ਸਰਦੀਆਂ ''ਚ ਗਲੇ ਦਾ ਦਰਦ ਹੋ ਸਕਦਾ ਹੈ ਟੌਂਸਿਲ, ਜਾਣੋ ਇਸ ਬੀਮਾਰੀ ਦੇ ਲੱਛਣ ਤੇ ਇਲਾਜ
Monday, Dec 21, 2020 - 12:51 PM (IST)
ਨਵੀਂ ਦਿੱਲੀ (ਬਿਊਰੋ): ਸਰਦੀਆਂ ਵਿਚ ਠੰਡੀ ਹਵਾ ਦਾ ਸਿੱਧਾ ਅਸਰ ਗਲੇ 'ਤੇ ਹੁੰਦਾ ਹੈ। ਇਸ ਕਾਰਨ ਗਲੇ ਵਿਚ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ। ਉਂਝ ਤਾਂ ਦਰਦ ਹੋਣਾ ਇਕ ਆਮ ਗੱਲ ਹੈ ਪਰ ਸਰਦੀਆਂ ਵਿਚ ਗਲੇ ਨਾਲ ਜੁੜੀ ਸਮੱਸਿਆ ਹੋਣ ਦੇ ਪਿੱਛੇ ਦਾ ਕਾਰਨ ਟੌਂਸਿਲ ਵੀ ਹੋ ਸਕਦਾ ਹੈ। ਇਹ ਬੀਮਾਰੀ ਇਨਫੈਕਸ਼ਨ, ਵਾਇਰਲ ਆਦਿ ਦੇ ਕਾਰਨ ਹੋ ਸਕਦੀ ਹੈ। ਇਸ ਦੇ ਕਾਰਨ ਗਲੇ ਵਿਚ ਦਰਦ, ਜਲਨ, ਖਾਰਸ਼ ਤੇ ਸੋਜ਼ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਠੰਡੀਆਂ ਤੇ ਮਸਾਲੇਦਾਰ ਚੀਜ਼ਾਂ ਖਾਣਾ ਮੰਨਿਆ ਜਾਂਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਟੌਂਸਿਲ ਦੀ ਬੀਮਾਰੀ ਦੇ ਲੱਛਣ, ਦੇਸੀ ਉਪਾਅ ਅਤੇ ਪਰਹੇਜ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ।
ਟੌਂਸਿਲ
ਇਹ ਸਰੀਰ ਦਾ ਹੀ ਇਕ ਹਿੱਸਾ ਹੈ, ਜੋ ਗਲੇ ਦੇ ਦੋਹੀਂ ਪਾਸੀਂ ਹੁੰਦਾ ਹੈ। ਇਹ ਸਰੀਰ ਨੂੰ ਬਾਹਰੀ ਇਨਫੈਕਸ਼ਨ ਅਤੇ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ ਪਰ ਬੈਕਟੀਰੀਆ ਦੇ ਸੰਪਰਕ ਵਿਚ ਆਉਣ ਨਾਲ ਗਲੇ ਵਿਚ ਦਰਦ, ਸੋਜ ਆਦਿ ਦੀ ਸ਼ਿਕਾਇਤ ਹੋਣ ਲੱਗਦੀ ਹੈ।
ਟੌਂਸਿਲ ਦੇ ਲੱਛਣ
- ਇਸ ਕਾਰਨ ਗਲੇ ਵਿਚ ਨਾਸਹਿਣਯੋਗ ਦਰਦ ਮਹਿਸੂਸ ਹੁੰਦਾ ਹੈ।
- ਜਬਾੜਿਆਂ ਦੇ ਹੇਠਲੇ ਹਿੱਸੇ ਵਿਚ ਵੀ ਦਰਦ ਅਤੇ ਸੋਜ ਦੀ ਸ਼ਿਕਾਇਤ ਹੋਣ ਲੱਗਦੀ ਹੈ।
- ਕੰਨ ਦੇ ਹੇਠਲੇ ਹਿੱਸੇ ਵਿਚ ਵੀ ਦਰਦ ਮਹਿਸੂਸ ਹੁੰਦਾ ਹੈ।
- ਖਾਨਾ ਨਿਗਲਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
- ਦਰਦ ਦੇ ਕਾਰਨ ਵਿਅਕਤੀ ਦੇ ਸੁਭਾਅ ਵਿਚ ਵੀ ਚਿੜਚਿੜਾਪਨ ਆ ਜਾਂਦਾ ਹੈ।
