾਨ ਸਮੇਂ 'ਚ ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਖਰਾਬ ਜੀਵਨ ਸ਼ੈਲੀ ਕਾਰਨ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵਧਣਾ ਕੋਈ ਬੀਮਾਰੀ ਨਹੀਂ ਹੈ, ਸਗੋਂ ਇਹ ਇੱਕ ਤਰ੍ਹਾਂ ਦਾ ਹਾਰਮੋਨਲ ਅਸੰਤੁਲਨ ਹੈ। ਕਈ ਅਜਿਹੇ ਖਾਧ ਪਦਾਰਥ ਹਨ ਜਿਨ੍ਹਾਂ ਦੇ ਸੇਵਨ ਨਾਲ ਸਰੀਰ ਵਿਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ, ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਯੂਰਿਕ ਐਸਿਡ ਵਧਣ ਨਾਲ ਤੁਹਾਡਾ ਖੂਨ ਤੇਜ਼ਾਬੀ ਬਣ ਜਾਂਦਾ ਹੈ ਅਤੇ ਇਸ ਕਾਰਨ ਕਈ ਹੋਰ ਸਿਹਤ ਸਬੰਧੀ ਜੋਖਮ ਵੀ ਕਾਫ਼ੀ ਜ਼ਿਆਦਾ ਵਧ ਜਾਂਦੇ ਹਨ ਜਿਵੇਂ ਕਿ ਕਿਡਨੀ, ਹੱਡੀਆਂ ਨਾਲ ਸਬੰਧਤ ਸਮੱਸਿਆਵਾਂ, ਜੋੜਾਂ ਦਾ ਦਰਦ, ਦਿਲ ਨਾਲ ਨਾਲ ਸਬੰਧਤ ਸਮੱਸਿਆਵਾਂ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਫੈਟੀ ਲਿਵਰ। ਪਰ ਕੁਝ ਅਜਿਹੇ ਭੋਜਨ ਹਨ ਜਿਨ੍ਹਾਂ ਦੀ ਵਰਤੋਂ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਹ 5 ਖਾਧ ਪਦਾਰਥਾਂ ਨਾਲ ਯੂਰਿਕ ਐਸਿਡ ਹੁੰਦੈ ਕੰਟਰੋਲ
ਅਜਵਾਇਨ
ਅਜਵਾਇਨ ਅਤੇ ਅਜਵਾਇਨ ਦਾ ਪਾਣੀ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਯੂਰਿਕ ਐਸਿਡ ਵਧ ਗਿਆ ਹੈ, ਤਾਂ ਉਸ ਨੂੰ ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਢਿੱਡ ਜਾਂ ਭੋਜਨ ਕਰਨ ਤੋਂ ਅੱਧੇ ਘੰਟੇ ਬਾਅਦ ਇੱਕ ਗਲਾਸ ਅਜਵਾਇਨ ਦਾ ਪਾਣੀ ਪੀਣਾ ਚਾਹੀਦਾ ਹੈ।
ਹਲਦੀ
ਹਲਦੀ ਵਿੱਚ ਐਂਟੀਆਕਸੀਡੈਂਟ, ਕਰਕਿਊਮਿਨ ਅਤੇ ਪੋਲੀਫੇਨੋਲ ਹੁੰਦੇ ਹਨ। ਇਸ ਦੇ ਨਾਲ ਹੀ ਇਸ ਦੇ ਐਂਟੀ-ਇੰਫਲੇਮੇਟਰੀ ਅਤੇ ਐਂਟੀਬਾਇਓਟਿਕ ਗੁਣ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ 'ਚ ਵੀ ਮਦਦ ਕਰਦੀ ਹੈ।
ਇਹ ਵੀ ਪੜ੍ਹੋ : ਸਿਹਤ ਲਈ ਵਰਦਾਨ ਹੈ ਕਸ਼ਮੀਰੀ ਕੇਸਰ, ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ ਦਿਵਾਉਂਦੈ ਨਿਜ਼ਾਤ
ਬੇਰੀਜ਼
ਬੇਰੀਜ਼ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਹ ਸਰੀਰ ਵਿੱਚ ਵੱਧ ਰਹੀ ਯੂਰਿਕ ਐਸਿਡ ਦੀ ਮਾਤਰਾ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇਸ 'ਚ ਮੌਜੂਦ ਗੁਣ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰ ਸਕਦੇ ਹਨ।
ਬਰੋਕਲੀ
ਬਰੋਕਲੀ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਸੰਤੁਲਿਤ ਕਰਨ ਅਤੇ ਸੋਜ ਨੂੰ ਘਟਾਉਣ ਲਈ ਜਾਣੀ ਜਾਂਦੀ ਹੈ। ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਜੋ ਯੂਰਿਕ ਐਸਿਡ ਦੀ ਵਧਦੀ ਮਾਤਰਾ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ।
ਗ੍ਰੀਨ ਟੀ
ਗ੍ਰੀਨ ਟੀ ਦਾ ਸੇਵਨ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਖੂਨ 'ਚ ਯੂਰਿਕ ਐਸਿਡ ਨੂੰ ਵਧਣ ਤੋਂ ਰੋਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।