ਭੁੱਲਣ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਕੰਮ

Thursday, Jan 11, 2018 - 03:06 PM (IST)

ਭੁੱਲਣ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਕੰਮ

ਨਵੀਂ ਦਿੱਲੀ— ਅੱਜਕਲ ਦੇ ਬਿਜੀ ਲਾਈਫ ਸਟਾਈਲ 'ਚ ਗੱਲ-ਗੱਲ 'ਤੇ ਭੁੱਲਣ ਦੀ ਬੀਮਾਰੀ ਹੋਣਾ ਆਮ ਹੋ ਗਈ ਹੈ। ਪਹਿਲੇ ਤਾਂ ਇਹ ਸਮੱਸਿਆ ਜ਼ਿਆਦਾ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲਦੀ ਸੀ ਪਰ ਹੁਣ ਇਹ ਸਮੱਸਿਆ ਘੱਟ ਉਮਰ ਦੇ ਬੱਚਿਆਂ 'ਚ ਵੀ ਦੇਖਣ ਨੂੰ ਮਿਲ ਜਾਂਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ 'ਚ ਲੋਕਾਂ ਨੂੰ ਗੱਲ-ਗੱਲ 'ਤੇ ਭੁੱਲਣ,ਗੱਲ ਕਰਦੇ ਸਮੇਂ ਸਹੀ ਸ਼ਬਦ ਨਾ ਆਉਣ, ਲੋਕਾਂ ਅਤੇ ਸਾਧਾਰਨ ਚੀਜ਼ਾਂ ਨੂੰ ਨਾ ਪਹਿਚਾਨਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਤੁਹਾਡੀ ਜੀਵਨ ਸ਼ੈਲੀ 'ਚ ਕੁਝ ਛੋਟੇ-ਛੋਟੇ ਬਦਲਾਅ ਕਰਕੇ ਤੁਸੀਂ ਸਮੇਂ ਰਹਿੰਦੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਰੋਜ਼ਾਨਾ ਜ਼ਿੰਦਗੀ 'ਚ ਕਿਹੜੇ ਬਦਲਾਅ ਕਰਨ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੁੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਭਰਪੂਰ ਨੀਂਦ ਲੈਣਾ
ਚੰਗੀ ਅਤੇ ਭਰਪੂਰ ਨੀਂਦ ਨਾਲ ਤੁਸੀਂ ਭੁੱਲਣ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਹਰ ਉਮਰ ਦੇ ਲੋਕਾਂ ਲਈ ਘੱਟ ਤੋਂ ਘੱਟ 10 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ। ਇਸ 'ਚੋਂ 8 ਘੰਟੇ ਦੀ ਨੀਂਦ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਦੂਰ ਰੱਖਦੀ ਹੈ। 
2. ਕਸਰਤ ਕਰਨਾ
ਉਂਝ ਤਾਂ ਹਰ ਕਿਸੇ ਲਈ ਕਸਰਤ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਕਸਰਤ ਕਰਨ ਨਾਲ ਯਾਦਦਾਸ਼ਤ ਵਧਣ ਦੇ ਨਾਲ-ਨਾਲ ਸਰੀਰ ਨੂੰ ਹੋਰ ਵੀ ਬਹੁਤ ਫਾਇਦੇ ਹੁੰਦੇ ਹਨ। ਇਸ ਲਈ ਰੋਜ਼ਾਨਾ ਸਮਾਂ ਕੱਢ ਕੇ 10 ਮਿੰਟ ਤਕ ਐਰੋਬਿਕ ਕਿਰਿਆ ਜ਼ਰੂਰ ਕਰੋ।
3. ਪੋਸ਼ਟਿਕ ਆਹਾਰ ਲੈਣਾ
ਸ਼ਾਰਟ ਟਾਈਮ 'ਚ ਭੁੱਲਣ ਦੀ ਸਮੱਸਿਆ ਤੋਂ ਬਚਣ ਲਈ ਚੰਗੀ ਡਾਈਟ 'ਚ ਪੋਸ਼ਟਿਕ ਭੋਜਨ ਜਿਵੇਂ ਅੰਡਾ, ਸੁੱਕੇ ਮੇਵੇ, ਹਰੀ ਸਬਜ਼ੀਆਂ, ਮੱਛੀ, ਚੁਕੰਦਰ, ਸੇਬ, ਕੌਫੀ, ਭਿਓਂਏ ਹੋਏ ਬਾਦਾਮ, ਘਿਉ ਅਤੇ ਦਾਲਾਂ ਨੂੰ ਸ਼ਾਮਲ ਕਰੋ। 
4. ਪਿਸਤਾ ਖਾਓ
ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਪਿਸਤਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਲਈ ਆਪਣੀ ਡਾਈਟ 'ਚ ਪਿਸਤੇ ਨੂੰ ਜ਼ਰੂਰ ਸ਼ਾਮਲ ਕਰੋ। ਪਿਸਤੇ 'ਚ 0.54 ਮਿਲੀ ਗ੍ਰਾਮ ਥਾਈਮੀਨ ਮੌਜੂਦ ਹੁੰਦਾ ਹੈ। ਜੋ ਦਿਮਾਗ ਨੂੰ ਤੇਜ਼ ਕਰਦਾ ਹੈ।


Related News