- ਗਲੇ ਵਿਚ ਦਰਦ ਦੇ ਨਾਲ ਖਾਰਸ, ਜਲਨ ਅਤੇ ਸੋਜ਼ ਦੀ ਸਮੱਸਿਆ ਹੋ ਸਕਦੀ ਹੈ।
- ਸਰੀਰ ਵਿਚ ਥਕਾਵਟ, ਕਮਜ਼ੋਰੀ ਹੋਣ ਲੱਗਦੀ ਹੈ।
- ਖਾਸਤੌਰ 'ਤੇ ਛੋਟੇ ਬੱਚਿਆਂ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ।
ਘਰੇਲੂ ਉਪਾਅ
- ਇਕ ਗਿਲਾਸ ਦੁੱਧ ਵਿਚ 4-5 ਤੁਲਸੀ ਦੇ ਪੱਤੇ ਪਾ ਕੇ ਉਬਾਲੋ। ਫਿਰ ਦੁੱਧ ਨੂੰ ਹਲਕਾ ਗਰਮ ਹੋਣ 'ਤੇ ਅੱਧਾ ਚਮਚ ਸ਼ਹਿਦ ਮਿਲਾਓ। ਸੌਣ ਤੋਂ ਪਹਿਲਾਂ ਇਸ ਨੂੰ ਲੈਣ ਨਾਲ ਫਾਇਦਾ ਹੋਵੇਗਾ।
- ਇਕ ਗਿਲਾਸ ਕੋਸੇ ਪਾਣੀ ਵਿਚ ਇਕ ਛੋਟਾ ਚਮਚ ਨਮਕ ਮਿਲਾ ਕੇ ਉਸ ਨਾਲ ਸਵੇਰੇ-ਸ਼ਾਮ ਗਰਾਰੇ ਕਰੋ।
- ਪਾਣੀ ਵਿਚ ਅਦਰਕ ਨੂੰ ਉਬਾਲੋ। ਤਿਆਰ ਮਿਸ਼ਰਨ ਨਾਲ ਸਵੇਰੇ-ਸ਼ਾਮ ਗਰਾਰੇ ਕਰਨਾ ਫਾਇਦੇਮੰਦ ਰਹੇਗਾ।
- ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਆਰਾਮ ਮਿਲਦਾ ਹੈ।
- ਇਕ ਗਿਲਾਸ ਪਾਣੀ ਵਿਚ ਇਕ ਛੋਟਾ ਚਮਚ ਫਿਟਕਰੀ ਪਾਊਡਰ ਪਾ ਕੇ ਉਬਾਲੋ। ਤਿਆਰ ਪਾਣੀ ਨਾਲ ਗਰਾਰੇ ਕਰੋ।
ਇਹਨਾਂ ਚੀਜ਼ਾਂ ਤੋਂ ਕਰੋ ਪਰਹੇਜ
- ਬਾਹਰ ਦਾ ਜ਼ਿਆਦਾ ਤਲਿਆ-ਭੁੰਨਿਆ, ਜੰਕ ਤੇ ਸਪਾਇਸੀ ਫੂਡ ਖਾਣ ਤੋਂ ਬਚੋ। ਇਸ ਨਾਲ ਗਲੇ ਵਿਚ ਜਲਨ, ਖਾਰਸ਼, ਦਰਦ ਤੇ ਸੋਜ਼ ਦੀ ਸ਼ਿਕਾਇਤ ਵੱਧ ਸਕਦੀ ਹੈ।
- ਦਹੀ ਖਾਣ ਵਿਚ ਖੱਟਾ ਹੋਣ ਦੇ ਕਾਰਨ ਇਸ ਸਮੱਸਿਆ ਨੂੰ ਵਧਾ ਸਕਦਾ ਹੈ। ਅਜਿਹੇ ਵਿਚ ਇਸ ਨੂੰ ਖਾਣ ਤੋਂ ਬਚੋ। ਇਸ ਦੇ ਇਲਾਵਾ ਅਚਾਰ, ਸੰਤਰਾ, ਆਂਵਲਾ ਆਦਿ ਖੱਟੀਆਂ ਚੀਜ਼ਾਂ ਖਾਣ ਤੋਂ ਬਚੋ।
- ਟੌਂਸਿਲ ਦੀ ਬੀਮਾਰੀ ਹੋਣ 'ਤੇ ਠੰਡੀਆਂ ਚੀਜ਼ਾਂ ਖਾਣ ਨਾਲ ਗਲੇ 'ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ ਵਿਚ ਇਹ ਪਰੇਸ਼ਾਸਨੀ ਹੋਰ ਨਾ ਵਧੇ ਇਸ ਲਈ ਠੰਡਾ ਪਾਣੀ, ਦੁੱਧ, ਆਈਸਕ੍ਰੀਮ ਆਦਿ ਚੀਜ਼ਾਂ ਤੋਂ ਪਰਹੇਜ ਰੱਖੋ।
- ਰਾਤ ਦਾ ਬੱਚਿਆ ਬਾਸੀ ਖਾਣਾ ਨਾ ਖਾਓ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।