ਗਰਮੀਆਂ ''ਚ ਨਕਸੀਰ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ
Friday, May 12, 2017 - 10:34 AM (IST)

ਜਲੰਧਰ— ਗਰਮੀਆਂ ਦੇ ਮੌਸਮ ''ਚ ਬਹੁਤ ਵਾਰ ਲੋਕਾਂ ਨੂੰ ਕਨਸੀਰ ਦੀ ਸਮੱਸਿਆ ਹੋ ਜਾਂਦੀ ਹੈ। ਇਸ ਪਰੇਸ਼ਾਨੀ ''ਚ ਨੱਕ ''ਚ ਖੂਨ ਨਿਕਲਦਾ ਹੈ। ਨੱਕ ਸਰੀਰ ਦੇ ਸਾਰਿਆਂ ਸੰਵੇਦਨਸ਼ੀਲ ਹਿੱਸਿਆ ''ਚ ਇਕ ਹੈ ਕਿਉਂਕਿ ਇਹ ਬਹੁਤ ਸਾਰੇ ਬਲੱਡ ਵੈਲਜ਼ ਦੇ ਨਾਲ ਮਿਲ ਕੇ ਬਣਦੀ ਹੈ। ਹਾਂਲਾ ਕਿ ਇਹ ਜ਼ਿਆਦਾ ਸੀਰੀਅਸ ਪਰੇਸ਼ਾਨੀ ਨਹੀਂ ਹੈ ਪਰ ਬਹੁਤ ਤੁਹਾਡਾ ਬਹੁਤ ਸਾਰਾ ਖੂਨ ਨਿਕਲਦਾ ਹੈ ਤਾਂ ਡਾਕਟਰ ਤੋਂ ਇਸ ਦੇ ਇਲਾਜ ਲੈਣਾ ਬਹੁਤ ਜ਼ਰੂਰੀ ਹੈ। ਪਰ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਇਸਦੀ ਮਦਦ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।
1. ਪਿਆਜ਼
ਇਕ ਪਿਆਜ਼ ਦੀ ਖੂਸ਼ਬੂ ਦੇ ਅੰਦਰ ਲੈਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ''ਚ ਵਿਟਾਮਿਨ-ਸੀ ਸ਼ਾਮਲ ਹੁੰਦਾ ਹੈ, ਜੋ ਕੋਸ਼ੀਕਾਵਾ ਨੂੰ ਮਜ਼ਬੂਤ ਕਰਦਾ ਹੈ। ਇਕ ਪਿਆਜ਼ ਨੂੰ ਦੋ ਹਿੱਸਿਆ ''ਚ ਕੱਟਣ ਤੋਂ ਬਾਅਦ ਆਪਣੇ ਨੱਕ ਦੇ ਥੱਲੇ ਰੱਖੋ ਅਤੇ ਭਾਫ ''ਚ ਵੀ ਸਾਹ ਲਓ। ਕੁੱਝ ਦੇਰ ਲਈ ਇਸ ਤਰ੍ਹਾਂ ਕਰੋ।
2. ਧਨੀਆ
ਧਨੀਏ ਦੀ ਕੂਲਿੰਗ ਅਤੇ ਸੂਥਿੰਗ ਪ੍ਰੋਟੈਕਟੀਜ਼ ਖੂਨ ਨੂੰ ਰੋਕਣ ''ਚ ਮਦਦ ਕਰਦਾ ਹੈ। ਇਹ ਉਸ ਅਲਰਜੀ ਨੂੰ ਵੀ ਦੂਰ ਕਰਦਾ ਹੈ ਜੋ ਨਕਸੀਰ ਦਾ ਕਾਰਨ ਬਣਦੀ ਹੈ। ਧਨੀਏ ਦਾ ਤੇਲ ਜਾਂ ਤਾਜ਼ਾ ਰਸ ਦੀਆਂ 2-3 ਬੂੰਦਾ ਨੱਕ ''ਚ ਪਾਉਣ ਨਾਲ ਨਕਸੀਰ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਤੁਲਸੀ
ਕੁੱਝ ਤੁਲਸੀ ਦੀਆਂ ਪੱਤੀਆਂ ਦਾ ਰਸ ਕੱਢੋ ਅਤੇ ਇਕ ਡ੍ਰੋਪਰ ਦੀ ਮਦਦ ਨਾਲ ਨੱਥੂਨੇ ''ਚ ਬੂੰਦਾ ਪਾਓ। ਤੁਸੀਂ ਤਾਜ਼ਾ ਤੁਲਸੀ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ।