ਹਲਦੀ ਵਾਲਾ ਦੁੱਧ ਹੈ ਸਿਹਤ ਲਈ ਵਰਦਾਨ, ਕੈਂਸਰ, ਹੱਡੀਆਂ ਤੇ ਗਠੀਆ ਦੇ ਰੋਗਾਂ ਖ਼ਿਲਾਫ਼ ਸਰੀਰ ਦੀ ਕਰਦਾ ਹੈ ਰੱਖਿਆ

Sunday, Dec 25, 2022 - 05:31 PM (IST)

ਨਵੀਂ ਦਿੱਲੀ (ਬਿਊਰੋ)- ਹਲਦੀ ਤੇ ਦੁੱਧ ਅਜਿਹੇ ਖਾਧ ਪਦਾਰਥ ਹਨ ਜੋ ਕਿ ਹਰ ਆਮ ਤੇ ਖਾਸ ਇਨਸਾਨ ਦੀ ਰਸੋਈ 'ਚ ਅਸਾਨੀ ਨਾਲ ਮਿਲ ਜਾਂਦੇ ਹਨ। ਹਲਦੀ ਤੇ ਦੁੱਧ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ। ਪਰ ਜੇਕਰ ਇਨ੍ਹਾਂ ਨੂੰ ਇਕੱਠਾ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਇਨ੍ਹਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਹਲਦੀ ਵਾਲਾ ਦੁੱਧ ਪੀਣਾ ਨਾ ਸਿਰਫ ਦਰਦ ਤੋਂ ਸਗੋਂ ਕਈ ਗੰਭੀਰ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਇੱਕ ਗਿਲਾਸ ਦੁੱਧ ਵਿੱਚ 2 ਚੁਟਕੀਆਂ ਹਲਦੀ ਮਿਲਾਕੇ ਦਿਨ ਚ 1 ਵਾਰ ਦੁਪਹਿਰੇ ਜਾਂ ਰਾਤ ਨੂੰ ਜ਼ਰੂਰ ਪੀਣਾ ਚਾਹੀਦਾ ਹੈ, ਇਸ ਨਾਲ ਫਾਇਦਾ ਹੋਵੇਗਾ। 

ਹਲਦੀ ਵਾਲਾ ਦੁੱਧ ਪੀਣ ਦੇ ਫਾਇਦੇ 

1. ਕੈਂਸਰ ਨੂੰ ਰੋਕੇ ਤੇ ਕੀਮੋਥਰੈਪੀ ਦੇ ਪ੍ਰਭਾਵ ਨੂੰ ਕਰੇ ਘੱਟ 

PunjabKesari
ਇਕ ਸੋਧ ਮੁਤਾਬਕ ਹਲਦੀ 'ਚ ਮੌਜ਼ੂਦ ਤੱਤ ਕੈਂਸਰ ਕੋਸ਼ਿਕਾਵਾਂ 'ਚੋਂ ਡੀ. ਐੱਨ. ਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕੈਂਸਰ ਦੇ ਇਲਾਜ ਦੌਰਾਨ  ਕੀਮੋਥਰੈਪੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ।

2. ਹੱਡੀਆਂ ਬਣਾਏ ਮਜ਼ਬੂਤ

ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਲੋੜੀਦੀ ਮਾਤਰਾ 'ਚ ਕੈਲਸ਼ੀਅਮ ਮਿਲਦਾ ਹੈ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

3. ਗਠੀਏ ਨੂੰ ਕਰੇ ਦੂਰ

PunjabKesari
ਹਲਦੀ ਵਾਲੇ ਦੁੱਧ ਨੂੰ ਗਠੀਏ ਨਾਲ ਹੋਣ ਵਾਲੀ ਸੋਜ ਨੂੰ ਦੂਰ ਕੀਤਾ ਜਾਂਦਾ ਹੈ। ਇਹ ਜੋੜਾਂ ਅਤੇ ਮਾਸ ਪੇਸ਼ੀਆਂ ਨੂੰ ਲਚੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਨ 'ਚ ਵੀ ਸਹਾਇਕ ਹੰਦਾ ਹੈ।

4. ਬਲੱਡ ਸਰਕੂਲੇਸ਼ਨ ਰੱਖੇ ਠੀਕ 

ਆਯੁਰਵੇਦ ਮੁਤਾਬਕ, ਹਲਦੀ ਨੂੰ ਬਲੱਡ ਪਿਊਯੋਫਾਇਰ ਮੰਨਿਆ ਗਿਆ ਹੈ। ਇਹ ਸਰੀਰ 'ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ ਕਰਦਾ ਹੈ।

