‘ਤੁਲਸੀ’ ਸਣੇ ਇਹ ਘਰੇਲੂ ਨੁਸਖੇ ਦਿਵਾਉਣਗੇ ਤੁਹਾਨੂੰ ਟਾਇਫਾਈਡ ਤੋਂ ਨਿਜਾਤ

09/02/2019 5:28:35 PM

ਜਲੰਧਰ— ਬਦਲਦੇ ਮੌਸਮ ’ਚ ਕਈ ਵਾਰ ਬੀਮਾਰੀਆਂ ਤੁਹਾਨੂੰ ਜਕੜ ਲੈਂਦੀਆਂ ਹਨ। ਇਨ੍ਹਾਂ ’ਚੋਂ ਟਾਇਫਾਈਡ ਬੁਖਾਰ ਦੀ ਸਮੱਸਿਆ ਹੋਣਾ ਆਮ ਗੱਲ ਹੈ। ਬਲੱਡ ’ਚ ਬੈਕਟੀਰੀਆ ਸ਼ਾਮਲ ਹੋਣ ਕਰਕੇ ਟਾਇਫਾਈਡ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਟਾਇਫਾਈਡ ਬੁਖਾਰ ਕਦੇ ਤੇਜ਼ ਅਤੇ ਕਦੇ ਘੱਟ ਹੋਣ ਲੱਗ ਜਾਂਦਾ ਹੈ। ਇਹ ਬੁਖਾਰ ਹੋਣ ਦੇ ਕਾਰਨ ਭੁੱਖ ਵੀ ਘੱਟ ਲੱਗਦੀ ਹੈ, ਸਰੀਰ ਟੁੱਟਦਾ ਹੈ ਅਤੇ ਪਿਆਸ ਵੀ ਬਹੁਤ ਹੀ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਪੇਟ ’ਚ ਦਰਦ ਰਹਿਣਾ, ਭਾਰੀਪਣ ਅਤੇ ਕਦੇ-ਕਦੇ ਸਿਰ ’ਚ ਦਰਦ ਹੋਣ ਲੱਗ ਜਾਂਦਾ ਹੈ। ਟਾਇਫਾਈਡ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਟਾਇਫਾਈਡ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari
ਸੇਬ ਦਾ ਸਿਰਕਾ 
ਟਾਇਫਾਈਡ ਤੋਂ ਛੁਟਕਾਰਾ ਦਿਵਾਉਣ ਲਈ ਸੇਬ ਦਾ ਸਿਰਕਾ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਟਾਇਫਾਈਡ ਬੁਖਾਰ ਹੋਣ ’ਤੇ ਸੇਬ ਦੇ ਸਿਰਕੇ ’ਚ ਤੁਸੀਂ ਇਕ ਚਮਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਸੇਬ ਦੇ ਸਿਰਕੇ ’ਚ ਮੌਜੂਦ ਮਿਨਰਲਸ ਨਾ ਤੁਹਾਨੂੰ ਬੁਖਾਰ ਤੋਂ ਨਿਜਾਤ ਦਿਵਾਉਂਦੇ ਹਨ ਸਗੋਂ ਸਿਹਤਮੰਦ ਵੀ ਰੱਖਦੇ ਹਨ। 

PunjabKesari
ਤੁਲਸੀ ਦਾ ਕਰੋ ਸੇਵਨ 
ਆਯੁਰਵੈਦਿਕ ਗੁਣ ਹੋਣ ਦੇ ਨਾਲ-ਨਾਲ ਐਂਟੀਬਾਓਟਿਕ ਅਤੇ ਐਂਟੀ ਬੈਕਟੀਰੀਆ ਗੁਣਾਂ ਨਾਲ ਭਰਪੂਰ ਤੁਲਸੀ ਦਾ ਸੇਵਨ ਤੁਹਾਨੂੰ ਟਾਇਫਾਈਡ ਤੋਂ ਨਿਜਾਤ ਦਿਵਾਏਗਾ। 2 ਗਿਲਾਸ ਪਾਣੀ ’ਚ ਕੁਝ ਤੁਲਸੀ ਦੀਆਂ ਪੱਤੀਆਂ ਮਿਲਾ ਲਵੋ। ਫਿਰ ਉਸ ’ਚ ਅਦਰਕ ਅਤੇ ਲੌਂਗ ਮਿਲਾ ਕੇ ਉਬਾਲ ਲਵੋ। ਫਿਰ ਦਿਨ ’ਚ ਦੋ ਘੰਟੇ ਬਾਅਦ ਇਸ ਪਾਣੀ ਦੀ ਵਰਤੋਂ ਕਰੋ। ਅਜਿਹਾ ਕਰਨ ਦੇ ਨਾਲ ਟਾਇਫਾਈਡ ਦੀ ਸਮੱਸਿਆ ਤੋਂ ਨਿਜਾਤ ਮਿਲਦਾ ਹੈ। 

PunjabKesari
ਲਸਣ ਦੀ ਕਰੋ ਵਰਤੋਂ 
ਟਾਇਫਾਈਡ ਹੋਣ ’ਤੇ ਤੁਸੀਂ ਲਸਣ ਦੀ ਵੀ ਵਰਤੋਂ ਕਰ ਸਕਦੇ ਹੋ। ਐਂਟੀਬਾਓਟਿਕ ਗੁਣਾਂ ਨਾਲ ਭਰਪੂਰ ਲਸਣ ਟਾਇਫਾਈਡ ਦੇ ਬੈਕਟੀਰੀਆ ਨੂੰ ਖਤਮ ਕਰਕੇ ਤੁਹਾਨੂੰ ਇਸ ਬੁਖਾਰ ਤੋਂ ਨਿਜਾਤ ਦਿਵਾਉਂਦਾ ਹੈ। 

PunjabKesari
ਨਿੰਮ ਦਾ ਇੰਝ ਕਰੋ ਸੇਵਨ 
ਨਿੰਮ ਦੀਆਂ ਪੱਤੀਆਂ ਨੂੰ ਚਬਾਓ ਜਾਂ ਫਿਰ ਨਿੰਮ ਦੀਆਂ ਪੱਤੀਆਂ ਨੂੰ ਪਾਣੀ ’ਚ ਉਬਾਲ ਕੇ ਉਸ ਪਾਣੀ ਨਾਲ ਨਹਾਓ। ਅਜਿਹਾ ਕਰਨ ਦੇ ਨਾਲ ਬੁਖਾਰ ਤੋਂ ਨਿਜਾਤ ਮਿਲੇਗਾ। 

PunjabKesari
ਸਰੋਂ ਦੇ ਤੇਲ ਦੀ ਇੰਝ ਕਰੋ ਮਾਲਿਸ਼ 
ਟਾਇਫਾਈਡ ਹੋਣ ’ਤੇ ਤੁਸੀਂ ਸਰੋਂ ਦੇ ਤੇਲ ਦੀ ਵੀ ਮਾਲਿਸ਼ ਕਰ ਸਕਦੇ ਹੋ। ਸਰੋਂ ਦੇ ਤੇਲ ’ਚ ਲਸਣ ਦੀਆਂ ਕੁਝ ਤੁਰੀਆਂ ਮਿਲਾ ਕੇ ਫਿਰ ਤਲੀਆਂ ਦੀ ਮਾਲਿਸ਼ ਕਰੋ। ਅਜਿਹਾ ਕਰਨ ਦੇ ਨਾਲ ਬੁਖਾਰ ਤੋਂ ਨਿਜਾਤ ਮਿਲੇਗਾ। 


shivani attri

Content Editor

Related News