ਸਿਹਤ ਨੂੰ ਵਿਗੜਣ ਤੋਂ ਬਚਾਉਣ ਲਈ ਕਰੋ ਪਲਾਸਟਿਕ ਦੇ ਚਾਵਲਾਂ ਦੀ ਇਸ ਤਰ੍ਹਾ ਪਛਾਣ

Monday, Jun 12, 2017 - 11:41 AM (IST)

ਸਿਹਤ ਨੂੰ ਵਿਗੜਣ ਤੋਂ ਬਚਾਉਣ ਲਈ ਕਰੋ ਪਲਾਸਟਿਕ ਦੇ ਚਾਵਲਾਂ ਦੀ ਇਸ ਤਰ੍ਹਾ ਪਛਾਣ

ਜਲੰਧਰ— ਅੱਜ-ਕੱਲ੍ਹ ਤੁਸੀਂ ਸੁਣਿਆ ਹੀ ਹੋਵੇਗਾ ਕਿ ਬਾਜ਼ਾਰਾਂ 'ਚ ਪਲਾਸਟਿਕ ਦੇ ਚਾਵਲ ਮਿਲ ਰਹੇ ਹਨ ਜੋ ਕਿ ਸਿਹਤ ਦੇ ਲਈ ਬਹੁਤ ਨੁਕਸਾਨਦਾਇਕ ਹੁੰਦੇ ਹਨ। ਜਦੋਂ ਤੁਸੀਂ ਇਨ੍ਹਾਂ ਚਾਵਲਾਂ ਨੂੰ ਬਾਜ਼ਾਰਾਂ 'ਚ ਦੇਖੋਗੇ ਤਾਂ ਇਹ ਪਤਾ ਹੀ ਨਹੀਂ ਚੱਲੇਗਾ ਕਿ ਨਕਲੀ ਚਾਵਲ ਕਿਹੜੇ ਹਨ ਅਤੇ ਅਸਲੀ ਚਾਵਲ ਕਿਹੜੇ ਹਨ। ਇਹ ਖਬਰ ਸੱਚ ਹੈ ਜਾ ਝੂਠ ਪਰ ਪਲਾਸਟਿਕ ਚਾਵਲਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਕਿਉਂਕਿ ਇਸ ਨਾਲ ਗੰਭੀਰ ਪਾਚਣ ਸਮੱਸਿਆ ਹੋ ਸਕਦੀ ਹੈ। ਪਲਾਸਟਿਕ 'ਚ ਫੈਥਾਲੇਟਸ ਰਸਾਇਣ ਹੁੰਦਾ ਹੈ ਜੋ ਤੁਹਾਡੇ ਹਾਰਮੋਨਸ 'ਤੇ ਅਸਰ ਪਾਉਂਦਾ ਹੈ। ਇਸ ਦੇ ਨਾਲ ਹੀ ਪੇਟ ਦੀਆਂ ਕਈ ਗੰਭੀਰ ਬੀਮਾਰੀਆਂ ਵੀ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਚਾਵਲ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡਾ ਇਹ ਜਾਣਨਾ ਜ਼ਰੂਰੀ ਹੈ ਕਿ ਪਲਾਸਟਿਕ ਦੇ ਚਾਵਲਾਂ ਦੀ ਪਹਿਚਾਣ ਕਿਵੇਂ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਕੁੱਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਇਸ ਦੀ ਪਹਿਚਾਣ ਕਰ ਸਕਦੇ ਹੋ। 
1. ਥੋੜ੍ਹੇ ਚਾਵਲ ਲੈ ਕੇ ਉਨ੍ਹਾਂ ਨੂੰ ਮਾਚਿਸ ਦੀ ਤੀਲੀ ਨਾਲ ਅੱਗ ਲਗਾਓ। ਜੇਕਰ ਉਨ੍ਹਾਂ 'ਚੋ ਸੜਣ ਦੀ ਬਦਬੂ ਆਉਂਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਪਲਾਸਟਿਕ ਦੇ ਹੋਣ। 
2. ਇਕ ਚਮਚ 'ਚ ਤੇਲ ਗਰਮ ਕਰੋ ਅਤੇ ਇਸ 'ਚ ਚਾਵਲ ਪਾਓ। ਪਲਾਸਟਿਕ ਦੇ ਚਾਵਲ ਪਿਘਲਣੇ ਸ਼ੁਰੂ ਹੋ ਜਾਣਗੇ। 
3. ਇਕ ਚਮਚ ਚਾਵਲ ਨੂੰ ਇਕ ਗਿਲਾਸ ਪਾਣੀ 'ਚ ਪਾਓ ਅਤੇ ਮਿਕਸ ਕਰੋ। ਜੇਕਰ ਚਾਵਲ ਪਲਾਸਟਿਕ ਦੇ ਹੋਣਗੇ, ਤਾਂ ਉਹ ਪਾਣੀ ਦੇ ਉੱਪਰ ਤੈਰਨ ਲੱਗਣਗੇ। 
4. ਥੋੜ੍ਹੇ ਚਾਵਲ ਪਕਾ ਲਓ। ਉੱਬਲਦੇ ਚਾਵਲਾਂ 'ਤੇ ਨਜ਼ਰ ਰੱਖੋ। ਜੇਕਰ ਕੰਟੇਨਰ ਦੇ ਉੱਪਰ ਕੋਈ ਮੋਟੀ ਪਰਤ ਜਮੀ ਆ ਰਹੀ ਹੈ, ਤਾਂ ਇਹ ਪਲਾਸਟਿਕ ਦੇ ਚਾਵਲ ਦੀ ਵਜ੍ਹਾ ਨਾਲ ਹੋ ਸਕਦੀ ਹੈ। 
5. ਇਕ ਤਰੀਕਾ ਇਹ ਵੀ ਹੈ ਕਿ ਚਾਵਲ ਪਕਾਉਣ ਤੋਂ ਬਾਅਦ ਕੁੱਝ ਦਿਨਾਂ ਦੇ ਲਈ ਇਨ੍ਹਾਂ ਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ। ਜੇਕਰ ਇਸ 'ਚ ਬਦਬੂ ਨਹੀਂ ਆਉਂਦੀ ਜਾ ਇਹ ਸੜਦੇ ਨਹੀਂ ਹਨ, ਤਾਂ ਸਮਝ ਲਓ ਇਕ ਇਹ ਪਲਾਸਟਿਕ ਦੇ ਚਾਵਲ ਹਨ।


Related News