ਇਕ ਨਹੀਂ ਸਗੋਂ 5 ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦੈ 'ਟਮਾਟਰ', ਜਾਣੋ ਹੋਰ ਵੀ ਫਾਇਦੇ

07/20/2019 5:56:42 PM

ਜਲੰਧਰ (ਇੰਟ.)— ਇਸ 'ਚ ਕੋਈ ਸ਼ੱਕ ਨਹੀਂ ਕਿ ਫਲ ਅਤੇ ਸਬਜ਼ੀਆਂ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹਨ ਅਤੇ ਚੰਗੀ ਸਿਹਤ ਲਈ ਸਾਨੂੰ ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ। ਹਰ ਫਲ ਅਤੇ ਸਬਜ਼ੀ ਦੇ ਆਪਣੇ-ਆਪਣੇ ਫਾਇਦੇ ਹੁੰਦੇ ਹਨ। ਕਿਸੇ ਨਾਲ ਪਾਚਨ ਤੰਤਰ ਬਿਹਤਰ ਹੁੰਦਾ ਹੈ ਤਾਂ ਕਿਸੇ ਨਾਲ ਇਮਿਊਨ ਸਿਸਟਮ, ਕੋਈ ਸਬਜ਼ੀ ਦਿਲ ਨੂੰ ਸੁਰੱਖਿਅਤ ਰੱਖਦੀ ਹੈ ਤਾਂ ਕੋਈ ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ। ਅਜਿਹੀ ਹੀ ਇਕ ਸਬਜ਼ੀ ਹੈ ਟਮਾਟਰ, ਜੋ ਇਕ ਨਹੀਂ ਸਗੋਂ ਕਈ ਫਾਇਦਿਆਂ ਵਾਲਾ ਹੈ ਅਤੇ ਸਾਨੂੰ 5 ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦੀ ਹੈ।
ਹੱਡੀਆਂ ਨੂੰ ਬਣਾਉਂਦੈ ਮਜ਼ਬੂਤ
ਅਮਰੀਕਾ ਦੇ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਮੰਨੀਏ ਤਾਂ 100 ਗ੍ਰਾਮ ਟਮਾਟਰ 'ਚ ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਅਜਿਹੇ 'ਚ ਖੋਜਕਾਰ ਕਹਿੰਦੇ ਹਨ ਕਿ ਤੁਸੀਂ ਟਮਾਟਰ ਰਾਹੀਂ ਢੇਰ ਸਾਰਾ ਕੈਲਸ਼ੀਅਮ ਅਤੇ ਵਿਟਾਮਿਨ ਹਾਸਲ ਕਰ ਸਕਦੇ ਹੋ। ਅਜਿਹੇ 'ਚ ਆਪਣੀ ਡੇਲੀ ਡਾਈਟ 'ਚ ਟਮਾਟਰ ਨੂੰ ਸ਼ਾਮਲ ਕਰਨ ਨਾਲ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖ ਸਕਦੇ ਹੋ। 