ਇਹ ਵੀ ਪੜ੍ਹੋ : ਪਾਚਨ ਕਿਰਿਆ ਨੂੰ ਮਜ਼ਬੂਤ ਕਰਨ 'ਚ ਕਾਰਗਰ ਨੇ ਇਹ 5 ਸੁਪਰ ਫੂਡ, ਪੇਟ ਦੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

5. ਸਰੀਰ ਨੂੰ ਬਣਾਵੇ ਸਡੋਲ 

ਰੋਜ਼ਾਨਾ ਇਕ ਗਿਲਾਸ ਦੁੱਧ 'ਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸਰੀਰ ਸਡੋਲ ਹੁੰਦਾ ਹੈ। ਕੋਸੇ ਦੁੱਧ ਨਾਲ ਹਲਦੀ ਦੇ ਸੇਵਨ ਨਾਲ ਸਰੀਰ 'ਚ ਇਕੱਠਾ ਹੋਇਆ ਮੋਟਾਪਾ ਘੱਟਦਾ ਹੈ। ਇਸ ਕਈ ਤੱਤ ਹੁੰਦੇ ਹਨ, ਜੋ ਸਰੀਰ ਦਾ ਵਜ਼ਨ ਘੱਟ ਕਰਨ ਲਈ ਮਦਦ ਕਰਦੇ ਹਨ।

6. ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ

PunjabKesari
ਹਲਦੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਦੇ ਨਾਲ ਸਰੀਰ ਵਿਚ ਇੰਫੈਕਸ਼ਨ ਅਤੇ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਹੁੰਦਾ ਹੈ।

ਉਹ ਲੋਕ ਜਿਨ੍ਹਾਂ ਨੂੰ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ-

1. ਜੇਕਰ ਤੁਹਾਨੂੰ ਕੋਈ ਪਿੱਤੇ ਦੀ ਸਮੱਸਿਆ ਜਿਵੇਂ ਪੱਥਰੀ, ਪਿੱਤ ਰਸ ਘੱਟ ਬਣਦਾ ਹੈ ਤਾਂ ਕਦੇ ਵੀ ਹਲਦੀ ਵਾਲਾ ਦੁੱਧ ਨਾ ਪੀਓ। ਇਸ ਨਾਲ ਇਹ ਸਮੱਸਿਆ ਵਧ ਜਾਂਦੀ ਹੈ। ਹਲਦੀ ਵਾਲਾ ਦੁੱਧ ਉਨ੍ਹਾਂ ਲੋਕਾਂ ਨੂੰ ਵੀ ਨਹੀਂ ਪੀਣਾ ਚਾਹੀਦਾ। ਜੋ ਖੂਨ ਪਤਲਾ ਕਰਨ ਵਾਲੀ ਦਵਾਈ ਲੈ ਰਹੇ ਹਨ । ਬਹੁਤ ਸਾਰੇ ਲੋਕ ਬਲੱਡ ਕਲੋਂਟਿੰਗ ਨੂੰ ਰੋਕਣ ਲਈ ਇਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ । ਕਿਉਂਕਿ ਹਲਦੀ ਵਾਲੇ ਦੁੱਧ ਵਿੱਚ ਖ਼ੂਨ ਪਤਲਾ ਕਰਨ ਦੇ ਗੁਣ ਹੁੰਦੇ ਹਨ । 

2. ਇਸ ਨਾਲ ਪੇਟ ਵਿਚ ਅਲਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਬਵਾਸੀਰ ਅਤੇ ਖੂਨ ਆਉਣ ਦੀ ਸਮੱਸਿਆ ਹੈ ਅਤੇ ਜਿੰਨ੍ਹਾਂ ਲੋਕਾਂ ਦੇ ਨੱਕ ਵਿੱਚੋਂ ਖ਼ੂਨ ਆਉਂਦਾ ਹੈ। ਉਹ ਕਦੀ ਵੀ ਹਲਦੀ ਵਾਲੇ ਦੁੱਧ ਦਾ ਸੇਵਨ ਨਾ ਕਰਨ। ਕਿਉਂਕਿ ਹਲਦੀ ਵਾਲੇ ਦੁੱਧ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨਾਲ ਬਲੀਡਿੰਗ ਵਧ ਜਾਂਦੀ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News