ਮਾਹਾਵਾਰੀ ਨੂੰ ਨਿਯਮਿਤ ਕਰਨ ਲਈ ਕਰੋ ਇਹ ਕੰਮ

09/05/2017 12:27:42 PM

ਨਵੀਂ ਦਿੱਲੀ— ਔਰਤਾਂ ਨੂੰ ਹਰ ਮਹੀਨੇ ਮਾਹਾਵਾਰੀ ਦੇ ਦਰਦ ਵਿਚੋਂ ਲੰਘਣਾ ਪੈਂਦਾ ਹੈ। ਇਸ ਨਾਲ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਅਤੇ ਕਮਜ਼ੋਰੀ ਆ ਜਾਂਦੀ ਹੈ। ਕਈ ਵਾਰ ਤਾਂ ਸਰੀਰ ਵਿਚ ਦਰਦ, ਪਿੱਠ ਵਿਚ ਦਰਦ, ਵਾਲਾਂ ਦਾ ਝੜਣਾ, ਘਬਰਾਹਟ ਦੇ ਇਲਾਵਾ ਸਿਹਤ ਨਾਲ ਜੁੜੀਆਂ ਹੋਰ ਵੀ ਬਹੁਤ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਦਾ ਕਾਰਨ ਕਮਜ਼ੋਰੀ ਹੋ ਸਕਦਾ ਹੈ। ਕਈ ਵਾਰ ਤਾਂ ਸਰੀਰ ਵਿਚ ਕਮਜ਼ੋਰੀ ਆ ਜਾਣ ਦੇ ਕਾਰਨ ਮਾਹਾਵਾਰੀ ਵਿਚ ਦੇਰੀ ਆ ਜਾਂਦੀ ਹੈ ਅਤੇ ਕੁਝ ਲੋਕਾਂ ਨੂੰ ਤਾਂ 1-2 ਮਹੀਨੇ ਮਾਹਾਵਾਰੀ ਆਉਂਦੀ ਹੀ ਨਹੀਂ ਹੈ। ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਮਰ ਤੋਂ ਪਹਿਲਾਂ ਮਾਹਾਵਾਰੀ ਬੰਦ ਹੋਣ 'ਤੇ ਬਹੁਤ ਸਾਰੇ ਰੋਗ ਸਰੀਰ ਨੂੰ ਘੇਰ ਲੈਂਦੇ ਹਨ। ਮਾਹਾਵਾਰੀ ਦਾ ਰੁੱਕਣਾ ਵੀ ਸਰੀਰ ਵਿਚ ਹੋਣ ਵਾਲੀ ਗੜਬੜੀ ਦਾ ਹੀ ਕਾਰਨ ਹੈ। ਜੇ ਤੁਹਾਨੂੰ ਵੀ ਇਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਕੁਝ ਘਰੇਲੂ ਨੁਸਖੇ ਅਪਣਾ ਕੇ ਮਾਹਾਵਾਰੀ ਨੂੰ ਨਿਯਮਿਤ ਕਰ ਸਕਦੇ ਹੋ। ਇਸ ਲਈ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
1. ਰਾਤ ਨੂੰ ਇਨ੍ਹਾਂ ਚੀਜ਼ਾਂ ਦੇ ਨਾਲ ਪੀਓ ਦੁੱਧ
ਰਾਤ ਨੂੰ ਸੋਂਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਵਿਚ ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਪੀਓ ਅਤੇ ਇਸ ਨਾਲ 4 ਛੁਹਾਰੇ ਖਾਓ। ਰੋਜ਼ਾਨਾ 3-4 ਦਿਨ ਇਸ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ।
2. ਸਵੇਰੇ ਇੰਝ ਖਾਓ ਬਾਦਾਮ
ਰਾਤ ਨੂੰ 2 ਛੁਹਾਰੇ ਅਤੇ 4 ਬਾਦਾਮ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਦੇ ਨਾਲ ਥੋੜ੍ਹੀ ਜਿਹੀ ਮਿਸ਼ਰੀ ਨੂੰ ਪੀਸ ਕੇ ਮੱਖਣ ਦੇ ਨਾਲ ਇਸ ਦੀ ਵਰਤੋਂ ਕਰੋ। ਮਾਹਾਵਾਰੀ ਨਾਲ ਜੁੜੀÎਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। 
3. ਐਲੋਵੇਰਾ ਵੀ ਹੈ ਲਾਭਕਾਰੀ
ਹਰ ਰੋਜ਼ 50 ਗ੍ਰਾਮ ਐਲੋਵੇਰਾ ਜੂਸ ਨੂੰ 1 ਗਲਾਸ ਪਾਣੀ ਵਿਚ ਪਾ ਕੇ ਪੀਓ। ਰਾਤ ਦੇ ਸਮੇਂ ਦੁਬਾਰਾ ਇਸ ਦੀ ਵਰਤੋਂ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਪੀਣ ਤੋਂ 1 ਘੰਟਾ ਪਹਿਲਾਂ ਅਤੇ ਬਾਅਦ ਵਿਚ ਕੁਝ ਨਾ ਖਾਓ। 
 


Related News