PunjabKesari
ਇਨ੍ਹਾਂ 5 ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ ਟਮਾਟਰ
ਪ੍ਰੋਸਟੇਟ ਕੈਂਸਰ, ਓਵੇਰੀਅਨ ਕੈਂਸਰ, ਲੰਗ ਕੈਂਸਰ, ਪੇਟ ਦਾ ਕੈਂਸਰ ਅਤੇ ਹੱਡੀਆਂ ਦਾ ਕੈਂਸਰ-ਇਹ 5 ਤਰ੍ਹਾਂ ਦੇ ਕੈਂਸਰ ਤੋਂ ਟਮਾਟਰ ਤੁਹਾਨੂੰ ਸੁਰੱਖਿਅਤ ਰੱਖ ਸਕਦੇ ਹਨ ਅਤੇ ਇਸ ਦਾ ਕਾਰਨ ਹੈ ਟਮਾਟਰ 'ਚ ਮੌਜੂਦ ਲਾਈਕੋਪੀਨ ਦਾ ਹੋਣਾ। ਕਈ ਰਿਸਰਚ ਅਤੇ ਸਟੱਡੀਜ਼ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਟਮਾਟਰ 'ਚ ਮੌਜੂਦ ਲਾਈਕੋਪੀਨ ਇਕ ਪਾਵਰਫੁੱਲ ਐਂਟੀ-ਕੈਂਸਰ ਪ੍ਰਾਪਰਟੀ ਹੈ ਅਤੇ ਲਾਈਕੋਪੀਨ ਦੇ ਹਾਈ ਇਨਟੇਕ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ 'ਤੇ ਕੀਤੀ ਗਈ ਇਕ ਸਟੱਡੀ ਦੀ ਮੰਨੀਏ ਤਾਂ ਉਂਝ ਮਰੀਜ਼ ਜਿਨ੍ਹਾਂ ਨੇ 30 ਦਿਨ ਤੱਕ ਆਪਣੀ ਡਾਈਟ 'ਚ ਟਮਾਟਰ ਨੂੰ ਸ਼ਾਮਲ ਕੀਤਾ, ਦੇ ਖੂਨ 'ਚ ਲਿਪਿਡ ਪੈਰਾਕਿਸਡੇਸ਼ਨ 'ਚ ਕਮੀ ਪਾਈ ਗਈ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।

PunjabKesari
ਕੋਲੈਸਟਰੋਲ ਦੇ ਪੱਧਰ ਨੂੰ ਕਰੇ ਘੱਟ
ਡਾਇਬਟੀਜ਼ ਦੇ ਮਰੀਜ਼ਾਂ ਨੂੰ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਨਾਲ ਹੀ ਟਮਾਟਰ 'ਚ ਪਾਇਆ ਜਾਣ ਵਾਲਾ ਲਾਈਕੋਪੀਨ ਬੈਡ ਕੋਲੈਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ ਅਤੇ ਇਸ ਨਾਲ ਵੀ ਤੁਹਾਡਾ ਦਿਲ ਸੁਰੱਖਿਅਤ ਰਹਿੰਦਾ ਹੈ। ਟਮਾਟਰ 'ਚ ਪਾਇਆ ਜਾਣ ਵਾਲਾ ਪੋਟੈਸ਼ੀਅਮ ਹਾਈ ਬਲੱਡ ਪ੍ਰੈਸ਼ਰ ਯਾਨੀ ਹਾਈਪਰਟੈਂਸ਼ਨ ਦੀ ਸਮੱਸਿਆ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ।
ਪਾਚਨ ਤੰਤਰ ਲਈ ਲਾਭਕਾਰੀ
ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ਅਤੇ ਅੱਖਾਂ ਨਾਲ ਜੁੜੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਣ ਲਈ ਵਿਟਾਮਿਨ-ਏ ਦੀ ਲੋੜ ਹੁੰਦੀ ਹੈ। ਟਮਾਟਰ 'ਚ ਵਿਟਾਮਿਨ-ਏ ਤੋਂ ਇਲਾਵਾ ਐਂਟੀਆਕਸੀਡੈਂਟਸ ਵੀ ਹੁੰਦੇ ਹਨ, ਜੋ ਫ੍ਰੀ ਰੈਡੀਕਲਸ ਨੂੰ ਰੋਕ ਕੇ ਅੱਖਾਂ ਦੀ ਰੌਸ਼ਨੀ ਵਧਾਉਂਦੇ ਹਨ। ਜਿਹੜੇ ਲੋਕਾਂ ਨੂੰ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਲਈ ਟਮਾਟਰ ਬੇਹੱਦ ਲਾਭਕਾਰੀ ਸਾਬਤ ਹੋ ਸਕਦਾ ਹੈ। ਟਮਾਟਰ ਕਬਜ਼ ਅਤੇ ਡਾਇਰੀਆ ਦੋਵੇਂ ਹੀ ਮੁਸ਼ਕਿਲਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਪੀਲੀਆ ਤੋਂ ਬਚਾਉਣ 'ਚ ਵੀ ਮਦਦ ਕਰਦਾ ਹੈ।


shivani attri

Content Editor

Related News